ਮਿਲਾਵਟਖੋਰੀ ਰੋਕੀ ਜਾਵੇ

Sweets

ਤਿਉਹਾਰ ਦਾ ਸੀਜ਼ਨ ਹੋਣ ਕਰਕੇ ਨਕਲੀ ਘਿਓ, ਤੇਲ ਤੇ ਹੋਰ ਖੁਰਾਕੀ ਵਸਤਾਂ ਦੀ ਬਰਾਮਦਗੀ ਦੀਆਂ ਖਬਰਾਂ ਚਿੰਤਾਜਨਕ ਹੈ ਚੰਗੀ ਗੱਲ ਹੈ ਕਿ ਸਿਹਤ ਵਿਭਾਗ ਕਾਰਵਾਈ ਕਰ ਰਿਹਾ ਹੈ ਤੇ ਮਿਲਾਵਟਖੋਰਾਂ ਖਿਲਾਫ਼ ਸਖਤੀ ਕਰ ਰਿਹਾ ਹੈ ਪਰ ਮਸਲਾ ਇਹ ਹੈ ਕਿ ਮਿਲਾਵਟਖੋਰੀ ਪੂਰੀ ਤਰ੍ਹਾਂ ਬੰਦ ਨਹੀਂ ਹੋ ਰਹੀ ਹਰ ਮਿਲਾਵਟਖੋਰ ਫੜਿਆ ਨਹੀਂ ਜਾ ਰਿਹਾ ਮਿਲਾਵਟਖੋਰੀ ਵੱਡੇ ਪੱਧਰ ’ਤੇ ਹੋ ਰਹੀ ਹੈ ਜਿਹੜਾ ਨਕਲੀ ਸਾਮਾਨ ਵਰਤਿਆ ਜਾਏਗਾ ਉਸ ਦਾ ਖਾਮਿਆਜ਼ਾ ਤਾਂ ਜਨਤਾ ਨੂੰ ਭੁਗਤਣਾ ਹੀ ਪੈਣਾ ਹੈ ਭ੍ਰਿਸ਼ਟਾਚਾਰ ਕਾਰਨ ਸਾਰੇ ਮਾਮਲੇ ਸਾਹਮਣੇ ਵੀ ਨਹੀਂ ਆਉਂਦੇ ਅਸਲ ’ਚ ਮਿਲਾਵਟਖੋਰੀ ਨਾ ਸਿਰਫ ਗੈਰ-ਕਾਨੂੰਨੀ ਹੈ ਸਗੋਂ ਮਾਨਵਤਾ ’ਤੇ ਜ਼ੁਲਮ ਵੀ ਹੈ ਪਹਿਲਾਂ ਹੀ ਆਮ ਲੋਕ ਸਿਹਤ ਪ੍ਰਤੀ ਜਾਗਰੂਕ ਨਾ ਹੋਣ ਕਰਕੇ ਰੋਗ ਪ੍ਰਤੀਰੋਧਕ ਸ਼ਕਤੀ ਗੁਆ ਰਹੇ ਹਨ। (Promiscuity)

ਉੱਤੋਂ ਮਿਲਾਵਟਖੋਰੀ ਬਲ਼ਦੀ ’ਤੇ ਤੇਲ ਪਾਉਣ ਵਾਲੀ ਗੱਲ ਹੈ ਪੈਸੇ ਦੇ ਲੋਭ ’ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ, ਧੋਖਾ ਹੈ ਮਿਲਾਵਟ ਜ਼ਿਆਦਾ ਹੋਣ ਦਾ ਰੁਝਾਨ ਨਾ ਰੁਕਣ ਕਰਕੇ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਦਾ ਸੁੱਕੇ ਮੇਵਿਆਂ ਪ੍ਰਤੀ ਵੀ ਰੁਝਾਨ ਵਧਿਆ ਹੈ ਇਹ ਵੀ ਜ਼ਰੂਰੀ ਹੈ ਕਿ ਜਨਤਾ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜੋ ਦੁਕਾਨਦਾਰ ਨਕਲੀ ਸਾਮਾਨ ਵੇਚਦਾ ਜਾਂ ਮਿਲਾਵਟ ਕਰਦਾ ਫੜਿਆ ਜਾਂਦਾ ਹੈ ਜਾਂ ਭ੍ਰਿਸ਼ਟਾਚਾਰ ਕਾਰਨ ਮਿਲਾਵਟ ਜਾਰੀ ਰੱਖਦਾ ਹੈ ਉਸ ਦੁਕਾਨ ਤੋਂ ਮਠਿਆਈ ਨਾ ਖਰੀਦੀ ਜਾਵੇ ਕਿਸੇ ਸਮੇਂ ਲੋਕ ਘਰਾਂ ’ਚ ਘਰ ਦੇ ਦੁੱਧ ਦੀ ਮਠਿਆਈ ਤਿਆਰ ਕਰ ਲੈਂਦੇ ਸਨ ਦੁਕਾਨਦਾਰਾਂ ਨੂੰ ਵੀ ਸਮਝਣਾ ਚਾਹੀਦਾ ਹੈ। (Promiscuity)

ਇਹ ਵੀ ਪੜ੍ਹੋ : ਭੜਕੇ ਪੰਜਾਬ ਵਣ ਵਿਭਾਗ ਦੇ ਕਿਰਤੀ ਕਾਮੇ, ਘੇਰਿਆ ਡੀਐਫਓ ਦਫਤਰ

ਕਿ ਮਿਲਾਵਟਖੋਰੀ ਕਰਕੇ ਲੰਮੇ ਸਮੇਂ ਤੱਕ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਦੁਕਾਨਦਾਰਾਂ ਨੂੰ ਸ਼ੁੱਧਤਾ ਦਾ ਸਬੂਤ ਦੇ ਕੇ ਜਨਤਾ ਦਾ ਵਿਸ਼ਵਾਸ ਜਿੱਤਣਾ ਚਾਹੀਦਾ ਹੈ ਬਿਨਾਂ ਸ਼ੱਕ ਤਿਉਹਾਰ ਸੱਚਾਈ ਦੀ ਖੁਸ਼ੀ ਸਾਂਝੀ ਕਰਨ ਦਾ ਮੌਕਾ ਹੁੰਦੇ ਹਨ, ਇਹ ਸਮਾਜ ’ਚ ਚੰਗਾ ਸੁਨੇਹਾ ਦਿੰਦੇ ਹਨ ਇਸ ਲਈ ਜ਼ਰੂਰੀ ਹੈ ਕਿ ਪਵਿੱਤਰ ਤਿਉਹਾਰਾਂ ਦੇ ਨਾਂਅ ’ਤੇ ਗਲਤ ਢੰਗ ਨਾਲ ਪੈਸਾ ਕਮਾਉਣ ਦੀ ਸੋਚ ਦਾ ਤਿਆਗ ਕੀਤਾ ਜਾਵੇ ਮਿਲਾਵਟਖੋਰੀ ਕਰਨੀ ਤਿਉਹਾਰਾਂ ਦੀ ਹੀ ਭਾਵਨਾ ਦੇ ਹੀ ਉਲਟ ਹੈ ਕਿਉਂਕਿ ਤਿਉਹਾਰ ਸਮਾਜ ਕਲਿਆਣ ਨੂੰ ਸਮਰਪਿਤ ਹੁੰਦੇ ਹਨ ਮਿਲਾਵਟਖੋਰੀ ਸਮਾਜ ਵਿਰੋਧੀ ਕਦਮ ਹੈ ਸਮਾਜ ’ਚ ਇੱਜ਼ਤ-ਮਾਣ ਖੱਟਣਾ ਹੀ ਸਭ ਤੋਂ ਜ਼ਰੂਰੀ ਹੈ। (Promiscuity)