(ਰਜਨੀਸ਼ ਰਵੀ) ਜਲਾਲਾਬਾਦ। ਜਲਾਲਾਬਾਦ ਮੁੱਖ ਮੰਡੀ ,ਘੁਬਾਇਆ ਮੰਡੀ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਰੀਤਿਕਾ ਵੱਲੋਂ ਆੜਤੀਆਂ ਦੇ ਕੰਡੇ, ਵੱਟੇ ਅਤੇ ਤੋਲ ਚੈੱਕ ਕੀਤੇ ਗਏ ਅਤੇ ਉਸ ਮੌਕੇ ’ਤੇ ਮੌਜੂਦ ਆੜਤੀਆਂ ਅਤੇ ਜਿੰਮੀਦਾਰਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਆਖਰ ਤੱਕ ਸਾਹ ਰੋਕ ਦੇਣ ਵਾਲੇ ਮੁਕਾਬਲੇ ’ਚ ਅਸਟਰੇਲੀਆ 5 ਦੌੜਾਂ ਨਾਲ ਜਿੱਤਿਆ
ਕਿਸਾਨਾਂ ਨੂੰ ਆਪਣੀ ਫਸਲ ਦੇ ਸਫ਼ਲ ਮੰਡੀਕਰਨ ਲਈ ਬੋਲੀ ਸਮੇਂ ਹਾਜਰ ਰਹਿਣ, ਜਿਣਸ ਦਾ ਸਹੀ ਤੋਲ, ਤਸਦੀਕਸ਼ੁਦਾ ਕੰਡੇ ਵੱਟਿਆਂ ਦੀ ਵਰਤੋਂ ਅਤੇ ਕੰਡਿਆਂ ਦਾ ਜ਼ਮੀਨ ਤੇ ਇਕਸਾਰ ਲੈਵਲ ’ਤੇ ਹੋਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਉਹਨਾਂ ਨੂੰ ਆਪਣੀ ਫਸਲ ਦਾ ਉੱਚ ਵਪਾਰਕ ਮੁੱਲ ਮਿਲ ਸਕੇ। ਇਸ ਦੇ ਨਾਲ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹਨਾਂ ਨੇ ਨਿਰਧਾਰਿਤ ਲੇਬਰ ਖਰਚਿਆਂ ਵਿੱਚੋਂ ਸਿਰਫ ਅਨਲੋਡਿੰਗ ਦੇ 2.45 ਰੁਪਏ/ਯੂਨਿਟ ਅਤੇ ਮਸ਼ੀਨ ਰਾਹੀਂ ਸਾਫ਼-ਸਫ਼ਾਈ ਦੇ 4.34 ਰੁਪਏ/ਯੂਨਿਟ ਦਾ ਭੁਗਤਾਨ ਕਰਨਾ ਹੈ। ਬਾਕੀ ਭਰਾਈ, ਤੁਲਾਈ, ਸਿਲਾਈ ਅਤੇ ਲੋਡਿੰਗ ਦਾ ਖਰਚਾ ਖਰੀਦ ਏਜੰਸੀਆਂ/ ਖਰੀਦਦਾਰ ਵੱਲੋਂ ਦਿੱਤਾ ਜਾਣਾ ਹੁੰਦਾ ਹੈ।