ਸਿਆਸੀ ਤਬਦੀਲੀ ਮਗਰੋਂ ਸ਼ਹੀਦ ਭਗਤ ਸਿੰਘ ਤੇ ਡਾ. ਬੀ.ਆਰ. ਅੰਬੇਦਕਰ ਦੀਆਂ ਫੋਟੋਆਂ ਦੀ ਮੰਗ ਵਧੀ

Bathinda~02, Shaheed Bhagat Singh

ਸਿਆਸੀ ਤਬਦੀਲੀ ਮਗਰੋਂ ਸ਼ਹੀਦ ਭਗਤ ਸਿੰਘ (Shaheed Bhagat Singh) ਤੇ ਡਾ. ਬੀ.ਆਰ. ਅੰਬੇਦਕਰ ਦੀਆਂ ਫੋਟੋਆਂ ਦੀ ਮੰਗ ਵਧੀ

  • ਸਰਕਾਰੀ ਦਫ਼ਤਰਾਂ ’ਚ ਨਹੀਂ ਲੱਗੇਗੀ ਹੁਣ ਮੁੱਖ ਮੰਤਰੀ ਦੀ ਫੋਟੋ
  • ਭਗਵੰਤ ਮਾਨ ਨੇ 10 ਮਾਰਚ ਨੂੰ ਨਤੀਜਿਆਂ ਤੋਂ ਬਾਅਦ ਕੀਤਾ ਸੀ ਐਲਾਨ

(ਸੁਖਜੀਤ ਮਾਨ) ਬਠਿੰਡਾ। ਲੰਬੇ ਸਮੇਂ ਮਗਰੋਂ ਪੰਜਾਬ ਦੀ ਸੱਤਾ ’ਤੇ ਕਾਬਜ ਹੋਈ ਤੀਜੀ ਧਿਰ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕਈ ਤਬਦੀਲੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਰਾਜ ’ਚ ਸਰਕਾਰੀ ਦਫ਼ਤਰਾਂ ’ਚ ਮੁੱਖ ਮੰਤਰੀ ਦੀ ਫੋਟੋ ਚਮਕਦੀ ਹੁੰਦੀ ਸੀ ਪਰ ਹੁਣ ਸ਼ਹੀਦ ਭਗਤ ਸਿੰਘ (Shaheed Bhagat Singh) ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀਆਂ ਫੋਟੋਆਂ ਦਿਖਾਈ ਦੇਣ ਲੱਗੀਆਂ ਹਨ ਫੋਟੋਆਂ ਵਾਲੀਆਂ ਦੁਕਾਨਾਂ ’ਤੇ ਹੁਣ ਅਜਿਹੀਆਂ ਫੋਟੋਆਂ ਦੀ ਮੰਗ ਵਧਣ ਲੱਗੀ ਹੈ।

ਵੇਰਵਿਆਂ ਮੁਤਾਬਿਕ 10 ਮਾਰਚ ਨੂੰ ਆਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਆਪਣੇ ਪਹਿਲੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ਹੁਣ ਸਰਕਾਰੀ ਦਫ਼ਤਰਾਂ ’ਚ ਮੁੱਖ ਮੰਤਰੀ ਦੀ ਫੋਟੋ ਨਹੀਂ ਬਲਕਿ ਸ਼ਹੀਦ ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀਆਂ ਫੋਟੋਆਂ ਲੱਗਣਗੀਆਂ ਭਗਵੰਤ ਮਾਨ ਦੇ ਇਸ ਬਿਆਨ ਮਗਰੋਂ ਸਰਕਾਰੀ ਦਫ਼ਤਰਾਂ ਦੇ ਇੰਚਾਰਜਾਂ ਸਮੇਤ ਹੋਰ ਸਟਾਫ਼ ਨੇ ਫੋਟੋਆਂ ਦੀ ਖ੍ਰੀਦ ਸ਼ੁਰੂ ਕਰ ਦਿੱਤੀ ਹੈ।

  • ਸਰਕਾਰੀ ਦਫ਼ਤਰਾਂ ’ਚ ਨਹੀਂ ਲੱਗੇਗੀ ਹੁਣ ਮੁੱਖ ਮੰਤਰੀ ਦੀ ਫੋਟੋ

‘ਸੱਚ ਕਹੂੰ’ ਦੀ ਟੀਮ ਨੇ ਅੱਜ ਸ਼ਹਿਰ ਦੀ ਗੋਲ ਡਿੱਗੀ ਮਾਰਕੀਟ ਨੇੜੇ ਸਥਿਤ ਸੋਨਾ ਗਲਾਸ ਵਰਕਸ ਅਤੇ ਜੈ ਦੁਰਗਾ ਪਿਕਚਰ ਹਾਊਸ ’ਤੇ ਜਾ ਕੇ ਦੇਖਿਆ ਤਾਂ ਉੱਥੇ ਆਉਣ ਵਾਲੇ ਵੱਡੀ ਗਿਣਤੀ ਗ੍ਰਾਹਕਾਂ ’ਚੋਂ ਜ਼ਿਆਦਾਤਰ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਾਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਫੋਟੋ ਦੀ ਮੰਗ ਕਰ ਰਹੇ ਸੀ ਫੋਟੋ ਵਿਕਰੇਤਾਵਾਂ ਨੇ ਦੱਸਿਆ ਕਿ ਭਾਵੇਂ ਹੀ ਆਮ ਦਿਨਾਂ ’ਚ ਵੀ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਦਕਰ ਦੀ ਫੋਟੋ ਦੀ ਵਿਕਰੀ ਹੁੰਦੀ ਰਹਿੰਦੀ ਸੀ ਪਰ 10 ਮਾਰਚ ਤੋਂ ਬਾਅਦ ਇੱਕ ਦਮ ਵਿਕਰੀ ’ਚ ਵਾਧਾ ਹੋਇਆ ਹੈ ਉਨ੍ਹਾਂ ਦੱਸਿਆ ਕਿ ਉਪਰੋਕਤ ਫੋਟੋਆਂ ਦੀ ਮੰਗ ਵਾਲੇ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਹਨ ਜਿੰਨ੍ਹਾਂ ਵੱਲੋਂ ਆਪਣੇ ਦਫ਼ਤਰਾਂ ’ਚ ਫੋਟੋਆਂ ਲਗਾਉਣ ਲਈ ਖ੍ਰੀਦੀਆਂ ਜਾ ਰਹੀਆਂ ਹਨ ਇਸ ਮੌਕੇ ਫੋਟੋਆਂ ਖ੍ਰੀਦਣ ਪੁੱਜੇ।

ਪਾਵਰਕਾਮ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ’ਚ ਮੁੱਖ ਮੰਤਰੀ ਦੀ ਥਾਂ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਫੋਟੋ ਲਾਉਣ ਬਾਰੇ ਕਿਹਾ ਹੈ ਇਸ ਕਰਕੇ ਉਹ ਫੋਟੋਆਂ ਲੈਣ ਪੁੱਜਾ ਹੈ ਫੋਟੋ ਵਿਕਰੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਹੀ ਫੋਟੋਆਂ ਲੈਣ ਪੁੱਜ ਰਹੇ ਹਨ ਅਤੇ ਕਈਆਂ ਨੇ ਫੋਨ ’ਤੇ ਆਪਣੇ ਆਰਡਰ ਤਿਆਰ ਕਰਨ ਲਈ ਕਿਹਾ ਹੈ।

ਬਹੁਤ ਵਧੀਆ ਫੈਸਲਾ : ਕੁਸਲਾ

ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਹੈ ਕਿ ਦਫ਼ਤਰਾਂ ’ਚ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਦਕਰ ਦੀ ਫੋਟੋ ਲਗਾਉਣਾ ਦਾ ਫੈਸਲਾ ਬਹੁਤ ਵਧੀਆ ਹੈ ਪਰ ਨਾਲ-ਨਾਲ ਸੋਚ ਵੀ ਕ੍ਰਾਂਤੀਕਾਰੀ ਰੱਖਣੀ ਪਵੇਗੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਦਫ਼ਤਰ ’ਚ 40 ਸਾਲ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾ ਕੇ ਰੱਖੀ ਕੁਸਲਾ ਦਾ ਮੰਨਣਾ ਹੈ ਕਿ ਦਫ਼ਤਰ ’ਚ ਅਜਿਹੀਆਂ ਫੋਟੋਆਂ ਲੱਗਣ ਨਾਲ ਅਫਸਰ ਅਤੇ ਮੁਲਾਜ਼ਮ ਰਿਸ਼ਵਤ ਲੈਣ ਤੋਂ ਵੀ ਭੈਅ ਮੰਨਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ