ਪੰਜਾਬੀ ਗਾਇਕ ਕੰਵਰ ਗਰੇਵਾਲ ’ਤੇ ਐਨਆਈਏ ਦਾ ਛਾਪਾ: ਮੋਹਾਲੀ ਦੇ ਘਰ ਪਹੁੰਚੀਆਂ ਟੀਮਾਂ; ਪੰਜਾਬੀ ਗਾਇਕ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ
ਮੋਹਾਲੀ (ਐੱਮ ਕੇ ਸ਼ਾਇਨਾ)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸੋਮਵਾਰ ਸਵੇਰੇ ਮੋਹਾਲੀ ਦੇ ਸੈਕਟਰ 104 ਸਥਿਤ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਛਾਪਾ ਮਾਰਿਆ। ਉਨ੍ਹਾਂ ਦਾ ਮੋਹਾਲੀ ’ਚ ਤਾਜ ਟਾਵਰ ’ਚ ਫਲੈਟ ਹੈ। ਐਨਆਈਏ ਦੀ ਇਸ ਅਚਨਚੇਤ ਛਾਪੇਮਾਰੀ ਦੌਰਾਨ ਸੀਆਰਪੀਐਫ ਦੇ ਜਵਾਨ ਵੀ ਪਹੁੰਚੇ ਸਨ। ਐਨਆਈਏ ਦੀ ਟੀਮ ਪੂਰੀ ਸੁਰੱਖਿਆ ਦੇ ਵਿਚਕਾਰ ਸਵੇਰੇ ਇੱਥੇ ਪਹੁੰਚੀ।
ਇੱਥੇ ਟੀਮ ਨੇ ਕੰਵਰ ਗਰੇਵਾਲ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਗੈਂਗਸਟਰਾਂ ਦੀ ਦਖਲਅੰਦਾਜ਼ੀ ’ਤੇ ਸਵਾਲ ਉੱਠ ਰਹੇ ਹਨ। ਇਸ ਦੇ ਨਾਲ ਹੀ ਐਨਆਈਏ ਗਾਇਕ ਤੋਂ ਇਹ ਜਾਣਕਾਰੀ ਜੁਟਾਉਣ ਵਿੱਚ ਲੱਗੀ ਹੋਈ ਹੈ ਕਿ ਗਾਇਕਾਂ ਦੇ ਗੈਂਗਸਟਰਾਂ ਨਾਲ ਸਬੰਧ ਕਿਵੇਂ ਪੈਦਾ ਹੋਏ। ਉਨ੍ਹਾਂ ਦੇ ਇੱਕ ਦੂਜੇ ਨਾਲ ਕੀ ਸਬੰਧ ਹਨ? ਇਸ ਦੇ ਨਾਲ ਹੀ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਕਿਸ ਤਰ੍ਹਾਂ ਦੀਆਂ ਧਮਕੀਆਂ ਮਿਲਦੀਆਂ ਹਨ।
ਕਿਸਾਨ ਅੰਦੋਲਨ ਅਤੇ ਸਿੱਖ ਕੈਦੀਆਂ ਦੀ ਰਿਹਾਈ ਚਰਚਾ ਵਿੱਚ ਰਹੀ
ਕਿਸਾਨਾਂ ਦੇ ਸੰਘਰਸ਼ ਦੌਰਾਨ ਕੰਵਰ ਗਰੇਵਾਲ ਕਿਸਾਨਾਂ ਦੇ ਮੰਚ ’ਤੇ ਨਜ਼ਰ ਆਏ। ਉਹ ਆਪਣੇ ਗੀਤਾਂ ਰਾਹੀਂ ਨਿਡਰ ਹੋ ਕੇ ਬੋਲਦਾ ਰਿਹਾ ਹੈ। ਕੰਵਰ ਗਰੇਵਾਲ ਨੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਇੱਕ ਰਿਲੀਜ਼ ਗੀਤ ਵੀ ਗਾਇਆ। ਜਿਸ ’ਤੇ ਬਾਅਦ ’ਚ ਪਾਬੰਦੀ ਲਗਾ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਮਸ਼ਹੂਰ ਗਾਇਕ ਬੱਬੂ ਮਾਨ, ਮਨਕੀਰਤ ਔਲਖ ਅਤੇ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਐਨਆਈਏ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਗੈਂਗਸਟਰਾਂ ਦੀ ਫੰਡਿੰਗ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਇਸ਼ਾਰੇ ’ਤੇ ਕਿਸ ਨੇ ਕਿੱਥੇ ਪ੍ਰਦਰਸ਼ਨ ਕੀਤਾ।
ਮੂਸੇ ਵਾਲਾ ਦੀ ਮੌਤ ਤੋਂ ਬਾਅਦ ਪੰਜਾਬੀ ਸਿੰਗਰ ਰਡਾਰ ’ਤੇ
ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਗਾਇਕ ਸਿੱਧੂ ਐਨਆਈਏ ਦੇ ਰਡਾਰ ’ਚ ਆ ਗਏ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸਵਾਲ ਉਠਾਏ ਹਨ। ਜਿਸ ਵਿਚ ਉਨ੍ਹਾਂ ਮੰਗ ਕੀਤੀ ਸੀ ਕਿ ਮੂਸੇਵਾਲਾ ਦੀ ਮੌਤ ਪਿੱਛੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕੁਝ ਲੋਕਾਂ ਦਾ ਵੀ ਹੱਥ ਹੋ ਸਕਦਾ ਹੈ। ਜਿਸ ਤੋਂ ਬਾਅਦ ਐਨਆਈਏ ਇਸ ਮਾਮਲੇ ’ਚ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ