ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjabi Singer: ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦੇ ਜੈਪੁਰ ’ਚ 3 ਨਵੰਬਰ ਨੂੰ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਫਰਜ਼ੀ ਟਿਕਟਾਂ ਦੀ ਵਿਕਰੀ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਜਸਥਾਨ ਸਮੇਤ 5 ਸੂਬਿਆਂ ’ਚ ਛਾਪੇਮਾਰੀ ਕੀਤੀ ਹੈ। ਇਸ ਲੜੀ ’ਚ ਈਡੀ ਨੇ ਜੈਪੁਰ ’ਚ ਵੀ ਦੋ ਥਾਵਾਂ ’ਤੇ ਛਾਪੇਮਾਰੀ ਕਰਕੇ ਕੁਝ ਇਲੈਕਟ੍ਰਾਨਿਕ ਸਾਮਾਨ ਜ਼ਬਤ ਕੀਤਾ ਹੈ। Punjabi Singer
ਇਹ ਖਬਰ ਵੀ ਪੜ੍ਹੋ : Rajasthan Government News: ਰਾਜਸਥਾਨ ’ਚ ਧੀਆਂ ਨੂੰ ਮਿਲੇਗੀ 2 ਲੱਖ ਰੁਪਏ ਦੀ ਆਰਥਿਕ ਮੱਦਦ, ਹੁਣੇ ਕਰੋ ਇਹ ਕੰਮ!
ਈਡੀ ਦੇ ਛਾਪੇ ਤੋਂ ਬਾਅਦ ਜੈਪੁਰ ’ਚ ਦਿਲਜੀਤ ਦੇ ਕੰਸਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕ ਸ਼ੋਅ ਨੂੰ ਲੈ ਕੇ ਉਲਝਣ ’ਚ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੀਆਂ ਟਿਕਟਾਂ BookMyShow ਤੇ Zomato Live ’ਤੇ ਵੇਚੀਆਂ ਗਈਆਂ ਸਨ ਪਰ ਇਸ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੂੰ ਦੂਜੇ ਪਲੇਟਫਾਰਮਾਂ ’ਤੇ ਵੀ ਵੇਚ ਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ, ਮਿਲੀ ਸ਼ਿਕਾਇਤ ਦੇ ਆਧਾਰ ’ਤੇ ਈਡੀ ਨੇ ਛਾਪੇਮਾਰੀ ਕੀਤੀ ਸੀ। Punjabi Singer