ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਵਿਰੁੱਧ, ਵਿਰੋਧੀਆਂ ਦੀ ਸੌੜੀ ਸੋਚ ਦਾ ਜਨਾਜ਼ਾ!
ਸਬ ਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਇੱਕ ਭਰੋਸਾ ਸਮਝ ਕੇ ਤੁਹਾਡੇ ਨਾਲ ਸਹਿਯੋਗ ਵਾਸਤੇ ਅੱਗੇ ਆਈ ਹੈ।ਜਦ ਤੱਕ ਜੁਆਇੰਟ ਫੋਰਮ ਸੰਘਰਸ਼ ਦੇ ਮੈਦਾਨ ਵਿੱਚ ਡਟਿਆ ਹੈ! ਮੁਲਾਜ਼ਮਾਂ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਹੈ ਤੁਹਾਡੇ ਨਾਲ ਚੱਲਾਂਗੇ ਮੁਲਾਜ਼ਮ ਤਨ, ਮਨ, ਧਨ ਸਮੇਤ ਉਨ੍ਹਾਂ ਨਾਲ ਹਨ। ਸਾਂਝੇ ਫੋਰਮ ਦੇ ਪੇ-ਬੈਂਡ ਸਬੰਧੀ ਮੰਗ-ਪੱਤਰ ਨੂੰ ਲਾਗੂ ਕਰਵਾਉਣ ਲਈ ਇੱਕ ਲੱਤ ’ਤੇ ਖੜ੍ਹੇ ਹਨ। ਉਨ੍ਹਾਂ ਨੇ ਭਰੋਸਾ ਕੀਤਾ ਹੈ। ਜੇ ਕੋਈ ਗਵਾਊਗਾ ਤਾਂ ਸਾਡਾ ਭਰੋਸਾ ਗਵਾਊਗਾ! ਇਹ ਸਾਰਿਆਂ ਨੂੰ ਪੜ੍ਹ ਲੈਣਾ ਚਾਹੀਦਾ ਹੈ।
ਦੂਜੀ ਗੱਲ ਮੈਨੇਜਮੈਂਟ ਨੂੰ ਕਹਿ ਦੇਣਾ ਚਾਹੀਦਾ ਹੈ। ਆਹ ਸਾਡੀ ਮੰਗ ਹੈ, ਤੁਸੀਂ ਇੱਕ ਤਰਫਾ ਕਰ ਦਿਓ ਅਸੀਂ ਚਾਰ-ਚਾਰ, ਪੰਜ-ਪੰਜ ਘੰਟੇ ਕਿਉਂ ਮੀਟਿੰਗ ਕਰੀਏ ਤੁਹਾਡੇ ਨਾਲ, ਲੰਬੀਆਂ ਮੀਟਿੰਗਾਂ ਦੀ ਕਵਾਇਦ ਸ਼ੁਰੂ ਕਿਉਂ ਕਰੀਏ? ਮੈਨੇਜ਼ਮੈਂਟ ਸਪੱਸ਼ਟ ਕਰੇ, ਅਸੀਂ ਕੁੱਝ ਨਹੀਂ ਦੇਣਾ ਪਹਿਲਾਂ ਅਸੀਂ ਹੁਣ ਤੱਕ ਤੁਹਾਡੇ ਨਾਲ ਮਖੌਲ ਕਰਦੇ ਸੀ। ਲੱਗਦਾ ਹੈ ਮੈਨੇਜਮੈਂਟ ਕੋਲ ਕੁੱਝ ਦੇਣ ਦਾ ਅਧਿਕਾਰ ਹੀ ਨਹੀਂ ਹੈ।
ਇਸ ਪੁਜੀਸ਼ਨ ਵਿੱਚ ਸੂਬਾ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਲੋਕ-ਹਿੱਤੂ ਨਹੀਂ ਜਾਪਦੀ। ਇਨ੍ਹਾਂ ਨੇ ਬਿਜਲੀ ਸਿਸਟਮ ਨੂੰ ਤਮਾਸ਼ਾ ਬਣਾ ਕੇ ਰੱਖ’ਤਾ। ਅਣਜਾਣ ਇੰਜੀਨੀਅਰਾਂ ਵੱਲੋਂ ਬਿਜਲੀ ਘਰਾਂ ਨੂੰ ਅੱਗ ਹਵਾਲੇ ਕਰ’ਤਾ! ਕਈ ਵਿਚਾਰੇ ਏਸ ਜਹਾਨੋਂ ਕੂਚ ਕਰਗੇ। ਇਸ ਤੋਂ ਸਪੱਸ਼ਟ ਹੈ ਕਿ ਜਦੋਂ ਆਵਦੇ ਘਰੇ ਲੱਗੀ ਫੇਰ ਹੀ ਅੱਗ ਜਾਪੇਗੀ, ਦੂਜਿਆਂ ਦੀ ਤਾਂ ਲੋਹੜੀ ਹੀ ਲੱਗਦੀ ਹੈ, ਹੱਥ ਤੱਤੇ ਕਰਨ ਲਈ। ਯਾਦ ਰੱਖਿਉ ਮੁਲਾਜ਼ਮ ਸੰਘਰਸ਼ ਦਾ ਸੇਕ ਹਰ ਇੱਕ ਨੂੰ ਲੱਗੇਗਾ। ਆਉਣ ਵਾਲੇ ਸਮੇਂ ਵਿੱਚ ਜਿੰਨੀ ਕੁ ਜਿੰਮੇਵਾਰੀ ਹੈ, ਨਿਰਸੰਦੇਹ ਨਿਭਾਉਣੀ ਚਾਹੀਦੀ ਹੈ। ਸਪੱਸ਼ਟ ਹੈ, ਪਿਛਲਾ ਇਤਿਹਾਸ ਬੋਲਦਾ ਹੈ, ਜੁਆਇੰਟ ਫੋਰਮ ਕੋਲ ਮੰਗ-ਪੱਤਰ ਤੇ ਸਿਨਟਸ ਆਫ ਮੀਟਿੰਗ ਹਨ। 10 ਸਾਲਾਂ ਤੋਂ ਗੱਲਬਾਤ ਚੱਲ ਰਹੀ ਹੈ। ਜਾਣ-ਬੁੱਝ ਕੇ ਟਾਲਿਆ ਜਾ ਰਿਹਾ ਹੈ। 2011 ਵਿੱਚ ਹੀ ਮੈਨੇਜਮੈਂਟ ਨੂੰ ਮੁੱਕਰ ਜਾਣਾ ਚਾਹੀਦਾ ਸੀ। ਕਿਉਂ ਲਮਕਾਇਆ ਗਿਆ ਮੁੱਦੇ ਨੂੰ?
15 ਨਵੰਬਰ, 2021 ਤੋਂ ਬਿਜਲੀ ਮੁਲਾਜਮ ਪੇ ਬੈਂਡ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਸਮੂਹਿਕ ਛੁੱਟੀ ’ਤੇ ਹਨ। ਕਿਉਂ ਮੁਲਾਜ਼ਮਾਂ ਦੇ ਸਬਰ ਨੂੰ ਪਰਖਿਆ ਜਾ ਰਿਹਾ ਹੈ। ਇਹ ਪੇ ਬੈਂਡ ਦਾ ਏਰੀਅਰ ਖਾਲੀ ਖਜਾਨੇ ਦੀ ਰਾਖੀ ਕਰਨ ਵਾਲਿਆਂ ਦੇ ਖਾਤੇ ਵਿੱਚ ਪਾਉਣ ਮੁੱਖ ਮੰਤਰੀ! ਜੇਕਰ ਪੇ ਬੈਂਡ ਲਾਗੂ ਨਹੀਂ ਕਰਨਾ ਤਾਂ ਸਰਕਾਰ ਦੀ ਕਾਬਲੀਅਤ ’ਤੇ ਸਵਾਲ ਉੱਠਣੇ ਸੁਭਾਵਿਕ ਹਨ ਕਿਉਂਕਿ ਬਿਜਲੀ ਕਾਰਪੋਰੇਸ਼ਨਾਂ ਦੀਆਂ ਮੈਨੇਜ਼ਮੈਂਟਾਂ ਤੇ ਸਰਕਾਰ ਆਪਣੀ ਕਾਬਲੀਅਤ ਗੁਆ ਚੁੱਕੀ ਹੈ। ਸਿਰਫ ਗੱਡੀਆਂ ਵਿੱਚ ਹੂਟੇ-ਮਾਟੇ ਲੈਣ ਤੋਂ ਬਿਨਾਂ ਕੁੱਝ ਨਹੀਂ ਕੀਤਾ ਜਾ ਰਿਹਾ।
ਅਸਲੀਅਤ ਤੋਂ ਅੱਖਾਂ ਬੰਦ ਕਰਕੇ ਪਾਸਾ ਵੱਟਿਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਇਹ ਇੰਜੀਨੀਅਰਾਂ ਦੀ ਪੁਰਾਣੀ ਮੰਗ ਜੋ ਧਰਨੇ ਦੇ ਕੇ ਵੀ ਨਹੀਂ ਮੰਨੀ ਗਈ ਸੀ, ਮੈਨੇਜਮੈਂਟ ਨੇ ਹੁਣ ਕਿਵੇਂ ਮੰਨ ਲਈ ਅਸਲ ’ਚ ਮੈਨੇਜਮੈਂਟ ਇੰਜੀਨੀਅਰਾਂ ਨੂੰ ਵਰਤਣ ਦੀ ਫ਼ਿਰਾਕ ’ਚ ਹੈ ਇੰਜੀਨੀਅਰਾਂ ਨੂੰ ਸਿਰਫ ਤੇ ਸਿਰਫ ਆਪਣੀਆਂ ਬਣਦੀਆਂ ਡਿਊਟੀਆਂ ਹੀ ਕਰਨੀਆਂ ਚਾਹੀਦੀਆਂ ਸਨ, ਨਾ ਕਿ ਇੱਕ ਐਸ.ਐਸ.ਏ. ਦੀਆਂ ਡਿਊਟੀਆਂ ਕਰਨ।
ਫੋਰਮ ਦੇ ਸੰਘਰਸ਼ ਦੇ ਸਾਹਮਣੇ ਆਪਣੇ ਟੈਂਟ ਗੱਡ ਕੇ ਉਹ ਕਿਸ ਦੇ ਹੱਕ ’ਚ ਭੁਗਤ ਰਹੇ ਹਨ ਫੋਰਮ ਤੇ ਆਪਣੇ ਦਰਮਿਆਨ ਦੀਵਾਰ ਨੂੰ ਇੱਟਾਂ ਲਾ ਕੇ ਉੱਚਾ ਕਰ ਰਹੇ ਹਨ। ਯਾਦ ਰੱਖਿਓ ਜਿਹੜੇ ਬਿਜਲੀ ਮੁਲਾਜ਼ਮ ਸੰਘਰਸ਼ ਕਰ ਰਹੇ ਹਨ! ਉਨ੍ਹਾਂ ਤੋਂ ਟੱਪੀ ਨਹੀਂ ਜਾਣੀ ਕਿਉਂਕਿ ਇਹ ਖੜ੍ਹੀ ਹੀ ਜੇਈ ਕੌਂਸਲ ਵੱਲੋਂ ਖੁਦ ਕੀਤੀ ਗਈ ਹੈ। ਪੜ੍ਹੇ-ਲਿਖੇ ਹੋਣ ਦਾ ਮਤਲਬ ਇਹ ਹੈ ਘੱਟ ਪੜ੍ਹੇ-ਲਿਖਿਆਂ ਨੂੰ ਸਪੋਰਟ ਕਰਨਾ! ਪ੍ਰੰਤੂ ਏਥੇ ਤਾਂ ਇੰਜੀਨੀਅਰ ਹੋਣ ਦਾ ਫਰਕ ਇਹ ਦੱਸ ਰਹੇ ਹਨ ਕਿ ਅਸੀਂ ਇਨ੍ਹਾਂ ਤੋਂ ਸੁਪੀਰੀਅਰ ਹਾਂ! ਜੁਆਇੰਟ ਫੋਰਮ ਤੇ ਬਾਕੀ ਸਾਥੀ ਕਿਉਂ ਚੰਗੇ ਲੱਗਦੇ ਹਨ? ਉਨ੍ਹਾਂ ਨੇ ਗਲਤ ਨੂੰ ਗਲਤ ’ਤੇ ਸਹੀ ਨੂੰ ਸਹੀ, ਬਾਹਾਂ ਉਲਾਰ ਕੇ ਕਿਹਾ ਹੈ। ਬਿਜਲੀ ਕਾਮਿਆਂ ਦੇ ਹੱਕਾਂ ਦੀ ਆਵਾਜ ਬੁਲੰਦ ਕੀਤੀ ਹੈ। ਜਿਹੜੀ ਮੈਨੇਜਮੈਂਟ ਤੇ ਸਰਕਾਰ ਮੁਲਾਜ਼ਮਾਂ ਦੇ ਪਿਛਲੇ ਲੰਬੇ ਸਮੇਂ ਦੇ ਬਕਾਏ ’ਤੇ ਕਬਜ਼ਾ ਕਰਕੇ ਬੈਠੀ ਹੈ, ਉਸ ਤੋਂ ਭਲੇ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?
(ਸਮਾਪਤ) ਕੋਟਕਪੂਰਾ ਮੋ. 96462-00468
ਇੰਜ. ਜਗਜੀਤ ਸਿੰਘ ਕੰਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ