Shubman Gill: ਖਿਤਾਬੀ ਜਿੱਤ ਤੋਂ ਬਾਅਦ ਉਪਕਪਤਾਨ ਗਿੱਲ ਨੂੰ ਮਿਲਿਆ ਇੱਕ ਹੋਰ ਤੋਹਫਾ, ਇਨ੍ਹਾਂ ਨੂੰ ਛੱਡਿਆ ਪਿੱਛੇ

Shubman Gill
Shubman Gill: ਖਿਤਾਬੀ ਜਿੱਤ ਤੋਂ ਬਾਅਦ ਉਪਕਪਤਾਨ ਗਿੱਲ ਨੂੰ ਮਿਲਿਆ ਇੱਕ ਹੋਰ ਤੋਹਫਾ, ਇਨ੍ਹਾਂ ਨੂੰ ਛੱਡਿਆ ਪਿੱਛੇ

ਗਿੱਲ ਨੂੰ ਚੁਣਿਆ ਗਿਆ ਮਹੀਨੇ ਦਾ ਸਰਵਸਰੇਸ਼ਠ ਖਿਡਾਰੀ

Shubman Gill: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ ’ਚ ਖਿਤਾਬ ਜਿੱਤਣ ਤੋਂ ਬਾਅਦ, ਭਾਰਤੀ ਟੀਮ ਦੇ ਉਪਕਪਤਾਨ ਸ਼ੁਭਮਨ ਗਿੱਲ ਨੂੰ ਇੱਕ ਹੋਰ ਤੋਹਫ਼ਾ ਮਿਲਿਆ ਹੈ। ਗਿੱਲ ਨੂੰ ਫਰਵਰੀ ਮਹੀਨੇ ਲਈ ਆਈਸੀਸੀ ਦਾ ਸਰਵੋਤਮ ਪੁਰਸ਼ ਖਿਡਾਰੀ ਚੁਣਿਆ ਗਿਆ ਹੈ। ਆਈਸੀਸੀ ਚੈਂਪੀਅਨਜ਼ ਟਰਾਫੀ ਤੇ ਇੰਗਲੈਂਡ ਖਿਲਾਫ਼ ਸੀਮਤ ਓਵਰਾਂ ਦੀ ਘਰੇਲੂ ਲੜੀ ’ਚ ਯਾਦਗਾਰੀ ਬੱਲੇਬਾਜ਼ੀ ਪ੍ਰਦਰਸ਼ਨ ਕਰਨ ਵਾਲੇ ਗਿੱਲ ਨੇ ਬੁੱਧਵਾਰ ਨੂੰ ਅਸਟਰੇਲੀਆ ਦੇ ਸਟੀਵ ਸਮਿਥ ਤੇ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ।

ਇਹ ਖਬਰ ਵੀ ਪੜ੍ਹੋ : Test Cricket: ਟੈਸਟ ਕ੍ਰਿਕੇਟ ਦੇ 150 ਸਾਲ ਪੂਰੇ ਹੋਣ ’ਤੇ MCG ’ਚ ਖੇਡਿਆ ਜਾਵੇਗਾ ਗੁਲਾਬੀ ਗੇਂਦ ਟੈਸਟ, ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਸ਼ਾਨਦਾਰ ਫਾਰਮ ’ਚ ਸਨ ਗਿੱਲ | Shubman Gill

ਗਿੱਲ ਨੇ ਫਰਵਰੀ ’ਚ ਪੰਜ ਵਨਡੇ ਮੈਚਾਂ ’ਚ 101.50 ਦੀ ਔਸਤ ਤੇ 94.19 ਦੇ ਸਟਰਾਈਕ ਰੇਟ ਨਾਲ 406 ਦੌੜਾਂ ਬਣਾਈਆਂ। ਉਨ੍ਹਾਂ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ’ਚ ਭਾਰਤ ਦੀ 3-0 ਦੀ ਜਿੱਤ ’ਚ 2 ਅਰਧ ਸੈਂਕੜੇ ਤੇ ਇੱਕ ਸੈਂਕੜਾ ਜੜਕੇ ਕੇ ਮਹੱਤਵਪੂਰਨ ਭੂਮਿਕਾ ਨਿਭਾਈ। ਗਿੱਲ ਨੇ ਨਾਗਪੁਰ ’ਚ ਖੇਡੇ ਗਏ ਪਹਿਲੇ ਵਨਡੇ ’ਚ 87, ਕਟਕ ’ਚ ਖੇਡੇ ਗਏ ਦੂਜੇ ਵਨਡੇ ’ਚ 60 ਤੇ ਫਿਰ ਅਹਿਮਦਾਬਾਦ ’ਚ ਖੇਡੇ ਗਏ ਤੀਜੇ ਵਨਡੇ ’ਚ 112 ਦੌੜਾਂ ਬਣਾਈਆਂ।

ਤੀਜੀ ਵਾਰ ਜਿੱਤਿਆ ਪੁਰਸਕਾਰ | Shubman Gill

ਗਿੱਲ ਨੇ ਅਹਿਮਦਾਬਾਦ ’ਚ ਆਪਣੀ 102 ਗੇਂਦਾਂ ਦੀ ਪਾਰੀ ’ਚ 14 ਚੌਕੇ ਤੇ ਤਿੰਨ ਛੱਕੇ ਲਾ ਕੇ ‘ਪਲੇਅਰ ਆਫ ਦਿ ਮੈਚ’ ਦੇ ਨਾਲ-ਨਾਲ ‘ਪਲੇਅਰ ਆਫ ਦਾ ਸੀਰੀਜ਼’ ਦਾ ਪੁਰਸਕਾਰ ਜਿੱਤਣ ’ਚ ਸਫਲਤਾ ਹਾਸਲ ਕੀਤੀ। ਉਨ੍ਹਾਂ ਚੈਂਪੀਅਨਜ਼ ਟਰਾਫੀ ’ਚ ਵੀ ਇਹ ਸ਼ਾਨਦਾਰ ਫਾਰਮ ਜਾਰੀ ਰੱਖਿਆ। ਦੁਬਈ ’ਚ ਭਾਰਤ ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਵਿਰੁੱਧ 101 ਦੌੜਾਂ ਬਣਾਉਣ ਤੋਂ ਬਾਅਦ, ਉਸਨੇ ਪਾਕਿਸਤਾਨ ਵਿਰੁੱਧ 46 ਦੌੜਾਂ ਬਣਾਈਆਂ। ਭਾਰਤ ਇਹ ਦੋਵੇਂ ਮੈਚ ਆਸਾਨੀ ਨਾਲ ਜਿੱਤਣ ’ਚ ਸਫਲ ਰਿਹਾ। ਇਹ ਗਿੱਲ ਦਾ ਤੀਜਾ ਆਈਸੀਸੀ ‘ਪਲੇਅਰ ਆਫ ਦਹ ਮੰਥ’ ਸਨਮਾਨ ਹੈ। ਉਸਨੇ ਪਹਿਲਾਂ 2023 (ਜਨਵਰੀ ਤੇ ਸਤੰਬਰ) ’ਚ 2 ਵਾਰ ਇਹ ਖਿਤਾਬ ਜਿੱਤਿਆ ਸੀ। Shubman Gill

LEAVE A REPLY

Please enter your comment!
Please enter your name here