(Gyanvapi Masjid) ਸੀਲ ਕੀਤੇ ਗਏ ਸਥਾਨ ’ਤੇ ਕਿਸੇ ਵੀ ਵਿਅਕਤੀ ਦੇ ਜਾਣ ’ਤੇ ਲਾਈ ਰੋਕ
ਵਾਰਾਣਸੀ (ਏਜੰਸੀ)। ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਸਥਿਤੀ ਗਿਆਨੀਵਾਪੀ ਮਸਜਿਸ (Gyanvapi Masjid) ਕੰਪਲੈਕਸ ਦੇ ਵੀਡੀਓਗ੍ਰਾਫੀ ਸਰਵੇ ਦੌਰਾਨ ਮਸਜਿਸ ਕੰਪਲੈਕਸ ’ਚ ਸ਼ਿਵਲਿੰਗ ਮਿਲਣ ਤੋਂ ਬਾਅਦ ਸਥਾਨਕ ਅਦਾਲਤ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਉਸ ਸਥਾਨ ਨੂੰ ਤੁਰੰਤ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ ਜਿੱਥੇ ਸ਼ਿਵਲਿੰਗ ਮਿਲਿਆ ਹੈ। ਸਿਵਿਲ ਜੱਜ ਸੀਨੀਅਰ ਡਿਵੀਜਨ ਰਵੀ ਕੁਮਾਰ ਦਿਵਾਕਰ ਦੀ ਅਦਾਲਤ ਨੇ ਸੋਮਵਾਰ ਨੂੰ ਜਾਰੀ ਆਦੇਸ਼ ’ਚ ਵਾਰਾਣਸੀ ਦੇ ਜ਼ਿਲ੍ਹਾ ਮੈਜਿ਼ਸਟ੍ਰੇਟ ਨੂੰ ਆਦੇਸ਼ ਦਿੱਤਾ ਕਿ ਉਹ ਉਸ ਸਥਾਨ ਨੂੰ ਸੀ ਕਰ ਦੇਣ, ਜਿੱਥੇ ਸ਼ਿਵਲਿੰਗ ਮਿਲਿਆ ਹੈ।
ਆਦੇਸ਼ ’ਚ ਸੀਲ ਕੀਤੇ ਗਏ ਸਥਾਨ ’ਤੇ ਕਿਸੇ ਵੀ ਵਿਅਕਤੀ ਦੇ ਜਾਣ ’ਤੇ ਰੋਕ ਲਾ ਦਿੱਤੀ ਗਈ ਹੈ। ਅਦਾਲਤ ਨੇ ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟ੍ਰੇਟ, ਪੁਲਿਸ ਕਮਿਸ਼ਨਰ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਵਾਰਾਣਸੀ ਸਥਿਤ ਕਮਾਡੈਂਟ ਨੂੰ ਆਦੇਸ਼ ਦਿੱਤਾ ਹੈ ਕਿ ਜਿਸ ਸਥਾਨ ਨੂੰ ਸੀਲ ਕੀਤਾ ਗਿਆ ਹੈ। ਉਸ ਨੂੰ ਸੁਰੱਖਿਤ ਕਰਨ ਦੀ ਵਿਅਕਤੀਗਤ ਜਿੰਮੇਵਾਰੀ ਪੂਰਨ ਤੌਰ ’ਤੇ ਉਨ੍ਹਾਂ ਦੀ ਹੈ। ਜੱਜ ਨੇ ਹਿੰਦੂ ਪੱਖ ਦੇ ਵਕੀਲ ਹਰੀਸ਼ੰਕਰ ਜੈਨ ਦੀ ਪਟੀਸ਼ਨ ’ਤੇ ਇਹ ਫੈਸਲਾ ਸੁਣਾਇਆ ਹੈ।
ਫੈਸਲੇ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਦੀ ਹੋਵੇਗੀ। ਅਦਾਲਤ ਵੀਡੀਓਗ੍ਰਾਫੀ ਸਰਵੇਖਣ ਦੀ ਰਿਪੋਰਟ ‘ਤੇ ਸੁਣਵਾਈ ਕੱਲ੍ਹ ਕਰੇਗੀ।
ਕੀ ਹੈ ਮਾਮਲਾ
ਗਿਆਨਵਾਪੀ ਮਸਜਿਦ ਕੰਪਲੈਕਸ ਦੀ ਵੀਡੀਓਗ੍ਰਾਫੀ ਸਰਵੇ ਦਾ ਕੰਮ ਸੋਮਵਾਰ ਨੂੰ ਪੂਰਾ ਹੋ ਗਿਆ ਹੈ। ਜਿਸ ਤੋਂ ਬਾਅਦ ਹਿੰਦੂ ਪੱਖ ਵੱਲੋਂ ਉਸਦੇ ਵਕੀਲ ਹਰੀਸ਼ੰਕਰ ਜੈਨ ਨੇ ਅਦਾਲਤ ’ਚ ਪ੍ਰਾਥਨਾ ਪੱਤਰ ਪੇਸ਼ ਕੀਤਾ। ਪ੍ਰਾਥਨਾ ਪੱਤਰ ’ਚ ਕਿਹਾ ਗਿ ਹੈ ਕਿ ਮਸਜਿਦ ਕੰਪਲੈਕਲ ’ਚ 16 ਮਈ ਸੋਮਵਾਰ ਨੂੰ ਸਰਵੇ ਦੌਰਾਨ ਸ਼ਿਵਲਿੰਗ ਪਾਇਆ ਗਿਆ ਹੈ। ਇਹ ਮਹੱਤਵਪੂਰਨ ਸਬੂਤ ਹੈ। ਅਰਜ਼ੀ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਸੀ ਕਿ ਸੀਆਰਪੀਐਫ ਦੇ ਕਮਾਂਡੈਂਟ ਨੂੰ ਇਸ ਥਾਂ ਨੂੰ ਸੀਲ ਕਰਨ ਦੇ ਨਾਲ-ਨਾਲ ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਮੁਸਲਮਾਨਾਂ ਦੇ ਦਾਖ਼ਲੇ ‘ਤੇ ਰੋਕ ਲਾਉਣ ਦਾ ਹੁਕਮ ਦਿੱਤਾ ਜਾਵੇ।
ਹਿੰਦੂ ਪੱਖ ਦੇ ਆਵੇਦਨ ’ਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਮਸਜਿਦ ’ਚ ਸਿਰਫ 20 ਮੁਸਲਮਾਨਾਂ ਨੂੰ ਨਮਾਜ ਅਦਾ ਕਰਨ ਦੀ ਇਜ਼ਾਜਤ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਵਜੂ ਕਰਨ ਤੋਂ ਤੁਰੰਤ ਰੋਕਿਆ ਜਾਵੇ। ਜਸਟਿਸ ਦਿਵਾਕਰ ਨੇ ਇਸ ਆਵੇਦਨ ਸਬੰਧੀ ਕਿਹਾ ਕਿ ਮਸਜਿਦ ਕੰਪਲੈਕਸ ’ਚ ਅਦਾਲਤ ਦੇ ਆਦੇਸ਼ ਨਾਲ ਹੀ ਵੀਡੀਓਗ੍ਰਾਫੀ ਸਰਵੇ ਦਾ ਕੰਮ ਹੋਇਆ ਹੈ। ਕੰਪਲੈਕਸ਼ ’ਚ ਸ਼ਿਵਲਿੰਗ ਮਿਲਣ ਤੋਂ ਬਾਅਦ ਉਸ ਨੂੰ ਸੁਰੱਖਿਅਤ ਕੀਤਾ ਜਾਣਾ ਜ਼ਰੂਰੀ ਹੈ। ਅਦਾਲਤ ਨੇ ਕਿਹਾ, ”ਨਿਆਂ ਦੇ ਹਿੱਤ ‘ਚ ਮੁਦਈ ਦੀ ਅਰਜ਼ੀ ਮਨਜ਼ੂਰਯੋਗ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ