ਚਟਗਾਵ, (ਬੰਗਲਾਦੇਸ਼), ਏਜੰਸੀ
ਬੰਗਲਾਦੇਸ਼ ਖਿਲਾਫ ਇੱਕ ਮਾਤਰ ਟੈਸਟ ਦੇ ਤੀਜੇ ਦਿਨ ਦੂਜੀ ਪਾਰੀ ‘ਚ ਬੱਲੇਬਾਜੀ ਕਰਦਿਆਂ ਅਫਗਾਨਿਤਸਾਂ ਮਜਬੂਤ ਸਥਿਤੀ ‘ਚ ਪਹੁੰਚ ਗਿਆ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਮਹਿਮਾਨ ਟੀਮ ਨੇ 8 ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਬਣਾਈਆਂ ਇਸ ਤਰ੍ਹਾਂ ਉਸਦਾ ਕੁੱਲ ਵਾਧਾ ਹੁਣ 374 ਦੋੜਾਂ ਦਾ ਹੋ ਗਿਆ ਹੈ ਅਫਸਰ ਜਜਈ 34 ਤੇ ਯਾਮਿਨ ਅਹਿਮਦਜਈ ਜ਼ੀਰੋ ਦੋੜਾਂ ਬਣਾਕੇ ਕ੍ਰੀਜ ‘ਤੇ ਬਣੇ ਹੋਏ ਹਨ ਤੀਜੇ ਦਿਨ ਖੇਡ ਦੀ ਸ਼ੁਰੂਆਤ ਬੰਗਲਾਦੇਸ਼ ਦੇ ਸਕੋਰ 8 ਵਿਕਟਾਂ ‘ਤੇ 194 ਦੌੜਾਂ ਨਾਲ ਹੋਈ ਕੁੱਲ ਸਕੋਰ ‘ਚ 11 ਦੌੜਾਂ ਜੋੜ ਕੇ ਉਸਦ ਬਚੇ ਦੋਵੇਂ ਬੱਲੇਬਾਜ ਪੈਵੇਲੀਅਨ ਪਰਤ ਗਏ ਇਸ ਤਰ੍ਹਾਂ ਮੇਜਬਾਨ ਟੀਮ ਦੀ ਪਹਿਲੀ ਪਾਰੀ 205 ਦੌੜਾਂ ‘ਤੇ ਸਿਮਟ ਗਈ ਤੇ ਅਫਗਾਨਿਤਾਨ ਨੂੰ 137 ਦੌੜਾਂ ਦੀ ਵੱਡੀ ਤੇ ਅਹਿਮ ਵਾਧਾ ਪ੍ਰਾਪਤ ਹੋਇਆ ਅਫਗਾਨਿਸਤਾਨ ਲਈ ਪਹਿਲੀ ਪਾਰੀ ‘ਚ ਰਾਸ਼ਿਦ ਖਾਨ ਨੇ 5 ਤੇ ਮੁਹੰਮਦ ਨਬੀ ਨੇ 3 ਵਿਕਟ ਝਟਕਾਈਆਂ ਦੂਜੀ ਪਾਰੀ ‘ਚ ਅਫਗਾਨਿਸਤਾਨ ਦੀ ਸ਼ੁਰੂਆਤ ਖਰਾਬ ਰਹੀ।
ਇਸਤੁਲਾਹ ਜਨਤ ਮਹਿਜ 4 ਦੌੜਾ ਬਣਾਕੇ ਸ਼ਾਕਿਬ ਅਲ ਹਸਨ ਦਾ ਸ਼ਿਕਾਰ ਹੋਏ ਇਸ ਸਕੋਰ ‘ਤੇ ਰਹਿਮਤ ਸ਼ਾਹ ਬਿਨਾ ਖਾਤਾ ਖੋਲੇ ਆਊਟ ਹੋਏ ਕੁਝ ਸਮੇਂ ਬਾਅਦ ਹੀ ਹਸ਼ਮਤੁਲਾਹ ਸ਼ਾਹਿਦੀ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ, ਇਸ ਸਮੇਂ ਕੁੱਲ ਸਕੋਰ 28 ਦੌੜਾਂ ਸੀ ਤੇ ਮਹਿਮਾਨ ਟੀਮ ਮੁਸ਼ਕਿਲ ‘ਚ ਸੀ ਇੱਥੋਂ ਅਸਗਰ ਅਫਗਾਨ ਤੇ ਇਬ੍ਰਾਹੀਮ ਜਾਦ੍ਰਾਨ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੌਥੀ ਵਿਕਟ ਲਈ ਸੈਂਕੜਾ ਸਾਂਝੇਦਾਰੀ ਕੀਤੀ ਅਸਗਰ 50 ਦੌੜਾਂ ਬਣਾ ਕੇ ਆਊਟ ਹੋਏ ਉਨ੍ਹਾਂ ਨੇ ਪਹਿਲੀ ਪਾਰੀ ‘ਚ ਵੀ ਅਰਧ ਸੈਂਕੜਾ ਲਾਇਆ ਸੀ ਜਾਦ੍ਰਾਨ ਨੇ ਵੀ 87 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਵੱਡੇ ਸਕੋਰ ਵੱਲ ਕਰ ਦਿੱਤਾ ਹੇਠਲੇ ਕ੍ਰਮ ‘ਚ ਰਾਸ਼ਿਦ ਖਾਨ ਨੇ 24 ਦੋੜਾਂ ਦੀ ਤੇਜ ਪਾਰੀ ਖੇਡੀ ਉਸ ਤੋਂ ਬਾਅਦ ਅਫਸਰ ਜਜਈ ਮੋਰਚਾ ਸਾਂਭਦੇ ਹੋਏ ਦਿਨ ਦੀ ਖੇਡ ਸਮਾਪਤ ਹੋਣ ਤੱਕ ਨਾਬਾਦ 34 ਦੋੜਾਂ ਬਣਾਈਆਂ ਤੇ ਟੀਮ ਦਾ ਕੁੱਲ ਸਕੋਰ 8 ਵਿਕਟਾਂ ਦੇ ਨੁਕਸਾਨ ‘ਤੇ 237 ਦੋੜਾਂ ਰਿਹਾ ਬੰਗਲਾਦੇਸ਼ ਲਈ ਦੂਜੀ ਪਾਰੀ ‘ਚ ਹੁਣ ਤੱਕ ਸ਼ਾਕਿਬ ਅਲ ਹਸਨ ਨੇ 3 ਤੇ ਤੈਜੁਲ ਇਸਲਾਮ ਦੇ ਨਈਮ ਹਸਨ ਨੇ 2-2 ਵਿਕਟਾਂ ਝਟਕਾਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।