Ram Mandir | 29 ਸਾਲਾਂ ਬਾਅਦ ਮੋਦੀ ਰਾਮਲੱਲਾ ਦੇ ਦਰਸ਼ਨ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ
ਅਯੋਧਿਆ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ਰਾਮ ਮੰਦਰ ਵਿਖੇ ਪਹੁੰਚ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਨੁਮਾਨ ਗੜੀ ‘ਚ ਦਰਸ਼ਨ ਕੀਤੇ ਸਨ। ਉਹ ਰਾਮਲੱਲਾ ਦੇ ਦਰਸ਼ਨ ਕਰਨ ਵਾਲੇ ਤੇ ਹਨੁਮਾਨ ਗੜੀ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ। ਦੁਪਹਿਰ 12:30 ਵਜ9ੇ ਮੋਦੀ ਰਾਮ ਮੰਦਰ ਦੀ ਨੀਂਹ ਰੱਖਣਗੇ।
ਮੋਦੀ 29 ਸਾਲ ਬਾਅਦ ਅਯੋਧਿਆ ‘ਚ
ਇਸ ਤੋਂ ਪਹਿਲਾਂ ਸ੍ਰੀ ਨਰਿੰਦਰ ਮੋਦੀ 1991 ‘ਚ ਅਯੋਧਿਆ ਗਏ ਸਨ। ਉਦੋਂ ਭਾਜਪਾ ਪ੍ਰਧਾਨ ਰਹੇ ਮੁਰਲੀ ਮਨੋਹਰ ਜੋਸ਼ੀ ਤਿਰੰਗਾ ਯਾਤਰਾ ਕੱਢ ਰਹੇ ਸਨ ਅਤੇ ਯਾਤਰਾ ‘ਚ ਮੋਦੀ ਉਨ੍ਹਾਂ ਦੇ ਨਾਲ ਰਹਿੰਦੇ ਸਨ। ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਫੈਜਾਬਾਦ-ਅੰਬੇਡਕਰ ਨਗਰ ‘ਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ ਪਰ ਅਯੋਧਿਆ ਨਹੀਂ ਗਏ ਸਨ।
ਵਿਸ਼ੇਸ਼ ਅਪਡੇਟ:
- ਪ੍ਰਧਾਨ ਮੰਤਰੀ ਨੇ ਰਾਮਲੱਲਾ ਦੇ ਦਰਸ਼ਨ ਕੀਤੇ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨੁਮਾਨ ਗੜੀ ਪਹੁੰਚ ਗਏ ਹਨ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11:30 ਵਜੇ ਅਯੋਧਿਆ ਪਹੁੰਚੇ।
- ਆਰਐਸਐਸ ਮੁਖੀ ਮੋਹਨ ਭਾਗਵਤ ਨੀਂਹ ਵਾਲੇ ਸਥਾਨ ‘ਤੇ ਪਹੁੰਚੇ।
- ਸਾਬਕਾ ਕੇਂਦਰੀ ਮੰਤਰੀ ਉਮਾ ਭਾਰਤੀ ਵੀ ਨੀਂਹ ਪੱਥਰ ਵਾਲੇ ਸਥਾਨ ‘ਤੇ ਪਹੁੰਚੇ ਹਨ।
- ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਰਾਮ ਜਨਮ ਭੂਮੀ ਨਿਆਸ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਨਿਰਦੇਸ਼ ਦਿੱਤਾ ਹੈ।
- ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ਨੀਂਹ ਪੱਛਰ ਦੌਰਾਨ ਸਰਿਊ ਤਟ ‘ਤੇ ਰਹੇਗੀ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਫੌਜ ਦੇ ਜਹਾਜ਼ ਰਾਹੀਂ ਲਖਨਊ ਪਹੁੰਚੇ।
- ਉਹ ਇੱਥੋਂ ਹੈਲੀਕਾਪਟਰ ‘ਤੇ ਅਯੋਧਿਆ ਲਈ ਰਵਾਨਾ ਹੋਏ।
- ਹੋਰ ਅਪਡੇਟ ਲਈ ਜੁੜੇ ਰਹੋ…
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ