Agniveer : ਅਗਨੀਵੀਰ ਨੇ ਆਗਰਾ ਦੇ ਹਵਾਈ ਸੈਨਾ ਸਟੇਸ਼ਨ ’ਤੇ ਚੁੱਕਿਆ ਖੌਫ਼ਨਾਕ ਕਦਮ

Agniveer

ਨਵੀਂ ਦਿੱਲੀ। Agniveer : ਭਾਰਤੀ ਹਵਾਈ ਸੈਨਾ ਦੇ ਅਗਨੀਵੀਰ ਸ਼੍ਰੀਕਾਂਤ ਕੁਮਾਰ ਚੌਧਰੀ ਵੱਲੋਂ ਮੰਗਲਵਾਰ ਰਾਤ ਨੂੰ ਆਗਰਾ ਦੇ ਹਵਾਈ ਸੈਨਾ ਸਟੇਸ਼ਨ ’ਤੇ ਸੰਤਰੀ ਡਿਊਟੀ ਦੌਰਾਨ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੋਰਡ ਆਫ਼ ਇਨਕੁਆਇਰੀ ਇਸ ਮੌਤ ਦੀ ਜਾਂਚ ਕਰ ਰਹੀ ਹੈ। ਸ਼੍ਰੀਕਾਂਤ ਦਾ ਅੰਤਿਮ ਸੰਸਕਾਰ ਗਾਰਡ ਆਫ਼ ਆਨਰ ਨਾਲ ਕੀਤਾ ਗਿਆ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦਾ ਰਹਿਣ ਵਾਲਾ ਸੀ 22 ਸਾਲਾ ਅਗਨੀਵੀਰ ਜਿਸ ਨੇ ਮੰਗਲਵਾਰ ਦੇਰ ਰਾਤ ਆਗਰਾ ਦੇ ਏਅਰ ਫੋਰਸ ਸਟੇਸ਼ਨ ’ਤੇ ਸੈਨਟਰੀ ਡਿਊਟੀ ਦੌਰਾਨ ਖੁਦਕੁਸ਼ੀ ਕਰ ਲਈ।

ਅਗਨੀਵੀਰ ਦੀ ਪਛਾਣ ਸ੍ਰੀਕਾਂਤ ਕੁਮਾਰ ਚੌਧਰੀ ਵਜੋਂ ਹੋਈ ਹੈ। ਉਹ 2022 ਵਿੱਚ ਭਾਰਤੀ ਹਵਾਈ ਸੈਨਾ (916) ਵਿੱਚ ਸ਼ਾਮਲ ਹੋਇਆ ਸੀ। ਸ਼੍ਰੀਕਾਂਤ ਦੀ ਮੌਤ ਦਾ ਕਾਰਨ ਇਹ ਪਤਾ ਲਗਾਉਣ ਲਈ ਇੱਕ ਜਾਂਚ ਬੋਰਡ ਦਾ ਗਠਨ ਕੀਤਾ ਗਿਆ ਹੈ, ਉਸ ਦੇ ਪਰਿਵਾਰ ਨੂੰ ਕਥਿਤ ਤੌਰ ’ਤੇ ਆਈਏਐਫ ਅਧਿਕਾਰੀਆਂ ਦੁਆਰਾ ਸੂਚਿਤ ਕੀਤਾ ਗਿਆ ਸੀ ਜਿਨ੍ਹਾਂ ਨੇ ਉਸ ਦੀ ਲਾਸ਼ ਸੌਂਪ ਦਿੱਤੀ ਸੀ। ਸ੍ਰੀਕਾਂਤ ਦਾ ਸਸਕਾਰ ਵੀਰਵਾਰ ਸ਼ਾਮ ਨੂੰ ਉਸ ਦੇ ਜੱਦੀ ਪਿੰਡ ਨਰਾਇਣਪੁਰ ਵਿਖੇ ਬਿਹਾਰ ਯੂਨਿਟ ਦੇ ਆਈਏਐਫ ਦੇ ਜਵਾਨਾਂ ਦੁਆਰਾ ਗਾਰਡ ਆਫ਼ ਆਨਰ ਦੇ ਨਾਲ ਕੀਤਾ ਗਿਆ। ਅਪੁਸ਼ਟ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸ਼੍ਰੀਕਾਂਤ ਆਗਰਾ ਵਿੱਚ ਏਅਰ ਫੋਰਸ ਸਟੇਸ਼ਨ ਵਿੱਚ ਮੈਨਪਾਵਰ ਦੀ ਕਮੀ ਕਾਰਨ ਛੁੱਟੀ ਨਾ ਮਿਲਣ ਤੋਂ ਪਰੇਸ਼ਾਨ ਸੀ। Agniveer

Read Also : Invest Punjab : ਮੁੱਖ ਮੰਤਰੀ ਭਗਵੰਤ ਮਾਨ ਨੇ ਮੁਬੰਈ ’ਚ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ

ਸ਼ਾਹਗੰਜ ਥਾਣੇ ਦੇ ਸਟੇਸ਼ਨ ਹਾਊਸ ਅਫਸਰ ਅਤੇ ਇੰਚਾਰਜ ਅਮਿਤ ਕੁਮਾਰ ਮਾਨ ਨੇ ਦੱਸਿਆ ਕਿ ਸ਼੍ਰੀਕਾਂਤ ਦਾ ਵੱਡਾ ਭਰਾ ਸਿਧਾਂਤ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਬੁੱਧਵਾਰ ਸ਼ਾਮ ਨੂੰ ਆਗਰਾ ਪਹੁੰਚਿਆ। “ਸਾਡੇ ਕੋਲ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਜੇਕਰ ਪਰਿਵਾਰਕ ਮੈਂਬਰ ਸ਼ਾਹਗੰਜ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਉਂਦੇ ਹਨ ਤਾਂ ਅਸੀਂ ਖੁਦਕੁਸ਼ੀ ਦੀ ਜਾਂਚ ਕਰਾਂਗੇ।’’ Agniveer