ਸਮਝੌਤਾ ਬਲਾਸਟ ਮਾਮਲਾ : ਪੰਚਕੂਲਾ ਵਿਸ਼ੇਸ਼ ਐਨਆਈਏ ਕੋਰਟ ਦਾ ਫੈਸਲਾ
ਛੇ ਵਾਰ ਸੰਮਨ ਭੇਜਣ ਤੋਂ ਬਾਅਦ ਪਾਕਿਸਤਾਨ ਤੋਂ ਕੋਈ ਨਹੀਂ ਆਇਆ ਗਵਾਹੀ ਦੇਣ
ਏਜੰਸੀ, ਪੰਚਕੂਲਾ
ਸਮਝੌਤਾ ਬਲਾਸਟ ਕੇਸ ‘ਚ ਐਨਆਈਏ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਪੰਚਕੂਲਾ ‘ਚ ਵਿਸ਼ੇਸ਼ ਐਨਆਈਏ ਕੋਰਟ ਨੇ ਅਸੀਮਾਨੰਦ ਸਮੇਤ ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਬਰੀ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਵਿਸ਼ੇਸ਼ ਐਨਆਈਏ ਕੋਰਟ ਨੇ ਅੱਜ ਇਸ ਮਾਮਲੇ ‘ਚ ਪਾਕਿਸਤਾਨੀ ਗਵਾਹਾਂ ਦੇ ਬਿਆਨ ਲਈ ਇਜ਼ਾਜਤ ਦੇਣ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ । ਪਾਕਿਸਤਾਨ ਦੀ ਔਰਤ ਨੇ ਦਾਅਵਾ ਕੀਤਾ ਸੀ ਕਿ ਇਸ ਮਾਮਲੇ ‘ਚ ਗਵਾਹੀ ਦੇਣ ਲਈ ਪਾਕਿਸਤਾਨ ‘ਚ ਲੋਕ ਮੌਜ਼ੂਦ ਹਨ ਤੇ ਉਹ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨਾ ਚਾਹੁੰਦੀ ਹੈ।
ਇਹ ਅਰਜੀ 11ਮਾਰਚ ਨੂੰ ਪਾਕਿਸਤਾਨ ਨਿਵਾਸੀ ਰਹੀਲਾ ਵਕੀਲ ਨੇ ਵਕੀਲ ਮੋਮਿਨ ਮਲਿਕ ਰਾਹੀਂ ਦਾਇਰ ਕੀਤੀ ਸੀ। 11 ਮਾਰਚ ਨੂੰ ਐਨਆਈਏ ਦੀ ਅਦਾਲਤ ਇਸ ਮਾਮਲੇ ‘ਚ ਆਪਣਾ ਫੈਸਲਾ ਸੁਣਾਉਣ ਵਾਲੀ ਸੀ ਇਸ ਦੀ ਬਾਅਦ ‘ਚ ਤਾਰੀਕ ਅੱਗੇ ਵਧਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਮਝੌਤਾ ਕੇਸ ਦੀ ਸੁਣਵਾਈ ਲਈ ਪਾਕਿਸਤਾਨੀ ਦੂਤਾਵਾਸ ਦੇ ਰਾਹੀਂ ਛੇ ਵਾਰ ਸੰਮਨ ਭੇਜੇ ਜਾ ਚੁੱਕੇ ਹਨ ਪਰ ਗਵਾਹੀ ਦੇ ਲਈ ਕੋਈ ਨਹੀਂ ਆਇਆ।
ਧਮਾਕਿਆਂ ‘ਚ ਜਿੰਦਾ ਸੜ ਗਏ ਸਨ 68 ਵਿਅਕਤੀ
2007 ਸਮਝੌਤਾ ਐਕਸਪ੍ਰੈੱਸ ਈਆਈਡੀ ਵਿਸਫੋਟਾਂ ‘ਚ ਘੱਟ ਤੋਂ ਘੱਟ 68 ਵਿਅਕਤੀ ਮਾਰੇ ਗਏ ਸਨ। ਅੱਤਵਾਦੀ ਹਮਲੇ ‘ਚ ਪਾਕਿਸਤਾਨ ਦੇ ਕੁੱਲ 43 ਨਾਗਰਿਕ ਮਾਰੇ ਗਏ ਸਨ 2010 ਤੋਂ ਪੰਚਕੂਲਾ ਐਨਆਈਏ ਅਦਾਲਤ ‘ਚ ਮੁਕੱਦਮਾ ਚੱਲ ਰਿਹਾ ਹੈ ਤੇ ਕੁੱਲ 299 ‘ਚੋਂ ਲਗਭਗ 224 ਗਵਾਹ ਅਦਾਲਤ ਸਾਹਮਣੇ ਹਾਜ਼ਰ ਹੋਏ। ਸਵਾਮੀ ਅਸੀਮਾਨੰਦ ਉਰਫ਼ ਨਬਾ ਕੁਮਾਰ ਸਰਕਾਰ ਇਸ ਮਾਮਲੇ ‘ਚ ਮੁੱਖ ਮੁਲਜ਼ਮ ਸਨ ਤੇ ਤਿੰਨ ਹੋਰ ਮੁਲਜ਼ਮ ਕਮਲ ਚੌਹਾਨ, ਰਾਜਿੰਦਰ ਚੌਧਰੀ ਤੇ ਲੋਕੇਸ਼ ਸ਼ਰਮਾ ਇਸ ਸਮੇਂ ਸੈਂਟਰਲ ਜੇਲ੍ਹ ਅੰਬਾਲਾ ‘ਚ ਹਨ ਹੁਣ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।