ਬਲਾਸੌਰ ਰੇਲ ਹਾਦਸਾ : 51 ਘੰਟਿਆਂ ਬਾਅਦ ਟਰੈਕ ਤੋਂ ਲੰਘੀ ਪਹਿਲੀ ਰੇਲ

First Train

First Train ਹੋਈ ਰਵਾਨਾ

ਬਲਾਸੌਰ। ਉੜੀਸ਼ਾ ਦੇ ਬਾਲਾਸੋਰ ’ਚ ਰੇਲ ਹਾਦਸੇ ਤੋਂ 51 ਘੰਟੇ ਬਾਅਦ ਪਹਿਲੀ ਰੇਲਗੱਡੀ ਐਤਵਾਰ (4 ਜੂਨ) ਨੂੰ ਰਾਤ 10.40 ਵਜੇ ਦੇ ਕਰੀਬ ਰਵਾਨਾ ਹੋਈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਦੌਰਾਨ ਕਈ ਮੀਡੀਆ ਕਰਮਚਾਰੀ ਅਤੇ ਰੇਲਵੇ ਅਧਿਕਾਰੀ ਵੀ ਮੌਜ਼ੂਦ ਸਨ। ਮਾਲ ਗੱਡੀ ਵਿਸਾਖਾਪਟਨਮ ਬੰਦਰਗਾਹ ਤੋਂ ਰੁੜਕੇਲਾ ਸਟੀਲ ਪਲਾਂਟ ਜਾ ਰਹੀ ਸੀ ਅਤੇ ਉਸੇ ਟ੍ਰੈਕ ’ਤੇ ਚੱਲ ਰਹੀ ਸੀ ਜਿੱਥੇ ਸੁੱਕਰਵਾਰ (2 ਜੂਨ) ਨੂੰ ਹਾਦਸਾ ਹੋਇਆ ਸੀ। ਰੇਲ ਮੰਤਰੀ ਅਸਵਨੀ ਵੈਸ਼ਨਵ ਨੇ ਟਵੀਟ ਕੀਤਾ, “ਨੁਕਸਾਨ ਵਾਲੀ ਡਾਊਨ ਲਾਈਨ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ। ਪਹਿਲੀ ਟਰੇਨ ਸੈਕਸ਼ਨ ਤੋਂ ਰਵਾਨਾ ਹੋਈ। “ਕੁਝ ਸਮੇਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਅਪ-ਲਾਈਨ ’ਤੇ ਵੀ ਟਰੇਨ ਦੀ ਆਵਾਜਾਈ ਸ਼ੁਰੂ ਹੋ ਗਈ ਹੈ। (First Train)

51 ਘੰਟਿਆਂ ਬਾਅਦ ਰਵਾਨਾ ਹੋਈ ਪਹਿਲੀ ਟਰੇਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੈਸਨਵ ਵੀ ਖੜ੍ਹੇ ਨਜ਼ਰ ਆ ਰਹੇ ਹਨ। ਜਿਵੇਂ ਹੀ ਰੇਲਗੱਡੀ ਬਹਿੰਗਾ ਰੇਲਵੇ ਸਟੇਸ਼ਨ ਤੋਂ ਲੰਘੀ ਤਾਂ ਰੇਲ ਮੰਤਰੀ ਨੇ ਹੱਥ ਹਿਲਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ।

ਰੇਲ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਰੇਲ ਮੰਤਰੀ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਹ ‘ਭਾਰਤ ਮਾਤਾ ਦੀ ਜੈ’ ਅਤੇ ਵੰਦੇ ਮਾਤਰਮ ਨਾਅਰੇ ਲਾ ਰਹੇ ਹਨ ਤੇ ਲੋਕਾਂ ਦਾ ਧੰਨਵਾਦ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਕੋਰੋਮੰਡਲ ਐਕਸਪ੍ਰੈੱਸ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਬਲਾਸੌਰ ਦੇ ਬਹਾਨਾਗਾ ਬਜ਼ਾਰ ਰੇਲਵੇ ਸਟੇਸ਼ਨ ਦੇ ਕੋਲ ਮੇਨ ਲਾਈਨ ਦੀ ਬਜਾਇ ਲੂਪ ਲਾਇਨ ’ਚ ਦਾਖਲ ਹੋਣ ਤੋਂ ਬਾਅਦ ਉੱਥੇ ਖੜ੍ਹੀ ਇੱਕ ਮਾਲ ਗੱਡੀ ਨਾਲ ਟਕਰਾ ਗਈ ਸੀ। ਇਸ ਦੇ ਨਾਲ ਹੀ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਵੀ ਇਸ ਹਾਦਸੇ ਦੀ ਲਪੇਟ ’ਚ ਆ ਗਈ। ਇਸ ਹਾਦਸੇ ’ਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਜਖਮੀ ਹੋਏ।

ਇਹ ਵੀ ਪੜ੍ਹੋ : ਸਾਈਕਲ ਦੀ ਖਾਸ ਜ਼ਰੂਰਤ