ਸੋਨਾ ਚੋਰੀ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

Malerkotla News
ਮਾਲੇਰਕੋਟਲਾ : ਫੜੇ ਗਏ ਮੁਲਜ਼ਮ ਨਾਲ ਪੁਲਿਸ ਪਾਰਟੀ। ਫੋਟੋ ਫਾਈਲ 

13 ਲੱਖ ਦਾ ਸਮਾਨ ਬਰਾਮਦ ਕਰਕੇ ਮਾਮਲਾ ਸੁਲਝਾਇਆ : ਐਸਐਸਪੀ

(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਸਥਾਨਕ ਪੁਲਿਸ ਨੇ ਸੋਨਾ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27-28 ਮਾਰਚ ਦੀ ਦਰਮਿਆਨੀ ਰਾਤ ਤਮੰਨਾ ਜਿਊਲਰਜ ਨਾਂਅ ਦੀ ਸੋਨੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ’ਚੋਂ ਨਾਮਾਲੂਮ ਵਿਅਕਤੀਆਂ ਨੇ ਜਿੰਦਰੇ ਤੋੜ ਕੇ ਦੁਕਾਨ ਅੰਦਰ ਪਏ ਕਰੀਬ 20 ਤੋਲੇ ਸੋਨਾ ਗਹਿਣੇ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਵੱਲੋਂ ਮੁਹੰਮਦ ਅਸ਼ਰਫ ਉਕਤ ਦੇ ਬਿਆਨ ਦੇ ਅਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਨਗਦੀ ਲੁੱਟੀ

ਡਾ. ਸਿਮਰਤ ਕੌਰ (ਆਈ.ਪੀ.ਐਸ) ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ ਦੌਰਾਨ ਕਾਰਵਾਈ ਅਮਲ ’ਚ ਲਿਆਂਦੀ ਗਈ ਮੁਲਜ਼ਮ ਗੁਲਫਰਾਜ ਪੁੱਤਰ ਅਬਦੁੱਲ ਹਮੀਦ ਵਾਸੀ ਮੁਹੱਲਾ ਆਵਿਆਂ ਵਾਲਾ ਮਾਲੇਰਕੋਟਲਾ ਨੂੰ ਮੁਕੱਦਮਾ ’ਚ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਗਿਆ। ਮੁਲਜ਼ਮ ਕੋਲੋਂ ਦੁਕਾਨ ਵਿੱਚੋਂ ਚੋਰੀ ਕੀਤੇ ਗਏ 20 ਤੋਲ਼ੇ ਸੋਨਾ ਗਹਿਣੇ (ਕੀਮਤ ਕਰੀਬ 13 ਲੱਖ ਰੁਪਏ) ਬਰਾਮਦ ਕਰਵਾਏ ਗਏ ਅਤੇ ਮੁਕੱਦਮਾ ਵਿੱਚ ਵਾਧਾ ਕੀਤਾ ਗਿਆ ਹੈ। ਮੁਲਜ਼ਮ ਦਾ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਜਿਹੀਆਂ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here