ਗ੍ਰਹਿ ਮੰਤਰਾਲੇ ਵੱਲੋਂ ਦਿੱਤੇ ਟਿਪਲਾਇਨਾਂ ’ਤੇ ਕੰਮ ਕਰਦਿਆਂ ਸਾਈਬਰ ਸੈੱਲ ਵੱਲੋਂ ਕੀਤੀ ਗਈ ਕਾਰਵਾਈ (Ludhiana News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਪੁਲਿਸ ਨੇ ਚਾਇਲਡ ਪੌਰਨੋਗ੍ਰਾਫ਼ੀ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜਿਸ ਤਹਿਤ ਪੁਲਿਸ ਵੱਲੋਂ ਬਾਲ ਅਸ਼ਲੀਲ ਸਮੱਗਰੀ ਨੂੰ ਦੇਖਣ ਅਤੇ ਅੱਗੇ ਪ੍ਰਸ਼ਾਰਿਤ ਕਰਨ ਦੇ ਦੋਸ਼ ’ਚ 5 ਵਿਅਕਤੀਆਂ ਖਿਲਾਫ਼ ਵੱਖ-ਵੱਖ ਮੁਕੱਦਮੇ ਦਰਜ ਕੀਤੇ ਹਨ। ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਈਬਰ ਸੈੱਲ ਨੂੰ ਉਨ੍ਹਾਂ ਵਿਅਕਤੀਆਂ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਬਾਲ ਅਸ਼ਲੀਲ ਵੀਡੀਓਜ਼ ਪਬਲਿਸ਼ ਕਰਦੇ, ਰੱਖਦੇ, ਦੇਖਦੇ ਤੇ ਪ੍ਰਸ਼ਾਰਿਤ ਕਰਦੇ ਹਨ। (Ludhiana News)
ਇਸ ਲਈ ਏਡੀਸੀਪੀ ਹੈੱਡ ਕੁਆਟਰ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ. ਅਤੇ ਐਸਪੀ ਸਾਈਬਰ ਕ੍ਰਾਈਮ ਰਾਜ ਕੁਮਾਰ ਪੀ.ਪੀ.ਐਸ. ਦੀ ਨਿਗਰਾਨੀ ਹੇਠ ਇੱਕ ਟੀਮ ਤਾਇਨਾਤ ਕੀਤੀ ਗਈ। ਜਿਸ ਦੀ ਅਗਵਾਈ ’ਚ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਵੱਲੋਂ ਡਿਜੀਟਲ ਤੌਰ ’ਤੇ ਨਿਗਰਾਨੀ ਕੀਤੀ ਗਈ ਅਤੇ ਬਾਲ ਅਸ਼ਲੀਲ ਸਮੱਗਰੀ ਨੂੰ ਦੇਖਣ ਤੇੇ ਅੱਗੇ ਪ੍ਰਸ਼ਾਰਿਤ ਕਰਨ ਦੇ ਦੋਸ਼ ’ਚ 5 ਵਿਅਕਤੀਆਂ ਖਿਲਾਫ਼ ਵੱਖ-ਵੱਖ ਮੁਕੱਦਮੇ ਦਰਜ਼ ਕੀਤੇ ਗਏ ਹਨ। (Ludhiana News)
ਇਹ ਵੀ ਪੜ੍ਹੋ : ਮੀਤ ਹੇਅਰ ਵੱਲੋਂ ਪੰਜਾਬ ਦੀ ਨਵੀਂ ਖੇਡ ਨੀਤੀ ਜਾਰੀ, ਖਿਡਾਰੀਆਂ ’ਤੇ ਹੋਵੇਗੀ ਕਰੋੜਾਂ ਦੀ ਵਰਖਾ
ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਸਾਈਬਰ ਸੈੱਲ ਟਿਪਲਾਇਨਾਂ ਦੇ ਰੂਪ ਵਿੱਚ ਜਾਣਕਾਰੀ ਸਾਂਝੀ ਕੀਤੀ, ਜਿੰਨ੍ਹਾਂ ’ਤੇ ਅੱਗੇ ਸਾਇਬਰ ਸੈੱਲ ਲੁਧਿਆਣਾ ਨੇ ਕੰਮ ਕਰਦਿਆਂ ਮੁਕੱਦਮੇ ’ਚ ਅਭਿਸ਼ੇਕ ਸ਼ਰਮਾ (35) ਖਿਲਾਫ਼ ਥਾਣਾ ਡਵੀਜਨ ਨੰਬਰ 4, ਪਲਵਿੰਦਰ ਸਿੰਘ (23) ਖਿਲਾਫ਼ ਥਾਣਾ ਕੂਮ ਕਲਾਂ, ਅਜੈਬ ਸਿੰਘ (30) ਖਿਲਾਫ਼ ਥਾਣਾ ਸ਼ਿਮਲਾਪੁਰੀ, ਸਤਵਿੰਦਰ ਸਿੰਘ (31) ਥਾਣਾ ਸਦਰ ਤੇ ਦੇਵ ਰਾਜ ਯਾਦਵ (32) ਖਿਲਾਫ਼ ਥਾਣਾ ਡਵੀਜਨ ਨੰਬਰ 6 ’ਚ ਆਈ.ਪੀ.ਸੀ. ਐਕਟ ਦੀ ਧਾਰਾ 67- ਬੀ ਤਹਿਤ ਮਾਮਲੇ ਦਰਜ਼ ਕਰਕੇ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਚਾਈਲਡ ਪੋਰਨੋਗ੍ਰਾਫ਼ੀ 67 ਬੀ ਇੰਫਰਮੇਸ਼ਨ ਟੈਕਨਾਲੌਜ ਐਕਟ ਦੇ ਤਹਿਤ ਗੈਰ- ਜ਼ਮਾਨਤੀ ਅਪਰਾਧ ਹੈ। ਜਿਸ ਤਹਿਤ ਇਲੈਕਟੋ੍ਰਨਿਕ ਰੂਪ ’ਚ ਬੱਚਿਆਂ ਦੀ ਜਿਣਸੀ ਤੌਰ ’ਤੇ ਅਸ਼ਲੀਲ ਹਰਕਤਾਂ ਵਾਲੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਪ੍ਰਸ਼ਾਰਿਤ ਕਰਨ ਲਈ ਪਹਿਲੀ ਵਾਰੀ ਦੋਸ਼ੀ ਪਾਏ ਜਾਣ ’ਤੇ 5 ਸਾਲ ਦੀ ਕੈਦ ਤੇ 5 ਲੱਖ ਰੁਪਏ ਜ਼ੁਰਮਾਨਾ ਅਤੇ ਦੂਜੀ ਵਾਰ ਦੋਸ਼ੀ ਪਾਏ ਜਾਣ ’ਤੇ 7 ਸਾਲ ਦੀ ਕੈਦ ਤੇ 10 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।