ਸਾਡੇ ਨਾਲ ਸ਼ਾਮਲ

Follow us

13.5 C
Chandigarh
Tuesday, February 10, 2026
More
    Home ਕੁੱਲ ਜਹਾਨ ਅਫਗਾਨਿਸਤਾਨ ਹਵ...

    ਅਫਗਾਨਿਸਤਾਨ ਹਵਾਈ ਹਮਲੇ ‘ਚ 28 ਅੱਤਵਾਦੀ ਢੇਰ

    Afghanistan, Air Strike, 28 Terrorists Killed

    ਅਫਗਾਨਿਸਤਾਨ ਹਵਾਈ ਹਮਲੇ ‘ਚ 28 ਅੱਤਵਾਦੀ ਢੇਰ

    ਮੈਮਾਨਾ, ਏਜੰਸੀ।

    ਅਫਗਾਨਿਸਤਾਨ ਦੇ ਉੱਤਰੀ ਪ੍ਰਾਂਤ ਫਰਿਆਬ ‘ਚ ਫੌਜ ਵੱਲੋਂ ਕੀਤੇ ਗਏ ਹਵਾਈ ਹਮਲੇ ‘ਚ ਘੱਟ ਤੋਂ ਘੱਟ 28 ਤਾਲਿਬਾਨ ਅੱਤਵਾਦੀ ਮਾਰੇ ਗਏ। ਅਫਗਾਨੀ ਫੌਜ ਕੋਰ 209 ਸ਼ਾਹੀਨ ਦੇ ਬੁਲਾਰੇ ਹਨੀਫ ਰੇਜਾਈ ਨੇ ਕਿਹਾ, ਖੂਫੀਆਂ ਸੂਚਨਾ ਦੇ ਆਧਾਰ ‘ਤੇ ਹਵਾਈ ਫੌਜ ਦੇ ਏ-29 ਜਹਾਜ ਨੇ ਫਰਿਆਬ ਪ੍ਰਾਂਤ ਦੇ ਬਿਲਚਿਰਾਗ ਜਿਲ੍ਹੇ ‘ਚ ਤਾਲਿਬਾਨ ਠਿਕਾਣਿਆਂ ‘ਤੇ ਸ਼ਨਿੱਚਰਵਾਰ ਦੀ ਸ਼ਾਮ ਹਮਲਾ ਕੀਤਾ ਜਿਸ ‘ਚ 28 ਅੱਤਵਾਦੀ ਮਾਰੇ ਗਏ। ਜਦੋਂ ਅੱਤਵਾਦੀ ਸੁਰੱਖਿਆ ਬਲਾਂ ਖਿਲਾਫ ਹਮਲੇ ਨੂੰ ਅੰਜਾਮ ਦੇਣ ਦੀ ਸਕੀਮ ਬਣਾ ਰਹੇ ਸਨ ਤਾਂ ਉਦੋਂ ਇਹ ਹਵਾਈ ਹਮਲਾ ਕੀਤਾ ਗਿਆ। ਅੱਤਵਾਦੀ ਸੰਗਠਨ ਤਾਲਿਬਾਨ ਵੱਲੋਂ ਫੋਜ ਦੀ ਇਸ ਕਾਰਵਾਈ ਨੂੰ ਲੈ ਕੇ ਅਜੇ ਤੱਕ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਗਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here