ਪ੍ਰਯੋਜਕ ‘ਨਾਈਕੀ’ ਵੱਲੋਂ ਰੋਨਾਲਡੋ ਨਾਲ ਕਰਾਰ ਸਮਾਪਤ ਕਰਨ ਦੇ ਸੰਕੇਤ
ਫੀਫਾ ਨੇ ਵੀ ਆਪਣੀ ਵੈਬਸਾਈਟ ਤੋਂ ਰੋਨਾਲਡੋ ਦੀ ਤਸਵੀਰ ਹਟਾ ਦਿੱਤੀ
ਪੈਰਿਸ, 9 ਅਕਤੂਬਰ
ਜੁਵੇਂਟਸ ਫਾਰਵਰਡ ਅਤੇ ਇਹਨੀਂ ਦਿਨੀਂ ਅਮਰੀਕੀ ਮਹਿਲਾ ਨਾਲ ਗਲਤ ਸਲੂਕ ਦਾ ਸਾਹਮਣਾ ਕਰ ਰਹੇ ਕ੍ਰਿਸਟਿਆਨੋ ਰੋਨਾਲਡੋ ਇਸ ਵਾਰ ਵੀ ਸਾਲ ਦੇ ਸਰਵਸ੍ਰੇਸ਼ਠ ਫੁੱਟਬਾਲਰ ਲਈ ਦਿੱਤੇ ਜਾਣ ਵਾਲੇ ਨਾਮਵਰ ਬੈਲਨ ਡੀ ਓਰ ਅਵਾਰਡ ਲਈ ਨਾਮਜ਼ਦ 30 ਖਿਡਾਰੀਆਂ ‘ਚ ਸ਼ਾਮਲ ਹਨ
ਫਰਾਂਸ ਫੁੱਟਬਾਲ ਮੈਗਜ਼ੀਨ ਵੱਲੋਂ ਦਿੱਤੇ ਜਾਣ ਵਾਲੇ ਇਸ ਪ੍ਰਸਿੱਧ ਅਵਾਰਡ ਨੂੰ ਪੁਰਤਗਾਲ ਦੇ ਕਪਤਾਨ ਰੋਨਾਲਡੋ ਪਿਛਲੇ ਦੋ ਵਾਰ ਦੇ ਸਮੇਤ ਕੁੱਲ ਪੰਜ ਵਾਰ ਇਹ ਟਰਾਫ਼ੀ ਆਪਣੇ ਨਾਂਅ ਕਰ ਚੁੱਕੇ ਹਨ 33 ਸਾਲਾ ਫੁੱਟਬਾਲਰ ਨੇ ਹਾਲਾਂਕਿ ਅਮਰੀਕੀ ਮਹਿਲਾ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ ਪਰ ਇਸ ਮਾਮਲੇ ਦੇ ਚਲਦਿਆਂ ਉਹਨਾਂ ਦੇ ਸਭ ਤੋਂ ਵੱਡੇ ਪ੍ਰਯੋਜਕ ‘ਨਾਈਕੀ’ ਨੇ ਰੋਨਾਲਡੋ ਨਾਲ ਕਰਾਰ ਸਮਾਪਤ ਕਰਨ ਦੇ ਸੰਕੇਤ ਦੇ ਕੇ ਉਹਨਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ ਇੱਕ ਅੰਦਾਜ਼ੇ ਮੁਤਾਬਕ ਰੋਨਾਲਡੋ ਨੂੰ ਇਸ ਕਰਾਰ ਦੇ ਟੁੱਟਣ ਨਾਲ ਕਰੀਬ 72 ਅਰਬ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਉੱਥੇ ਫੀਫਾ ਨੇ ਵੀ ਆਪਣੀ ਵੈਬਸਾਈਟ ਤੋਂ ਰੋਨਾਲਡੋ ਦੀ ਤਸਵੀਰ ਹਟਾ ਦਿੱਤੀ ਹੈ
ਰੋਨਾਲਡੋ ਤੋਂ ਇਲਾਵਾ ਬਾਰਸੀਲੋਨਾ ਸਟਾਰ ਅਰਜਨਟੀਨਾ ਦੇ ਲਿਓਨਲ ਮੈਸੀ ਵੀ ਹਮੇਸ਼ਾ ਵਾਂਗ ਇਸ ਪੁਰਸਕਾਰ ਲਈ ਮੁਕਾਬਲੇ ‘ਚ ਹਨ ਹਾਲਾਂਕਿ ਯੂਰਪੀਅਨ ਚੈਂਪੀਅਨ ਰਿਆਲ ਮੈਡ੍ਰਿਡ ਦੇ ਅੱਠ ਖਿਡਾਰੀ ਇਸ ਵਾਰ ਮੁਕਾਬਲੇ ‘ਚ ਇਹਨਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ ਜਿਸ ਵਿੱਚ ਕ੍ਰੋਏਸ਼ੀਆ ਦੇ ਮਿਡਫੀਲਡਰ ਲੁਕਾ ਮੋਡਰਿਚ ਅਤੇ ਵੇਲਜ਼ ਫਾਰਵਰ ਗਾਰੇਥ ਬੇਲ ਸ਼ਾਮਲ ਹਨ ਮੋਡਰਿਚ ਪਿਛਲੇ ਮਹੀਨੇ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਚੁਣੇ ਗਏ ਹਨ ਫਰਾਂਸ ਦੇ ਵਿਸ਼ਵ ਕੱਪ ਜੇਤੂ ਪਾਲ ਪੋਗਬਾ, ਅੰਟੋਨੀ ਗ੍ਰਿਜ਼ਮੈਨ, ਕਾਈਲਨ ਅਮਬਾਪੇ, ਕਪਤਾਨ ਲੋਰਿਸ ਵੀ ਇਸ ਵਾਰ ਅਵਾਰਡ ਲਈ ਨਾਮਜ਼ਦ ਕੀਤੇ ਗਏ ਹਨ
ਜ਼ਿਕਰਯੋਗ ਹੈ ?ਕਿ ਇੈੱਕ ਮਹਿਲਾ ਵੱਲੋਂ ਗਲਤ ਸਲੂਕ ਦੇ ਦੋਸ਼ਾਂ ਨੂੰ ਨਕਾਰਨ ਦੇ ਬਾਵਜ਼ੂਦ ਰੋਨਾਲਡੋ ਇਸ ਸਮੇਂ ਮੁਸ਼ਕਲ ‘ਚ ਹਨ ਉਹਨਾਂ ਦਾ ਨਾਈਕੀ ਨਾਲ ਲਗਭਗ 72 ਕਰੋੜ ਰੁਪਏ ਦਾ ਕਰਾਰ ਟੁੱਟਣ ਕੰਢੇ ਹੈ?ਜਦੋਂਕਿ ਫੀਫਾ ਨੇ ਵੀ ਆਪਣੀ ਵੈਬਸਾਈਟ ਤੋਂ ਰੋਨਾਲਡੋ ਦੀ ਤਸਵੀਰ ਹਟਾ ਦਿੱਤੀ ਹੈ ਰੋਨਾਲਡੋ ਦਾ ਅਵਾਰਡ ਲਈ ਨਾਮਜ਼ਦ ਹੋਣਾ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ
ਵਿਸ਼ਵ ਦੇ ਖੇਡ ਪੱਤਰਕਾਰਾਂ?ਵੱਲੋਂ ਫਰਾਂਸ ਦੇ ਕਪਤਾਨ ਲੌਰਿਸ, ਨੌਜਵਾਨ ਖਿਡਾਰੀ ਕਾਈਲਨ ਮਬਾਪੇ ਤੋਂ ਇਲਾਵਾ ਇਸ ਸਾਲ ਦੇ ਫੀਫਾ ਵੱਲੋਂ ਚੁਣੇ ਗਏ ਸਰਵਸ੍ਰੇਸ਼ਠ ਖਿਡਾਰੀ ਕ੍ਰੋਏਸ਼ੀਆ ਦੇ ਕਪਤਾਨ ਲੂਕਾ ਮੋਡ੍ਰਿਚ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।