ਸਰਕਾਰਾਂ ਨੂੰ ਦੋਗਲੀ ਨੀਤੀ ਛੱਡ ਕੇ ਪ੍ਰਦਰਸ਼ਨ ਤੇ ਸ਼ਾਸਨ ਪ੍ਰਸ਼ਾਸਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ
ਤਾਮਿਲਨਾਡੂ ‘ਚ ਕਾਵੇਰੀ ਜਲ ਵਿਵਾਦ ਮਾਮਲੇ ‘ਚ ਪ੍ਰਦਰਸ਼ਨਕਾਰੀਆਂ (Agitator) ਨੇ ਚੇਨੱਈ ‘ਚ ਆਈਪੀਐੱਲ ਕ੍ਰਿਕੇਟ ਦੇ 11 ਮੈਚ ਰੁਕਵਾ ਦਿੱਤੇ ਵਿਰੋਧ ਕਰਨ ਦਾ ਇਹ ਤਰੀਕਾ ਬੇਹੁਦਾ ਹੈ ਪ੍ਰਦਰਸ਼ਨਕਾਰੀਆਂ ਨੇ ਚੱਲ ਰਹੇ ਮੈਚ ਦੌਰਾਨ ਜੁੱਤੀਆਂ ਵੀ ਸੁੱਟੀਆਂ ਬਿਨਾਂ ਸ਼ੱਕ ਤਾਮਿਲਨਾਡੂ ਲਈ ਕਾਵੇਰੀ ਦਾ ਪਾਣੀ ਮੰਗ ਰਹੇ ਸਿਆਸੀ ਸੰਗਠਨਾਂ ਦੀ ਮੰਗ ਪਿੱਛੇ ਤਰਕ ਹੋ ਸਕਦਾ ਹੈ ਪਰ ਖੇਡਾਂ ਰੋਕਣਾ ਸਮਝ ਤੋਂ ਬਾਹਰ ਹੈ ਇਹ ਮੈਚ ਨਾ ਕੇਰਲ ਸਰਕਾਰ ਤੇ ਨਾ ਹੀ ਕਰਨਾਟਕ ਸਰਕਾਰ ਕਰਵਾ ਰਹੀ ਹੈ, ਜਿਸ ਨਾਲ ਪ੍ਰਦਰਸ਼ਨਕਾਰੀਆਂ ਦਾ ਕੋਈ ਵਿਰੋਧ ਹੈ।
ਇੱਕ ਪਾਸੇ ਦੇਸ਼ ਦੇ ਖਿਡਾਰੀ ਰਾਸ਼ਟਰਮੰਡਲ ਖੇਡਾਂ ‘ਚ ਤਮਗੇ ਹਾਸਲ ਕਰ ਰਹੇ ਹਨ ਦੂਜੇ ਪਾਸੇ ਖੇਡਾਂ ਰੋਕਣਾ ਦੇਸ਼ ਦੀ ਸੰਸਕ੍ਰਿਤੀ ਦੇ ਹੀ ਖਿਲਾਫ਼ ਹੈ ਇਹ ਸਾਡੇ ਦੇਸ਼ ਦੇ ਲੋਕਾਂ ਦੀ ਵਿਗੜੀ ਹੋਈ ਮਾਨਸਿਕਤਾ, ਸਰਕਾਰਾਂ ਦੀ ਢਿੱਲਮਸ ਤੇ ਵੋਟ ਬੈਂਕ ਦੀ ਨੀਤੀ ਦਾ ਹੀ ਨਤੀਜਾ ਹੈ ਕਿ ਵਿਰੋਧ ਦੇ ਨਾਂਅ ‘ਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਜਾਂਦੀ ਹੈ ਸਿਸਟਮ ਦੀ ਕਮਾਲ ਇਹ ਹੈ ਕਿ ਪ੍ਰਦਰਸ਼ਨਕਾਰੀ ਕੁਝ ਵੀ ਕਰੀ ਜਾਣ, ਅਰਬਾਂ ਰੁਪਏ ਦੀ ਸਰਕਾਰੀ ਗੈਰ-ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਸ ਢਿੱਲਮਸ ਦਾ ਹੀ ਨਤੀਜਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਧੀਆਂ ਲਈ ਇੱਕ ਹੋਰ ਤੋਹਫ਼ਾ, ਖਾਤਿਆਂ ਵਿੱਚ ਆਉਣਗੇ 6 ਹਜ਼ਾਰ ਰੁਪਏ
ਪ੍ਰਦਰਸ਼ਨਕਾਰੀ ਨੁਕਸਾਨ ਕਰਨ ਨੂੰ ਆਪਣਾ ਕਾਨੂੰਨੀ ਹੱਕ ਵਾਂਗ ਹੀ ਮੰਨਣ ਲੱਗੇ ਹਨ ਹੱਕ ਮੰਨਣ ਵੀ ਕਿਉਂ ਨਾ ਦੰਗੇ ਕਰਨ ਤੋਂ ਬਾਦ ਵੀ ਉਹਨਾਂ ਨੂੰ ਸਰਕਾਰੀ ਨੌਕਰੀਆਂ ਤੇ ਲੱਖਾਂ ਰੁਪਏ ਦਾ ਮੁਆਵਜ਼ਾ ਮਿਲਣਾ ਹੈ। ਬੀਤੇ ਦਿਨੀਂ ਵੱਖ-ਵੱਖ ਵਰਗਾਂ ਵੱਲੋਂ ਦੋ ਦਿਨ ਬੰਦ ਦਾ ਸੱਦਾ ਦਿੱਤਾ ਗਿਆ ਪਰ ਕਿਧਰੇ ਵੀ ਨੁਕਸਾਨ ਦੀ ਪੂਰਤੀ ਲਈ ਕਿਸੇ ਕਾਰਵਾਈ ਦਾ ਜਿਕਰ ਨਹੀਂ ਹੋਇਆ । ਸਾੜ ਫੂਕ ਤੇ ਮੌਤਾਂ ਸ਼ਰ੍ਹੇੇਆਮ ਹੋਈਆਂ ਪ੍ਰਦਰਸ਼ਨਕਾਰੀਆਂ ਦੇ ਵਧੇ ਹੋਏ ਹੌਂਸਲੇ ਇੱਥੋਂ ਹੀ ਸਾਬਤ ਹੋ ਜਾਂਦੇ ਹਨ।
ਕਿ ਖੇਡਾਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ ਹਾਲਾਂਕਿ ਸਿਧਾਂਤਕ ਤੌਰ ‘ਤੇ ਪ੍ਰਦਰਸ਼ਨਕਾਰੀਆਂ ਸੰਗਠਨ ਆਪਣੇ ਆਪ ਨੂੰ ਸਮਾਜ ਤੇ ਦੇਸ਼ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹਨ ਪਰ ਜਦੋਂ ਅੜੀ ‘ਤੇ ਸੁਰਖੀਆ ‘ਚ ਆਉਣ ਦਾ ਮੌਕਾ ਮਿਲਦਾ ਹੋਵੇ ਤਾਂ ਦੇਸ਼ ਹਿੱਤ ਕਿਸੇ ਨੂੰ ਯਾਦ ਨਹੀਂ ਹੁੰਦਾ ਲੋਕਤੰਤਰ ‘ਚ ਵਿਰੋਧ ਦਾ ਅਧਿਕਾਰ ਹੈ ਪਰ ਸ਼ਾਸਨ ਦੇ ਸੰਚਾਲਨ ‘ਚ ਅੜਿੱਕਾ ਬਣਨਾ ਗੈਰ ਕਾਨੂੰਨੀ ਹੈ ਕੇਂਦਰ ਤੇ ਸੂਬਾ ਸਰਕਾਰ ਨੇ ਜਿਸ ਤਰ੍ਹਾਂ ਤਾਮਿਲਨਾਡੂ ‘ਚ ਪ੍ਰਦਰਸ਼ਨਕਾਰੀਆਂ ਅੱਗੇ ਗੋਡੇ ਟੇਕੇ ਹਨ ਉਹ ਸਾਡੇ ਸ਼ਾਸਕਾਂ ਦੀ ਕਮਜ਼ੋਰ ਇੱਛਾ ਸ਼ਕਤੀ ਦਾ ਹੀ ਨਤੀਜਾ ਹੈ। ਡੰਡੇ ਦੇ ਬਲ ਬੰਦ ਕਰਾਉਣ ਦਾ ਇਹ ਰੁਝਾਨ ਚਿੰਤਾ ਦਾ ਵਿਸ਼ਾ ਹੈ ਸਰਕਾਰਾਂ ਨੂੰ ਦੋਗਲੀ ਨੀਤੀ ਛੱਡ ਕੇ ਪ੍ਰਦਰਸ਼ਨ ਤੇ ਸ਼ਾਸਨ ਪ੍ਰਸ਼ਾਸਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਕੋਈ ਪ੍ਰਦਰਸ਼ਨਕਾਰੀ ਕਾਨੂੰਨ ਤੋਂ ਉੱਤੇ ਨਹੀਂ ਹੋ ਸਕਦੇ।