Helena Luke: ਅਦਾਕਾਰਾ ਹੇਲੇਨਾ ਲਿਊਕ ਦਾ ਦੇਹਾਂਤ

Helena Luke
Helena Luke: ਅਦਾਕਾਰਾ ਹੇਲੇਨਾ ਲਿਊਕ ਦਾ ਦੇਹਾਂਤ

ਅਮਿਤਾਭ ਦੀ ‘ਮਰਦ’ ਫਿਲਮ ’ਚ ਆਈ ਸੀ ਨਜ਼ਰ | Helena Luke

ਮੁੰਬਈ (ਏਜੰਸੀ)। Helena Luke: ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦਾ ਦੇਹਾਂਤ ਹੋ ਗਿਆ ਹੈ। ਅਮਿਤਾਭ ਬੱਚਨ ਨਾਲ ‘ਮਰਦ’ ’ਚ ਨਜ਼ਰ ਆਉਣ ਵਾਲੀ ਅਦਾਕਾਰਾ ਹੇਲੇਨਾ ਪਿਛਲੇ ਕਈ ਸਾਲਾਂ ਤੋਂ ਅਮਰੀਕਾ ’ਚ ਰਹਿ ਰਹੀ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਇੱਕ ਮਸ਼ਹੂਰ ਡਾਂਸਰ ਤੇ ਅਭਿਨੇਤਰੀ ਕਲਪਨਾ ਅਈਅਰ ਨੇ ਇੱਕ ਪੋਸਟ ’ਚ ਸਾਂਝੀ ਕੀਤੀ ਹੈ। Helena Luke

ਇਹ ਖਬਰ ਵੀ ਪੜ੍ਹੋ : ਦੁਖਦਾਈ ਖਬਰ : Canada ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਖਬਰਾਂ ਮੁਤਾਬਕ 68 ਸਾਲਾ ਸਾਬਕਾ ਅਦਾਕਾਰਾ ਹੇਲੇਨਾ ਲਿਊਕ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ, ਹਾਲਾਂਕਿ ਉਨ੍ਹਾਂ ਨੇ ਲਾਪਰਵਾਹੀ ਨਾਲ ਡਾਕਟਰਾਂ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਫਿਲਹਾਲ ਉਨ੍ਹਾਂ ਦੀ ਮੌਤ ਦਾ ਸਹੀ ਕਾਰਨ ਸਾਹਮਣੇ ਨਹੀਂ ਆਇਆ ਹੈ। ਹੇਲੇਨਾ ਲੂਕ 70 ਦੇ ਦਹਾਕੇ ’ਚ ਫੈਸ਼ਨ ਦੀ ਦੁਨੀਆ ’ਚ ਇੱਕ ਜਾਣਿਆ-ਪਛਾਣਿਆ ਨਾਂਅ ਸੀ। ਸਾਲ 1979 ’ਚ ਉਸ ਦੀ ਮੁਲਾਕਾਤ ਮਿਥੁਨ ਚੱਕਰਵਰਤੀ ਨਾਲ ਹੋਈ ਤੇ ਕੁਝ ਸਮੇਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ ਸੀ। Helena Luke

4 ਮਹੀਨਿਆਂ ’ਚ ਟੁੱਟਿਆ ਸੀ ਵਿਆਹ, ਉਸ ਸਮੇਂ ਸਟਾਰ ਨਹੀਂ ਸਨ ਮਿਥੁਨ ਦਾ

ਤੁਹਾਨੂੰ ਦੱਸ ਦੇਈਏ ਕਿ ਜਦੋਂ 1979 ’ਚ ਹੇਲੇਨਾ ਤੇ ਮਿਥੁਨ ਦਾ ਵਿਆਹ ਹੋਇਆ ਸੀ, ਉਸ ਸਮੇਂ ਮਿਥੁਨ ਸਟਾਰ ਨਹੀਂ ਸਨ। ਵਿਆਹ ਨੂੰ ਕੁਝ ਹਫਤੇ ਹੀ ਹੋਏ ਸਨ ਜਦੋਂ ਮਿਥੁਨ ਤੇ ਹੇਲੇਨਾ ਵਿਚਕਾਰ ਝਗੜੇ ਹੋਣੇ ਸ਼ੁਰੂ ਹੋ ਗਏ ਸਨ। ਵਿਆਹ ਦੇ 4 ਮਹੀਨੇ ਬਾਅਦ ਹੀ ਹੇਲੇਨਾ ਨੇ ਮਿਥੁਨ ਤੋਂ ਤਲਾਕ ਮੰਗ ਲਿਆ ਸੀ। Helena Luke

ਤਲਾਕ ਤੋਂ ਬਾਅਦ ਫਿਲਮਾਂ ’ਚ ਕਿਸਮਤ ਅਜ਼ਮਾਈ, ਨਹੀਂ ਮਿਲ ਸਕੀ ਕਾਮਯਾਬੀ

ਮਿਥੁਨ ਦਾ ਤੋਂ ਤਲਾਕ ਤੋਂ ਬਾਅਦ ਹੇਲੇਨਾ ਨੇ ਫਿਲਮਾਂ ’ਚ ਆਪਣੀ ਕਿਸਮਤ ਅਜ਼ਮਾਈ। ਉਨ੍ਹਾਂ 1980 ’ਚ ਆਈ ਫਿਲਮ ਜੁਦਾਈ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਅਮਿਤਾਭ ਨਾਲ ਫਿਲਮ ‘ਮਰਦ’ ’ਚ ਨਜ਼ਰ ਆਈ। ਇਸ ਫਿਲਮ ’ਚ ਬ੍ਰਿਟਿਸ਼ ਮਹਾਰਾਣੀ ਦਾ ਕਿਰਦਾਰ ਨਿਭਾਉਣ ਲਈ ਉਸ ਨੂੰ ਕਾਫੀ ਤਾਰੀਫ ਮਿਲੀ। ਇਸ ਤੋਂ ਇਲਾਵਾ ਅਭਿਨੇਤਰੀ ਦੋ ਗੁਲਾਬ, ਏਕ ਨਯਾ ਰਿਸ਼ਤਾ, ਸਾਥ-ਸਾਥ ਤੇ ਆਓ ਪਿਆਰ ਕਰੇ ਵਰਗੀਆਂ ਫਿਲਮਾਂ ਦਾ ਹਿੱਸਾ ਰਹੀ ਸੀ।

ਫਿਲਮ ਇੰਡਸਟਰੀ ਛੱਡ ਫਲਾਈਟ ਅਟੈਂਡੈਂਟ ਬਣ ਗਈ ਸੀ ਹੇਲੇਨਾ

80 ਦੇ ਦਹਾਕੇ ਦੇ ਅਖੀਰ ’ਚ ਜਦੋਂ ਹੇਲੇਨਾ ਨੂੰ ਹਿੰਦੀ ਫਿਲਮਾਂ ’ਚ ਕੰਮ ਮਿਲਣਾ ਬੰਦ ਹੋ ਗਿਆ ਤਾਂ ਉਹ ਅਮਰੀਕਾ ਚਲੀ ਗਈ। ਅਮਰੀਕਾ ’ਚ ਰਹਿੰਦਿਆਂ ਉਸ ਨੇ ਡੈਲਟਾ ਏਅਰਲਾਈਨਜ਼ ’ਚ ਫਲਾਈਟ ਅਟੈਂਡੈਂਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।