ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਅਫਗਾਨਿਸਤਾਨ : ...

    ਅਫਗਾਨਿਸਤਾਨ : ਸ਼ਿਆ ਮਸਜਿਦ ’ਚ ਧਮਾਕਾ, 100 ਮੌਤਾਂ

    300 ਤੋਂ ਵੱਧ ਵਿਅਕਤੀ ਜੁਮੇ ਦੀ ਨਮਾਜ਼ ਪੜ੍ਹਨ ਪਹੁੰਚੇ ਸਨ

    (ਸੱਚ ਕਹੂੰ ਨਿਊਜ਼) ਅਫਗਾਨਿਸਤਾਨ। ਅਫਗਾਨਿਸਤਾਨ ਦੇ ਕੁੰਦੁਜ਼ ’ਚ ਜੁਮੇ ਦੀ ਨਮਾਜ਼ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਇਸ ਧਮਾਕੇ ’ਚ 100 ਜਣਿਆਂ ਦੀ ਮੌਤ ਹੋ ਗਈ ਤੇ ਕਈ ਜਣੇ ਜ਼ਖਮੀ ਹੋ ਗਏ ਹਨ। ਇਹ ਧਮਾਕਾ ਸ਼ਿਆ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਅਫਗਾਨਿਸਤਾਨ ’ਚ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਇਹ ਦੇਸ਼ ’ਚ ਸਭ ਤੋਂ ਵੱਡਾ ਹਮਲਾ ਹੈ ਕੁੰਦੁਜ ’ਚ ਮਤੀਉਲਾਹ ਰੋਹਾਨੀ ਨੇ ਦੱਸਿਆ ਕਿ ਇਹ ਆਤਮਘਾਤੀ ਹਮਲਾ ਸੀ ਹਮਲੇ ਸਮੇਂ ਮਸਜਿਦ ’ਚ ਕਰੀਬ 300 ਵਿਅਕਤੀ ਮੌਜ਼ੂਦ ਸਨ। ਇਹ ਲੋਕ ਜੁਮੇ ਦੀ ਨਮਾਜ਼ ’ਚ ਸ਼ਾਮਲ ਹੋਣ ਲਏ ਪਹੁੰਚੇ ਸਨ। ਮੌਕੇ ’ਤੇ ਵੇਖਣ ਲੋਕਾਂ ਨੇ ਦੱਸਿਆ ਕਿ ਨਮਾਜ਼ ਅਦਾ ਕਰਨ ਦੌਰਾਨ ਹੀ ਉਨ੍ਹਾਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਘਟਨਾ ਸਥਾਨ ’ਤੇ ਰੌਲਾ ਪੈ ਗਿਆ ਤੇ ਲੋਕ ਇੱਧਰ-ਓਧਰ ਦੌੜਨ ਲੱਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ