ਅੰਡਰ-19 ਟੂਰਨਾਮੈਂਟ ਲਈ ਅਦਿੱਤਿਆ ਦੀ ਰਾਜਸਥਾਨ ਟੀਮ ‘ਚ ਹੋਈ ਚੋਣ

Aditya, Rajasthan, Selection , ,Tournament

ਅੰਡਰ-19 ਟੂਰਨਾਮੈਂਟ ਲਈ ਅਦਿੱਤਿਆ ਦੀ ਰਾਜਸਥਾਨ ਟੀਮ ‘ਚ ਹੋਈ ਚੋਣ

16 ਜਨਵਰੀ ਤੋਂ 20 ਜਨਵਰੀ ਤੋਂ ਹਰਿਆਣਾ ਦੇ ਬਹਾਦਰਗੜ੍ਹ ‘ਚ ਹੋਵੇਗਾ Tournament

ਸੱਚ ਕਹੂੰ ਨਿਊਜ਼(ਸ੍ਰੀ ਗੰਗਾਨਗਰ) ਆਗਾਮੀ 16 ਜਨਵਰੀ ਤੋਂ 20 ਜਨਵਰੀ ਤੱਕ ਹਰਿਆਣਾ ਦੇ ਬਹਾਦਰਗੜ੍ਹ ‘ਚ ਹੋਣ ਜਾ ਰਹੇ ਅੰਡਰ-19 ਕ੍ਰਿਕਟ ਟੂਰਨਾਮੈਂਟ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦੇ ਵਿਦਿਆਰਥੀ ਅਦਿੱਤਿਆ ਕੁਮਾਰ ਦੀ ਟੀਮ ‘ਚ ਚੋਣ ਕੀਤੀ ਗਈ ਇਸ ਤੋਂ ਪਹਿਲਾਂ 6 ਅਤੇ 7 ਜਨਵਰੀ ਨੂੰ ਪੂਰੇ ਰਾਜਸਥਾਨ ਤੋਂ 25 ਖਿਡਾਰੀਆਂ ਨੂੰ ਟਰਾਇਲ ਲਈ ਬੀਕਾਨੇਰ ਦੇ ਐਮਐਮ ਸੀਨੀ.ਸੈਕੰਡਰੀ ਸਕੂਲ ‘ਚ ਸੱਦਿਆ ਗਿਆ ਸੀ ਸ੍ਰੀਗੰਗਾਨਗਰ ਜ਼ਿਲ੍ਹੇ ਵੱਲੋਂ ਅਦਿੱਤਿਆ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਸੀ।

ਟਰਾਇਲ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਦਿੱਤਿਆ ਨੂੰ ਆਖਰੀ-16 ਖਿਡਾਰੀਆਂ ‘ਚ ਜਗ੍ਹਾ ਮਿਲੀ ਹੈ ਰਾਜਸਥਾਨ ਟੀਮ ਚੋਣ ‘ਚ ਸਕੂਲੀ ਕੋਚ ਜਸਕਰਨ ਸਿੰਘ ਸਿੱਧੂ ਦੀ ਭੂਮਿਕਾ ਅਹਿਮ ਰਹੀ ਅਦਿੱਤਿਆ ਦੀ ਚੋਣ ਹੋਣ ‘ਤੇ ਜਿੱਥੈ ਐਮਐਸਜੀ ਸਟੇਡੀਅਮ ਚੇਅਰਮੈਨ ਆਦਰਯੋਗ ਸ੍ਰੀ ਜਸਮੀਤ ਸਿੰਘ ਇੰਸਾਂ, ਖੇਡ ਸਕੱਤਰ ਚਰਨਜੀਤ ਸਿੰਘ ਇੰਸਾਂ, ਪ੍ਰਿੰਸੀਪਲ ਨਰੋਤਮ ਦਾਸ, ਸੇਵਾ ਮੁਕਤ ਅਧਿਆਪਕ ਰੂਪ ਸਿੰਘ ਨੇ ਅਦਿੱਤਿਆ ਨੂੰ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਸਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ, ਉੱਥੇ ਅਦਿੱਤਿਆ ਨੇ ਇਸ ਪ੍ਰਾਪਤੀ ਲਈ ਆਪਣੇ ਆਦਰਸ਼ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here