ਖਾਲਿਸਤਾਨੀਆਂ ਦੇ ਕਤਲਾਂ ਤੋਂ ਬਾਅਦ, ਗੁਰਪਤਵੰਤ ਸਿੰਘ ਪੰਨੂ ਲਾਪਤਾ

Pannu

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਦੇਸ਼ ’ਚ ਬੈਠੇ ਖਾਲਿਸਤਾਨੀਆਂ ਦੇ ਕਤਲਾਂ ਤੋਂ ਬਾਅਦ ਅਫਰਾ-ਤਫਰੀ ਮਚ ਗਈ ਹੈ। ਇਸ ਤੋਂ ਬਾਅਦ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਆਗੂ ਗੁਰਪਤਵੰਤ (Gurpatwant Singh Pannu) ਸਿੰਘ ਪੰਨੂ ਪਿਛਲੇ 48 ਘੰਟਿਆਂ ਤੋਂ ਲਾਪਤਾ ਹਨ। ਪੰਨੂ ਨੇ ਲੁਕਣ ਤੋਂ ਪਹਿਲਾਂ ਬਿਆਨ ਜਾਰੀ ਕਰ ਦਿੱਤਾ ਹੈ। ਇਸ ਬਿਆਨ ’ਚ ਪੰਨੂ ਨੇ ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਐਨਐਸਏ ਮੁਖੀ ਅਜੀਤ ਡੋਵਾਲ, ਸੁਮੰਤ ਗੋਇਲ ਅਤੇ ਐਨਆਈਏ ਮੁਖੀ ਦਿਨਕਰ ਗੁਪਤਾ ਨੂੰ ਜਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ : ਬੁਰੀ ਖਬਰ : ਕੁਰੂਕਸ਼ੇਤਰ ’ਚ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ

ਮੀਡੀਆ ਰਿਪੋਰਟਾਂ ਮੁਤਾਬਿਕ ਪੰਨੂ ਨੇ ਦੋਸ਼ ਲਾਇਆ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਦੇ ਸਲੀਪਰ ਸੈੱਲ ਕੈਨੇਡਾ ’ਚ ਹਨ ਅਤੇ ਉਨ੍ਹਾਂ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਲਈ ਨਿੱਝਰ ਦੇ ਕਤਲ ਬਾਰੇ ਬਿਆਨ ਜਾਰੀ ਕਰਕੇ ਪੰਨੂ ਲਾਪਤਾ ਹੋ ਗਏ ਹਨ। ਪੰਨੂ ਦੇਸ਼ ਦੀ ਚੋਟੀ ਦੀ ਜਾਂਚ ਏਜੰਸੀ ਦੀ ਹਿੱਟਲਿਸ਼ਟ ’ਤੇ ਹੈ। ਉਹ ਨਿੱਝਰ ਨਾਲ ਮਿਲ ਕੇ ਰੈਫਰੈਂਡਮ 2020 ਅੰਦੋਲਨ ਚਲਾ ਰਿਹਾ ਸੀ।

ਕੀ ਹੈ ਮਾਮਲਾ | Gurpatwant Singh Pannu

ਦੱਸ ਦੇਈਏ ਕਿ ਖਾਲਿਸਤਾਨ ਸਮਰਥਕਾਂ ਨੂੰ ਇਕ-ਇਕ ਕਰਕੇ ਮਾਰਿਆ ਜਾ ਰਿਹਾ ਹੈ। ਪਾਕਿਸਤਾਨ ’ਚ ਪਰਮਜੀਤ ਸਿੰਘ ਪੰਜਵੜ, ਕੈਨੇਡਾ ’ਚ ਹਰਦੀਪ ਨਿੱਝਰ ਅਤੇ ਬਰਤਾਨੀਆ ’ਚ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪੰਨੂ ਦਾ ਫੋਨ ਪਿਛਲੇ 48 ਘੰਟਿਆਂ ਤੋਂ ਬੰਦ ਹੈ ਅਤੇ ਉਸ ਦਾ ਕੋਈ ਸੁਰਾਗ ਨਹੀਂ ਮਿਲ ਪਾ ਰਿਹਾ ਹੈ। ਸੂਤਰਾਂ ਮੁਤਾਬਕ ਪੰਨੂ ਨੇ ਐਨਆਈਏ ਅਤੇ ਭਾਰਤੀ ਏਜੰਸੀਆਂ ਤੋਂ ਬਚਣ ਲਈ ਇਹ ਕਦਮ ਚੁੱਕਿਆ ਹੈ।

LEAVE A REPLY

Please enter your comment!
Please enter your name here