ਦੇਹਾਂਤ ਉਪਰੰਤ ਮਾਨਵਤਾ ਦੇ ਲੇਖੇ ਲੱਗੇ ਪ੍ਰੇਮੀ ਅਮਰਜੀਤ ਸਿੰਘ ਇੰਸਾਂ

Humanity
ਪਾਤੜਾਂ। ਮੈਡੀਕਲ ਖੋਜਾਂ ਲਈ ਪ੍ਰੇਮੀ ਅਮਰਜੀਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਵਾਨਾ ਕਰਦੇ ਹੋਏ ਪਿੰਡ ਦੇ ਮੋਹਤਬਰ ਅਤੇ ਸਾਧ-ਸੰਗਤ ਤੇ ਹੇਠਾਂ ਸਰੀਰਦਾਨੀ ਦੀ ਫਾਈਲ ਫੋਟੋ।

ਧੀਆਂ ਅਤੇ ਨੂੰਹਾਂ ਨੇ ਅਰਥੀ ਨੂੰ ਦਿੱਤਾ ਮੋਢਾ, ਸਰੀਰਦਾਨ ਦੀ ਹੋਈ ਸ਼ਲਾਘਾ | Humanity

ਪਾਤੜਾਂ (ਭੂਸ਼ਣ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਪ੍ਰੇਰਨਾਵਾਂ ਤਹਿਤ ਬਲਾਕ ਪਾਤੜਾਂ ਦੇ ਪਿੰਡ ਚੁਨਾਗਰਾ ਦੇ ਡੇਰਾ ਪ੍ਰੇਮੀ ਅਮਰਜੀਤ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ ਪਿੰਡ ਚੁਨਾਗਰਾ ਦੇ ਪ੍ਰੇਮੀ ਅਮਰਜੀਤ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਬੇਟੇ ਤੇ ਬੇਟੀਆਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪੰਡਿਤ ਬੀ ਡੀ ਸ਼ਰਮਾ ਪੀਜੀਆਈ ਰੋਹਤਕ ਦੇ ਰਿਸਰਚ ਸੈਂਟਰ ਨੂੰ ਦਾਨ ਕੀਤਾ ਗਿਆ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਧੀਆਂ ਤੇ ਨੂੰਹਾਂ ਵੱਲੋਂ ਦੇ ਕੇ ਪਿੰਡ ਵਿੱਚ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਗਈ ਇਸ ਮੌਕੇ ਪ੍ਰੇਮੀ ਅਮਰਜੀਤ ਸਿੰਘ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ। (Humanity)

ਮੈਡੀਕਲ ਖੋਜਾਂ ਲਈ ਕੀਤਾ ਗਿਆ ਸਰੀਰ ਦਾਨ

ਪ੍ਰੇਮੀ ਅਮਰਜੀਤ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰੇ ਲਾਏ ਗਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਤੇ ਸਾਧ-ਸੰਗਤ ਵੱਲੋਂ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਰਾਹੀਂ ਪਿੰਡ ਵਿਚ ਕਾਫਲੇ ਦੇ ਰੂਪ ਵਿੱਚ ਚੱਕਰ ਲਾਇਆ ਗਿਆ ਗੱਡੀ ਦੀ ਰਵਾਨਗੀ ਮੌਕੇ ਪਿੰਡ ਚੁਨਾਗਰਾ ਦੇ ਮੋਹਤਬਰਾਂ ਤੇ ਸਾਧ-ਸੰਗਤ ਜਿੰਮੇਵਾਰਾਂ ਨੇ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਪਿੰਡ ਦੇ ਲੋਕਾਂ ਨੇ ਪ੍ਰੇਮੀ ਅਮਰਜੀਤ ਇੰਸਾਂ ਦੇ ਪਰਿਵਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਧੰਨ ਹਨ ਇਹ ਪ੍ਰੇਮੀ ਜੋ ਆਪਣੇ ਸਤਿਗੁਰ ਦੇ ਬਚਨਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਅਜਿਹੇ ਮਾਨਵਤਾ ਭਲਾਈ ਕਾਰਜਾਂ ਨੂੰ ਅੰਜਾਮ ਦਿੰਦੇ ਹਨ, ਨਹੀਂ ਤਾਂ ਅੱਜ ਦੇ ਜ਼ਮਾਨੇ ’ਚ ਕੋਈ ਕਿਸੇ ਬਾਰੇ ਸੋਚਦਾ ਤੱਕ ਨਹੀਂ ਤੇ ਇਹ ਆਪਣੇ ਪਰਿਵਾਰਕ ਮੈਂਬਰ ਦੀ ਦੇਹ ਨੂੰ ਅਗਨੀ ’ਚ ਭੇਂਟ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਰਹੇ ਹਨ।

Also Read : ਪੂਜਨੀਕ ਗੁਰੂ ਜੀ ਦੂਜੇ ਕੇਸਾਂ ’ਚੋਂ ਵੀ ਬਰੀ ਹੋ ਕੇ ਸਾਧ-ਸੰਗਤ ਵਿੱਚ ਆਉਣ : ਰਾਜਕੁਮਾਰ ਸ਼ਰਮਾ

ਇਸ ਮੌਕੇ 85 ਮੈਂਬਰ ਜਗਤਾਰ ਇੰਸਾਂ, ਨਿਰਭੈ ਇੰਸਾਂ, ਭੈਣ ਗੁਰਜੀਤ ਇੰਸਾਂ ਤੇ ਭੈਣ ਕੋਮਲ ਇੰਸਾਂ ਤੋਂ ਇਲਾਵਾ ਬਲਾਕ ਪਾਤੜਾਂ, ਦਿੜ੍ਹਬਾ, ਧੂਰੀ ਤੇ ਸ਼ੁਤਰਾਣਾ ਦੀ ਸਾਧ-ਸੰਗਤ ਅਤੇ ਰਿਸ਼ਤੇਦਾਰ ਹਾਜ਼ਰ ਸਨ