ਨਵਜੋਤ ਸਿੱਧੂ ਦੀ ਪਤਨੀ ਤੋਂ ਬਾਅਦ ਪੁੱਤਰ ਦੀ ਵੀ ਬੇਰੁਜ਼ਗਾਰੀ ਹੋਈ ਖ਼ਤਮ

Navjot Sidhu, Son, Ends, Unemployment

ਸਿੱਧੂ ਦੇ ਪੁੱਤਰ ਨੂੰ ਲਗਾਇਆ ਸਹਾਇਕ ਐਡਵੋਕੇਟ ਜਨਰਲ | Navjot Sidhu

  • ਹਰ ਮਹੀਨੇ ਮਿਲੇਗੀ ਮੋਟੀ ਤਨਖ਼ਾਹ, ਕਈ ਹੋਰ ਖ਼ਰਚੇ ਵੀ ਲੈ ਸਕਣਗੇ ਕਰਨ ਸਿੱਧੂ | Navjot Sidhu
  • ਨਵਜੋਤ ਸਿੱਧੂ ਦੀ ਸਰਕਾਰੀ ਕੋਠੀ ਵਿੱਚ ਹੀ ਰਹਿੰਦੇ ਹਨ ਨਵਜੋਤ ਕੌਰ ਅਤੇ ਕਰਨ ਸਿੱਧੂ | Navjot Sidhu

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ (Navjot Sidhu) ਸਿੱਧੂ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੁਝ ਜ਼ਿਆਦਾ ਹੀ ਮਿਹਰਬਾਨ ਹੋਏ ਬੈਠੇ ਹਨ। ਨਵਜੋਤ ਸਿੱਧੂ ਦੀ ਪਤਨੀ ਨੂੰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਉਣ ਤੋਂ ਬਾਅਦ ਹੁਣ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਨੂੰ ਸਹਾਇਕ ਐਡਵੋਕੇਟ ਜਨਰਲ ਲਗਾ ਦਿੱਤਾ ਗਿਆ ਹੈ, ਜਿਸ ਨਾਲ ਨਵਜੋਤ ਸਿੱਧੂ ਦੇ ਘਰ ਵਿੱਚ ਇੱਕ ਹੋਰ ਪਰਿਵਾਰਕ ਮੈਂਬਰ ਨੂੰ ਰੁਜ਼ਗਾਰ ਮਿਲ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਵਿਰੋਧੀਆਂ ਨੇ ਵੀ ਸਿੱਧੂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਸਰਕਾਰੀ ਕੇਸ ਲੜਨ ਲਈ ਬੀਤੇ ਦਿਨੀਂ 28 ਵਕੀਲਾਂ ਦੀ ਨਿਯੁਕਤੀ ਕੀਤੀ ਹੈ, ਜਿਸ ਵਿੱਚ ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੰਘ ਸਿੱਧੂ ਨੂੰ ਸਹਾਇਕ ਐਡਵੋਕੇਟ ਜਰਨਲ ਲਗਾਇਆ ਗਿਆ ਹੈ। ਕਰਨ ਸਿੱਧੂ ਦੀ ਇਸ ਨਿਯੁਕਤੀ ਤੋਂ ਬਾਅਦ ਵਿਰੋਧੀ ਧਿਰਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਸਾਫ਼ ਕਿਹਾ ਕਿ ਜਿੱਥੇ ਪੰਜਾਬ ਦੇ ਨੌਜਵਾਨ ਨੌਕਰੀ ਲਈ ਤਰਸ ਰਹੇ ਹਨ, ਉਥੇ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦੇ ਘਰ ਵਿੱਚ ਨੌਕਰੀਆਂ ਵੰਡਦੇ ਹੋਏ ਉਨ੍ਹਾਂ ਦੀ ਬੇਰੁਜ਼ਗਾਰੀ ਖ਼ਤਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਤਨੀ ਨੂੰ ਚੇਅਰਮੈਨ ਲਗਾਇਆ ਗਿਆ ਤਾਂ ਹੁਣ ਉਨ੍ਹਾਂ ਦੇ ਪੁੱਤਰ ਨੂੰ ਸਹਾਇਕ ਐਡਵੋਕੇਟ ਜਨਰਲ ਲਗਾ ਕੇ ਨੌਕਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਮਝ ਵਿੱਚ ਆ ਰਿਹਾ ਹੈ ਕਿ ਕੈਬਨਿਟ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ-ਘਰ ਨਹੀਂ ਸਗੋਂ ਹਰ ਮੈਂਬਰ ਮੈਂਬਰ ਨੌਕਰੀ ਦਿੱਤੀ ਜਾ ਰਹੀ ਹੈ।

ਡਰਾਮੇਬਾਜ਼ੀ ਬੰਦ ਕਰੇ ਸਿੱਧੂ, ਸਾਬਤ ਹੋ ਗਿਆ ਲਾਲਚ : ਸ਼ਵੇਤ ਮਲਿਕ | Navjot Sidhu

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਹੁਣ ਨਵਜੋਤ ਸਿੱਧੂ ਨੂੰ ਡਰਾਮੇਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ ਕਿ ਉਹ ਸੇਵਾ ਲਈ ਸਿਆਸਤ ਵਿੱਚ ਆਏ ਹਨ, ਕਿਉਂਕਿ ਉਨ੍ਹਾਂ ਦਾ ਲਾਲਚ ਬਾਹਰ ਆ ਗਿਆ ਹੈ। ਨਵਜੋਤ ਸਿੱਧੂ ਨੇ ਪਹਿਲਾਂ ਸਰਕਾਰ ਵਿੱਚ ਆਪਣੀ ਪਤਨੀ ਨਵਜੋਤ ਕੌਰ ਨੂੰ ਚੇਅਰਮੈਨ ਲਵਾਇਆ ਅਤੇ ਹੁਣ ਆਪਣੇ ਪੁੱਤਰ ਨੂੰ ਵੀ ਸਹਾਇਕ ਐਡਵੋਕੇਟ ਜਨਰਲ ਲਗਵਾ ਗਏ ਹਨ। ਜਿਸ ਤੋਂ ਨਵਜੋਤ ਸਿੱਧੂ ਦੇ ਕਿਰਦਾਰ ਬਾਰੇ ਸਾਫ਼ ਝਲਕ ਮਿਲ ਰਹੀ ਹੈ।

ਕਰਨ ਸਿੱਧੂ ਨੂੰ ਮਿਲੇਗੀ 75 ਹਜ਼ਾਰ ਤਨਖਾਹ, ਸਰਕਾਰੀ ਘਰ ‘ਚ ਰਹਿਣਗੇ | Navjot Sidhu

ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਨੂੰ ਸਰਕਾਰ ਵੱਲੋਂ ਹਰ ਮਹੀਨੇ 75 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਮੈਡੀਕਲ ਜਾਂ ਫਿਰ ਕੁਝ ਹੋਰ ਭੱਤੇ ਦਿੱਤੇ ਜਾਣਗੇ ਪਰ ਸਰਕਾਰੀ ਘਰ ਦੀ ਸਹੂਲਤ ਉਨ੍ਹਾਂ ਨੂੰ ਨਹੀਂ ਮਿਲੇਗੀ। ਫਿਰ ਵੀ ਕਰਨ ਸਿੱਧੂ ਦੇ ਸੈਕਟਰ 2 ਵਿੱਚ ਸਥਿੱਤ ਸਰਕਾਰੀ ਕੋਠੀ ਨੰਬਰ 42 ਵਿੱਚ ਹੀ ਰਹਿਣਗੇ, ਕਿਉਂਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਘਰ ਦਾ ਇਹੋ ਹੀ ਪਤਾ ਦਿੱਤਾ ਗਿਆ ਹੈ। ਇਸ ਸਰਕਾਰੀ ਕੋਠੀ ਨੰਬਰ 42 ਨਵਜੋਤ ਸਿੱਧੂ ਨੂੰ ਬਤੌਰ ਕੈਬਨਿਟ ਮੰਤਰੀ ਅਲਾਟ ਕੀਤੀ ਹੋਈ ਹੈ ਅਤੇ ਕਰਨ ਸਿੱਧੂ ਇਸੇ ਕੋਠੀ ਵਿੱਚ ਹੀ ਆਪਣੇ ਪਿਤਾ ਨਾਲ ਰਹਿ ਰਹੇ ਹਨ।