ਨੋਟਬੰਦੀ ਤੋਂ ਬਾਅਦ ਲੁਕਿਆ ਧਨ ਸਾਹਮਣੇ ਆਇਆ : ਵਿੱਤ ਮੰਤਰੀ

ਨੋਟਬੰਦੀ ਤੋਂ ਬਾਅਦ ਲੁਕਿਆ ਧਨ ਸਾਹਮਣੇ ਆਇਆ : ਵਿੱਤ ਮੰਤਰੀ

ਨਵੀਂ ਦਿੱਲੀ ਏਜੰਸੀ. ਬੈਂਕਾਂ ‘ਚ ਜਮ੍ਹਾਂ ਬੰਦ ਕੀਤੇ ਨੋਟਾਂ ਦੇ ਉੱਚ ਅਨੁਪਾਤ ਤੋਂ ਬਾਅਦ ਨੋਟਬੰਦੀ ਨਾਲ ਕਾਲਾਧਨ ਖਤਮ ਕਰਨ ਦੇ ਮਕਸਦ ਦੀ ਪ੍ਰਾਪਤੀ ਲੈ ਕੇ ਪ੍ਰਗਟ ਕੀਤੇ ਜਾ ਰਹੇ ਸ਼ੱਕਾਂ ਦਰਮਿਆਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਿਰਫ਼ ਬੈਂਕਾਂ ‘ਚ ਜਮ੍ਹਾਂ ਹੋਣ ਨਾਲ ਪੈਸੇ ਦਾ ਰੰਗ ਨਹੀਂ ਬਦਲ ਗਿਆ ਹੈ, ਹੁਣ ਇਹ ਗੱਲ ਲੁਕੀ ਨਹੀਂ ਰਹੀ ਕਿ ਧਨ ਕਿਸਦਾ ਹੈ

ਉਨ੍ਹਾਂ ਕਿਹਾ ਕਿ ਹੁਣ ਧਨ ਰੱਖਣ ਵਾਲਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਇਕੱਠੀ 86 ਫੀਸਦੀ ਕਰੰਸੀ ਨੂੰ ਚਲਣੋਂ ਬੰਦ ਕਰ ਦਿੱਤਾ ਜੋ ਕਿ ਛੋਟੇ ਘਰੇਲੂ ਉਤਪਾਦ (ਜੀਡੀਪੀ) ਦਾ 12.2 ਫੀਸਦੀ ਹੈ ਤੇ ਉਸ ਨੂੰ ਨਵੀਂ ਕਰੰਸੀ ‘ਚ ਬਦਲਿਆ ਜਾਵੇ, ਤਾਂ ਉਸ ਫੈਸਲੇ ਦੇ ਵੱਡੇ ਪ੍ਰਭਾਵ ਹੋਣਾ ਲਾਜ਼ਮੀ ਹੈ ਉਨ੍ਹਾਂ ਕਿਹਾ ਕਿ ਬੈਂਕਾਂ ਦੇ ਅੱਗੇ ਹੁਣ ਲਾਈਨਾਂ ਲੱਗਣੀਆਂ ਬੰਦ ਹੋ ਗਈਆਂ ਹਨ ਤੇ ਬੈਂਕਿੰਗ ਪ੍ਰਣਾਲੀ ‘ਚ ਨਗਦੀ ਪਾਉਣ ਦਾ ਕੰਮ ਅੱਗੇ ਵਧ ਰਿਹਾ ਹੈ ਵਿੱਤ ਮੰਤਰੀ ਦਾ ਇਹ ਬਿਆਨ ਇਨ੍ਹਾਂ ਖਬਰਾਂ ਤੋਂ ਬਾਅਦ ਆਇਆ ਹੈ ਕਿ ਬੰਦ ਨੋਟਾਂ ਦਾ 97 ਫੀਸਦੀ ਬੈਂਕਾਂ ‘ਚ ਵਾਪਸ ਆ ਚੁੱਕਿਆ ਹੈ

ਲੀਆ ਵਿਭਾਗ ਇਸ ਧਨ ‘ਤੇ ਟੈਕਸ ਲਾ ਸਕਦਾ ਹੈ

ਨੋਟਬੰਦੀ ਨਾਲ ਸਰਕਰ ਦੇ ਕਾਲੇਧਨ ‘ਤੇ ਲਗਾਮ ਦੇ ਦਾਅਵੇ ਨੂੰ ਲੈ ਕੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮਾਲੀਆ ਵਿਭਾਗ ਇਸ ਧਨ ‘ਤੇ ਟੈਕਸ ਲਾ ਸਕਦਾ ਹੈ ਟੈਕਸ ਕਾਨੂੰਨ ‘ਚ ਸੋਧ ਨਾਲ ਹੀ ਇਹ ਵਿਵਸਥਾ ਹੋ ਗਈ ਹੈ ਕਿ ਜੇਕਰ ਇਸ ਧਨ ਨੂੰ ਸਵੈਇੱਛਾ ਤੌਰ ‘ਤੇ ਐਲਾਨਿਆ ਗਿਆ ਹੈ ਜਾਂ ਫਿਰ ਇਹ ਦੂਜੇ ਤਰੀਕੇ ਨਾਲ ਪਕੜ ‘ਚ ਆਉਂਦਾ ਹੈ, ਤਾਂ ਅਜਿਹੇ ‘ਚ ਉੱਚ ਟੈਕਸ ਤੋਂ ਇਲਾਵਾ ਭਾਰੀ ਜ਼ੁਰਮਾਨਾ ਵੀ ਦੇਣਾ ਪਵੇਗਾ

ਜੇਤਲੀ ਨੇ ਕਿਹਾ ਕਿ ਭਾਰਤ ਅਜਿਹਾ ਸਮਾਜ ਹੈ, ਜੋ ਟੈਕਸ ਅਨੁਪਾਲਣ ‘ਚ ਕਾਫ਼ੀ ਪਿੱਛੇ ਹੈ ਸਾਲ 2015-16 ‘ਚ ਕੁੱਲ 125 ਕਰੋੜ ਆਬਾਦੀ ‘ਚੋਂ 3.7 ਕਰੋੜ ਲੋਕਾਂ ਨੇ ਟੈਕਸ ਰਿਟਰਨ ਭਰਿਆ ਸੀ ਇਨ੍ਹਾਂ ‘ਚੋਂ 99 ਲੱਖ ਨੇ ਢਾਈ ਲੱਖ ਰੁਪਏ ਤੋਂ ਘੱਟ ਦੀ ਆਮਦਨ ਐਲਾਨ ਕੀਤੀ ਤੇ ਕੋਈ ਟੈਕਸ ਨਹੀਂ ਦਿੱਤਾ 1.95 ਕਰੋੜ ਨੇ 5 ਲੱਖ ਰੁਪਏ ਦੀ ਆਮਦਨ ਐਲਾਨੀ  52 ਲੱਖ ਨੇ 5 ਤੋਂ 10 ਲੱਖ ਤੇ 24 ਲੱਖ ਨੇ 10 ਲੱਖ ਰੁਪਏ ਤੋਂ ਜ਼ਿਆਦਾ ਆਮਦਨ ਐਲਾਨੀ ਪ੍ਰਧਾਨ ਮੰਤਰੀ ਦੇ ਨੋਟਬੰਦੀ ਦੇ ਫੈਸਲੇ ਦਾ ਮਕਸਦ ਹੁਣ ਇੱਥ ਨਵਾਂ ਮੁਕਾਮ ਸ਼ੁਰੂ ਕਰਨਾ ਹੈ ਨੋਟਬੰਦੀ ‘ਚ ਈਮਾਨਦਾਰ ਨੂੰ ਫਾਇਦਾ ਹੋਵੇਗਾ ਤੇ ਬੇਈਮਾਨਾਂ ਨੂੰ ਦੰਡ ਮਿਲੇਗਾ.

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here