ਅਗਨੀਵੀਰਾਂ ਨੂੰ ਬੀਐੱਸਐੱਫ ਅਤੇ ਸੀਆਈਐੱਸਐੱਫ ’ਚ ਮਿਲੇਗਾ 10 ਫੀਸਦੀ ਰਾਖਵਾਂਕਰਨ

Agniveer Recruitment

ਗ੍ਰਹਿ ਮੰਤਰਾਲੇ ਨੇ ਲਿਆ ਫੈਸਲਾ, ਉਮਰ ਸੀਮਾ ਵਿੱਚ ਵੀ ਵੱਡੀ ਛੋਟ (Agniveer)

(ਏਜੰਸੀ) ਨਵੀਂ ਦਿੱਲੀ। ਅਗਨੀਵੀਰਾਂ ਨੂੰ ਨੀਮ ਫੌਜੀ ਬਲਾਂ ਬੀਐੱਸਐੱਫ ਅਤੇ ਸੀਆਈਐੱਸਐੱਫ ਵਿੱਚ ਹੋਣ ਵਾਲੀ ਭਰਤੀ ਦੌਰਾਨ 10 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਵੱਡਾ ਫੈਸਲਾ ਲਿਆ ਹੈ। ਬੀਅੱੈਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਅਗਨੀਵੀਰ ਨੂੰ 4 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਹੈ। Agniveer

ਇਹ ਵੀ ਪੜ੍ਹੋ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚਾਰ ਅਗਸਤ ਨੂੰ ਆਉਣਗੇ ਚੰਡੀਗੜ੍ਹ

ਉਨ੍ਹਾਂ ਨੂੰ ਲੈਣਾ ਤਿਆਰ ਸਿਪਾਹੀਆਂ ਦੇ ਬਰਾਬਰ ਹੈ। ਅਗਨੀਵੀਰ ਯੋਜਨਾ ਦਾ ਲਾਭ ਸਾਰੀਆਂ ਤਾਕਤਾਂ ਨੂੰ ਮਿਲੇਗਾ। ਉਨ੍ਹਾਂ ਨੂੰ ਥੋੜ੍ਹੀ ਜਿਹੀ ਸਿਖਲਾਈ ਤੋਂ ਬਾਅਦ ਹੀ ਫਰੰਟ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ। ਬੀਐੱਸਐੱਫ ਨੇ ਕਿਹਾ ਕਿ ਅਸੀਂ ਅਗਨੀਵੀਰ ਲਈ 10 ਫੀਸਦੀ ਰਾਖਵਾਂਕਰਨ ਦੇਵਾਂਗੇ ਅਤੇ ਉਨ੍ਹਾਂ ਨੂੰ ਉਮਰ ਸੀਮਾ ਵਿੱਚ ਵੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਅਗਨੀਵੀਰਾਂ ਦੀ ਉਡੀਕ ਕਰ ਰਹੇ ਹਾਂ। ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਉਮਰ ਵਿੱਚ 5 ਸਾਲਾਂ ਦੀ ਛੋਟ ਮਿਲੇਗੀ। ਇਸ ਤੋਂ ਬਾਅਦ ਦੇ ਬੈਚਾਂ ਨੂੰ 3 ਸਾਲਾਂ ਦੀ ਰਿਆਇਤ ਦਿੱਤੀ ਜਾਵੇਗੀ।