ਸਾਡੇ ਨਾਲ ਸ਼ਾਮਲ

Follow us

14.4 C
Chandigarh
Saturday, February 21, 2026
More
    Home ਸੂਬੇ ਪੰਜਾਬ ਐਡਵੋਕੇਟ ਮਨੀ ਬ...

    ਐਡਵੋਕੇਟ ਮਨੀ ਬੜਿੰਗ ਨੇ ਵਰਕਰਾਂ ਅਤੇ ਆਗੂਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ

    Lohri 2024
    ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਪਾਰਟੀ ਦਫਤਰ ਅਮਲੋਹ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ। ਤਸਵੀਰ : ਅਨਿਲ ਲੁਟਾਵਾ।

    ਧੀਆਂ ਦੀ ਲੋਹੜੀ ਮਨਾਉਣ ਨੂੰ ਲੋਕਾਂ ਵੱਲੋਂ ਕੀਤੀ ਜਾਂਦੀ ਪਹਿਲ ਸ਼ਲਾਘਾਯੋਗ ਕਦਮ : ਐਡਵੋਕੇਟ ਮਨੀ ਬੜਿੰਗ | Lohri 2024

    ਅਮਲੋਹ (ਅਨਿਲ ਲੁਟਾਵਾ)। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਫਤਰ ਅਮਲੋਹ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਦੀ ਅਗਵਾਈ ’ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਉਥੇ ਹੀ ਹਲਕਾ ਅਮਲੋਹ ਦੇ ਲੋਕਾਂ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਗੱਲਬਾਤ ਕਰਦਿਆਂ ਮਨੀ ਬੜਿੰਗ ਨੇ ਕਿਹਾ ਕਿ ਅੱਜ ਲੋਕਾਂ ਨੇ ਆਪਣੀ ਸੋਚ ਨੂੰ ਬਦਲਦਿਆਂ ਧੀਆਂ ਦੀ ਲੋਹੜੀ ਮਨਾਉਣ ਨੂੰ ਪਹਿਲ ਕੀਤੀ ਜਾਣ ਲੱਗੀ ਹੈ, ਜਿਹੜਾ ਕਿ ਸ਼ਲਾਘਾਯੋਗ ਕਦਮ ਹੈ। ਇਸ ਨਾਲ ਧੀਆਂ ਦੇ ਮਾਣ ਸਨਮਾਨ ’ਚ ਵੀ ਵਾਧਾ ਹੋਇਆ ਹੈ। (Lohri 2024)

    ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਵੀ ਹਰ ਖੇਤਰ ’ਚ ਮੋਹਰੀ ਹਨ। ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਮਾਣ ਸਨਮਾਨ ਵਧਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਸੋਚ ਬਦਲਦਿਆ ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਸਾਰੀਆਂ ਸਮਾਜ ਸੇਵੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਤਰੀਕੇ ਨਾਲ ਲੜਕੇ ਅਤੇ ਲੜਕੀਆਂ ’ਚ ਕੀਤੇ ਜਾ ਰਹੇ। ਭੇਦ ਭਾਵ ਨੂੰ ਖਤਮ ਕਰਨ ਲਈ ਅਜਿਹੀ ਚੇਤਨਤਾ ਪੈਦਾ ਕਰਨ ਜਿਸ ਨਾਲ ਲੜਕੀਆਂ ਹਰ ਖੇਤਰ ’ਚ ਅੱਗੇ ਆ ਸਕਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਹੋਣ। ਐਡਵੋਕੇਟ ਬੜਿੰਗ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਸਾਰੇ ਤਿਉਹਾਰ ਇਕੱਠੇ ਹੋਕੇ ਮਨਾਉਣੇ ਚਾਹੀਦੇ ਹਨ ਅਜਿਹਾ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਵੀ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਹੈ। (Lohri 2024)

    ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਤਵਿੰਦਰ ਬੁੱਗਾ ਸਮੇਤ ਤਿੰਨ ‘ਤੇ ਕਤਲ ਦੇ ਦੋਸ਼ ਹੇਠ FIR ਦਰਜ਼

    ਇਸ ਮੌਕੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਦਰਸ਼ਨ ਸਿੰਘ, ਭੱਦਲਥੂਹਾ, ਅਮਨਦੀਪ ਸਿੰਘ ਧਰਮਗੜ੍ਹ, ਐਡਵੋਕੇਟ ਅਸ਼ਵਨੀ ਅਬਰੋਲ, ਸਨੀ ਮਾਹੀ ਅਮਲੋਹ, ਭਾਗ ਸਿੰਘ, ਜਸਵੰਤ ਸਿੰਘ, ਹਰਦੀਪ ਸਿੰਘ ਅਮਲੋਹ, ਹੰਸ ਰਾਜ, ਜਗਦੇਵ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ, ਪਾਲਾ ਸਿੰਘ ਅਮਲੋਹ, ਦਵਿੰਦਰ ਸਿੰਘ ਅਰੋੜਾ, ਲਵੀ ਅਮਲੋਹ, ਰਣਧੀਰ ਸਿੰਘ ਨਰਾਇਣਗੜ੍ਹ, ਹਰਦੀਪ ਸਿੰਘ ਮਛਰਾਏ, ਕੁਲਦੀਪ ਸਿੰਘ ਦੀਪਾ, ਗੁਰਮੀਤ ਸਿੰਘ ਛੰਨਾ, ਕਨੂੰ ਸ਼ਰਮਾ, ਪਾਲਾ ਮਛਰਾਏ, ਰਣਜੀਤ ਸਿੰਘ, ਆਸ਼ੂ ਜਿੰਦਲ, ਗਗਨ ਅਮਲੋਹ, ਜਰਨੈਲ ਸਿੰਘ, ਦਫਤਰ ਇੰਚਾਰਜ ਰਾਮ ਬਾਵਾ, ਡਾ. ਰਾਮਸ਼ਰਨ, ਲਤਾ ਠਾਕੁਰ ਅਤੇ ਵੱਡੀ ਗਿਣਤੀ ਆਗੂ ਅਤੇ ਵਰਕਰ ਮੌਜ਼ੂਦ ਸਨ। (Lohri 2024)

    LEAVE A REPLY

    Please enter your comment!
    Please enter your name here