ਸਰਕਾਰ ਦੀ ਸਬ ਕਮੇਟੀ ਨਾਲ 11 ਦੀ ਮੀਟਿੰਗ ਤੈਅ ਦਾ ਲੈਟਰ ਜਥੇਬੰਦੀ ਨੂੰ ਸੌਂਪਿਆ Sunam News
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਆਦਰਸ਼ ਸਕੂਲ ਟੀਚਿੰਗ ਨਾਲ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਜਸਵਰ ਸਿੰਘ ਗਲੋਟੀ ਦੀ ਰਹਿਨਮਾਈ ਹੇਠ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਤੋਂ ਪਹਿਲਾਂ ਯੂਨੀਅਨ ਦੇ ਵੱਡੀ ਗਿਣਤੀ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਹੁੰਦੇ ਹੋਏ ਰੋਸ ਮਾਰਚ ਕੱਢਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀਂ ਕੀਤੀ।
ਇਹ ਵੀ ਪੜ੍ਹੋ: Fazilka News: ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰ ਦੇ ਘਰ ’ਤੇ ਚਲਾਇਆ ਬੁਲਡੋਜ਼ਰ
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਦਰਸ਼ ਸਕੂਲ ਯੂਨੀਅਨ ਦੇ ਸੂਬਾ ਸਕੱਤਰ ਮੈਡਮ ਸੁਖਦੀਪ ਕੌਰ ਸਰਾਂ ਸਹਾਇਕ ਸਕੱਤਰ ਸਲੀਮ ਮੁਹੰਮਦ ਮੀਤ ਪ੍ਰਧਾਨ ਅਮਨਜੋਤ ਸ਼ਾਸਤਰੀ ਮੁੱਖ ਸਲਾਹਕਾਰ ਕੌਮਾਂ ਮਾਧਵੀ ਗਗਨ ਮਹਾਜਨ ਦੱਸਿਆ ਗਿਆ ਕੀ ਪੰਜਾਬ ਦੀ ਸਬ ਕਮੇਟੀ ਨਾਲ ਲਗਾਤਾਰ ਚਾਰ ਮੀਟਿੰਗਾਂ ਪੋਸਟਪਾਉਂਡ ਹੋਣ ਦੇ ਰੋਸ ਵਜੋਂ ਅੱਜ ਜਥੇਬੰਦੀ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਮਨ ਅਰੋੜਾ ਦੀ ਕੋਠੀ ਨੂੰ ਘੇਰ ਕੇ ਰੱਖਿਆ ਗਿਆ ਜਿਸ ਵਿੱਚ ਅਧਿਆਪਕ ਸਾਥੀਆਂ ਵੱਲੋਂ ਬੈਰੀਗੇਟ ਪੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਨਾਲ ਹੱਥੋਪਾਈ ਵੀ ਹੋਈ ਜਥੇਬੰਦੀ ਦੇ ਪੱਕੇ ਮੋਰਚੇ ਦੇ ਐਲਾਨ ਤੇ ਸੁਨਾਮ ਪ੍ਰਸ਼ਾਸਨ ਡੀਸੀ ਸਾਹਿਬ ਵੱਲੋਂ ਜਥੇਬੰਦੀ ਨੂੰ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਮਿਤੀ 11 ਮਾਰਚ 2015 ਦੀ ਮੀਟਿੰਗ ਤੈਅ ਕਰਵਾਈ ਗਈ ਜਿਸ ਦਾ ਲੈਟਰ ਡੀਐਸਪੀ ਸੁਨਾਮ ਵੱਲੋਂ ਜਥੇਬੰਦੀ ਨੂੰ ਸੌਂਪਿਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਦੁਆਰਾ ਜਥੇਬੰਦੀ ਦੀਆਂ ਮੰਗਾਂ ਨੂੰ ਇਸ ਮੀਟਿੰਗ ਵਿੱਚ ਪ੍ਰਮਾਣ ਕਰਨ ਲਈ ਅਪੀਲ ਕੀਤੀ ਜਾਵੇਗੀ। Sunam News

ਸ਼ਹਿਰ ਦੇ ਬਾਜ਼ਾਰਾਂ ‘ਚ ਰੋਸ ਮਾਰਚ ਕਰਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਜਥੇਬੰਦੀ ਵੱਲੋਂ 11 ਮਾਰਚ ਦੀ ਸਬਕ ਕਮੇਟੀ ਨਾਲ ਮੀਟਿੰਗ ਪ੍ਰਵਾਨ ਕਰਦੇ ਹੋਏ ਸਨਾਮ ਦੀ ਧਰਤੀ ਤੋਂ ਐਲਾਨ ਕੀਤਾ ਗਿਆ ਕਿ ਜੇਕਰ 11 ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦਾ ਗ੍ਰੇਡ ਪੇ ਮੁਤਾਬਕ ਤਨਖਾਹਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ 11 ਤਰੀਕ ਤੋਂ 16 ਮਾਰਚ ਤੋਂ ਬਾਅਦ ਪੰਜਾਬ ਸਰਕਾਰ ਦੇ ਖਿਲਾਫ ਪੱਕਾ ਮੋਰਚਾ ਲਾ ਕੇ ਆਪਣੇ ਹੱਕਾਂ ਦੀ ਲੜਾਈ ਲੜੀ ਜਾਵੇਗੀ।
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਘਲੋਟੀ, ਸੁਖਦੀਪ ਕੌਰ ਸਰਾਂ, ਹੁਮਾ ਮਾਧਵੀ, ਸਲੀਮ ਮੁਹੰਮਦ, ਅਮਨ ਸ਼ਾਸਤਰੀ, ਅਮਰਜੋਤ ਜੋਸ਼ੀ, ਸੰਜੀਵ ਕੁਮਾਰ, ਸੁਖਚੈਨ ਸਿੰਘ, ਰਮਨਦੀਪ ਸ਼ਰਮਾ, ਮਨਪ੍ਰੀਤ ਕੌਰ, ਇਕਬਾਲ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ ਕੰਗ, ਹਰਦੀਪ ਕੌਰ, ਗੁਰਜਿੰਦਰ ਰਾਮ, ਜਗਤਾਰ ਸਿੰਘ, ਗਗਨ ਮਹਾਜਨ ਤੇ ਹੋਰ ਜਥੇਬੰਦੀਆਂ ਦੇ ਆਗੂ ਸਾਥੀ ਸਨl Sunam News