ਸਾਡੇ ਨਾਲ ਸ਼ਾਮਲ

Follow us

13.6 C
Chandigarh
Monday, February 9, 2026
More
    Home Breaking News Land Possessi...

    Land Possession Dispute: ਜ਼ਮੀਨ ਦਾ ਕਬਜ਼ਾ ਲੈਣ ਪਹੁੰਚਿਆ ਪ੍ਰਸ਼ਾਸਨ, ਅੱਗੋ ਕਿਸਾਨ ਨੇ ਦੇ ਦਿੱਤੀ ਚਿਤਾਵਨੀ

    Land Possession Dispute

    ਕਿਸਾਨ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ’ਤੇ ਚੜਿਆ, ਖੁਦਕਸ਼ੀ ਦੀ ਚਿਤਾਵਨੀ

    Land Possession Dispute: (ਮੇਵਾ ਸਿੰਘ) ਅਬੋਹਰ। ਤਹਿਸੀਲ ਅਬੋਹਰ ਦੇ ਪਿੰਡ ਗੁਮਜਾਲ ਵਿੱਚ ਜ਼ਮੀਨੀ ਵਿਵਾਦ ਕਾਰਨ ਇੱਕ ਕਿਸਾਨ ਪ੍ਰਸ਼ਾਸਨ ’ਤੇ ਉਨਾਂ ਦੀ ਜ਼ਮੀਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਦੋਸ਼ ਲਾਉਂਦੇ ਹੋਏ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਿੰਡ ਵਿੱਚ ਵਾਟਰ ਵਰਕਸ ਟੈਂਕੀ ’ਤੇ ਚੜ ਗਿਆ ਅਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਇਹ ਦੇਖ ਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ।

    ਇਹ ਵੀ ਪੜ੍ਹੋ: Punjab Shooting Incident: ਫਿਰਨੀ ਕਰਕੇ ਚੱਲੀ ਗੋਲੀ ਤੇ 17 ਸਾਲ ਦੇ ਮੁੰਡੇ ਦੀ ਮੌਤ 

    ਜਾਣਕਾਰੀ ਅਨੁਸਾਰ ਪੀੜਤ ਕਿਸਾਨਾਂ ਬਨਵਾਰੀ ਲਾਲ ਅਤੇ ਰਾਮ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 70 ਸਾਲਾਂ ਤੋਂ ਪਿੰਡ ਦੇ ਜ਼ਿਮੀਂਦਾਰ ਮਨੋਹਰ ਲਾਲ ਪੁੱਤਰ ਪਤਰਾਮ ਦੀ ਜ਼ਮੀਨ ’ਤੇ ਕਿਰਾਏਦਾਰ ਵਜੋਂ ਵਾਹੀ ਕਰ ਰਹੇ ਹਨ ਅਤੇ ਜ਼ਿਮੀਂਦਾਰ ਨੇ ਲਗਭਗ ਸਾਢੇ 7 ਏਕੜ ਜ਼ਮੀਨ ਖਾਲੀ ਕਰਨ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਉਨਾਂ ਦੱਸਿਆ ਕਿ ਮਾਲ ਅਧਿਕਾਰੀਆਂ ਨੇ ਉਨਾਂ ਦੀ ਜ਼ਮੀਨ ਦਾ ਮੁਆਵਜ਼ਾ ਬਰਾਨੀ ਜ਼ਮੀਨ ਦੀ ਬਜਾਏ ਪ੍ਰਤੀ ਨਹਿਰੀ ਜ਼ਮੀਨ ਦੇ ਹਿਸਾਬ ਨਾਲ 1.67 ਲੱਖ ਰੁਪਏ ਕਰ ਦਿੱਤਾ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਜੇਕਰ ਉਨਾਂ ਨੂੰ ਆਪਣੀ ਜ਼ਮੀਨ ਖਾਲੀ ਕਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ ਜਿਸ ਲਈ ਐਸਡੀਐਮ ਅਤੇ ਤਹਿਸੀਲਦਾਰ ਜ਼ਿੰਮੇਵਾਰ ਹੋਣਗੇ। Land Possession Dispute

    ਮੌਕੇ ਦੇ ਹਾਲਤ ਨੂੰ ਦੇਖਦਿਆਂ ਇਕ ਵਾਰ ਕਾਰਵਾਈ ਰੋਕੀ : ਐਸਡੀਐਮ

    ਇਸ ਸਬੰਧੀ ਐਸਡੀਐਮ ਕ੍ਰਿਸ਼ਨ ਪਾਲ ਰਾਜਪੂਤ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਜਦੋਂ ਅੱਜ ਉਕਤ ਕਿਸਾਨਾਂ ਵਿਰੁੱਧ ਮਾਲ ਅਦਾਲਤ ਦਾ ਹੁਕਮ ਆਇਆ ਤਾਂ ਖੂਈਆਂ ਸਰਵਰ ਤਹਿਸੀਲ ਦੇ ਨਾਇਬ ਤਹਿਸੀਲਦਾਰ ਹੁਕਮ ਲਾਗੂ ਕਰਨ ਗਏ ਤਾਂ ਕਿਸਾਨ ਨੇ ਇਸਦਾ ਵਿਰੋਧ ਕੀਤਾ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ’ਤੇ ਚੜ ਗਿਆ ਅਤੇ ਖੁਦਕੁਸ਼ੀ ਦੀ ਧਮਕੀ ਦਿੱਤੀ। ਹਾਲਾਤ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਉਨਾਂ ਨਾਇਬ ਤਹਿਸੀਲਦਾਰ ਨੂੰ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਹੈ। ਐਸਡੀਐਮ ਨੇ ਇਹ ਵੀ ਕਿਹਾ ਕਿ ਗੁੱਸੇ ਵਿੱਚ ਆਏ ਕਿਸਾਨ ਨੂੰ ਬੁਲਾਇਆ ਜਾਵੇਗਾ ਅਤੇ ਉਸਦੀ ਸਮੱਸਿਆ ਵੀ ਸੁਣੀ ਜਾਵੇਗੀ ਅਤੇ ਜੋ ਵੀ ਹੱਲ ਨਿਕਲੇਗਾ,ਉਸਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।