
Free Medical Camp: ਕਿੱਕਰਖੇੜਾ-ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ 158ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਕਿੱਕੜਖੇੜਾ, ਤਹਿ. ਅਬੋਹਰ, ਜ਼ਿਲ੍ਹਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਪਸਤਾਲ ਸਰਸਾ ਤੋਂ ਆਏ ਡਾ. ਸੰਦੀਪ ਭਾਦੂ ਇੰਸਾਂ ਐੱਮਡੀ ਦੀ ਅਗਵਾਈ ਵਿੱਚ ਲਾਇਆ ਗਿਆ। ਇਸ ਵਕਤ ਉਨ੍ਹਾਂ ਨਾਲ ਡਾ. ਇੰਦਰਪਾਲ ਇੰਸਾਂ ਅੱਖਾਂ ਦੇ ਮਾਹਿਰ ਤੇ ਡਾ. ਵਿਕਰਮ ਇੰਸਾਂ ਵੱਲੋਂ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ। Free Medical Camp
ਇਹ ਖਬਰ ਵੀ ਪੜ੍ਹੋ : Paneer Masala: ਢਾਬੇ ਵਰਗਾ ਪਨੀਰ ਮਸਾਲਾ ਬਣਾਓ ਘਰ ’ਚ, ਸੁਆਦ ਅਜਿਹਾ ਕਿ ਇੱਕ ਰੋਟੀ ਜਿਆਦਾ ਖਾਓਗੇ, ਸਿੱਖ ਲਵੋ ਬਣਾਉਣ ਦ…
ਇਸ ਮੌਕੇ ਲੋੜਵੰਦ 182 ਮਰੀਜ਼ਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ’ਚ ਡਾ. ਸੰਦੀਪ ਭਾਦੂ ਇੰਸਾਂ ਨੇ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਸ਼ੁੱਧ ਖਾਣ ਪੀਣ ਹੀ ਤੰਦਰੁਸਤ ਰਹਿਣ ਦਾ ਵਧੀਆ ਢੰਗ ਹੈ। ਉਨ੍ਰਾਂ ਕਿਹਾ ਤੰਦਰੁਸਤੀ ਜੀਵਨ ਲਈ ਖਾਸਕਰ 50 ਸਾਲ ਤੋਂ ਉੱਪਰ ਦੀ ਉਮਰ ਵਿੱਚ ਜੇਕਰ ਕਣਕ ਦੇ ਆਟੇ ’ਚ ਵੇਸਣ, ਬਾਜਰਾ ਤੇ ਜਵਾਰ ਦਾ ਆਟਾ ਲੋੜ ਅਨੁਸਾਰ ਮਿਲਾਕੇ ਖਾਧਾ ਜਾਵੇ ਤਾਂ ਕਾਫੀ ਹੱਦ ਤੱਕ ਤੰਦਰੁਸਤ ਰਿਹਾ ਜਾ ਸਕਦਾ। ਉਨ੍ਹਾਂ ਆਖਰ ਵਿੱਚ ਕਿਹਾ ਕਿ ਜੇਕਰ ਕਿਸੇ ਵੀ ਬਿਮਾਰੀ ਦੀ ਮੁੱਢਲੀ ਹਾਲਤ ’ਚ ਕਿਸੇ ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਖਾਧੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਬਿਮਾਰੀਆਂ ਦੇ ਖਤਰਨਾਕ ਰੂਪ ਤੋਂ ਬਚਿਆ ਜਾ ਸਕਦਾ ਹੈ। Free Medical Camp
ਇਸ ਮੌਕੇ ਪੈਰਾ ਮੈਡੀਕਲ ਟੀਮ ਕ੍ਰਿਸ਼ਨ ਕੁਮਾਰ ਕਾਲੜਾ ਇੰਸਾਂ, ਡਾ. ਮਹਿੰਦਰ ਕੁਮਾਰ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, 85 ਮੈਂਬਰ ਕ੍ਰਿਸ਼ਨ ਲਾਲ ਜੇਈ ਇੰਸਾਂ, ਸਤੀਸ਼ ਕੁਮਾਰ ਇੰਸਾਂ, ਰੀਟਾ ਇੰਸਾਂ, ਸੁਰੇਸ਼ ਰਾਣੀ ਇੰਸਾਂ, ਨਿਰਮਲਾ ਇੰਸਾਂ, ਆਸ਼ਾ ਇੰਸਾਂ, ਰਿਚਾ ਇੰਸਾਂ ਸਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਸ੍ਰੀ ਕਿੱਕਰਖੇੜਾ, ਸੁਰਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਕਿੱਕਰਖੇੜਾ, ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਰਾਮ ਪ੍ਰਤਾਪ ਇੰਸਾਂ 15 ਮੈਂਬਰ, ਜਗਦੀਸ ਕੁਮਾਰ ਇੰਸਾਂ, ਰਾਜ ਬਲੰਬਰ ਸਿੰਘ ਇੰਸਾਂ, ਸੁਭਾਸ਼ ਇੰਸਾਂ 15 ਮੈਂਬਰ, ਰਾਮ ਚੰਦਰ ਜੇਈ ਇੰਸਾਂ, ਧੰਨਾ ਰਾਮ ਇੰਸਾਂ 15 ਮੈਂਬਰ ਤੇ ਕਾਲੂ ਰਾਮ ਇੰਸਾਂ ਵੀ ਮੌਜੂਦ ਸਨ। Free Medical Camp