ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਮੁੱਖ ਮਲਜ਼ਮ ਕਾਬੂ

Accused Arrested, Toxic Alcohol, Case

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਮੁੱਖ ਮਲਜ਼ਮ ਕਾਬੂ

ਲਖਨਊ (ਏਜੰਸੀ)। ਉੱਤਰਪ੍ਰਦੇਸ਼ ਦੇ ਬਾਰਾਬੰਕੀ ਸ਼ਰਾਬ ਮਾਮਲੇ ਦੇ ਮੁੱਖ ਮੁਲਜ਼ਮ ਪੱਪੂ ਜਾਇਸਵਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਨੂੰ ਰਾਮਨਗਰ ਦੇ ਭੁੰਡ ਦੇ ਅਮਰਾਈ ਕੁੰਡ ਕੋਲ ਹੋਏ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ। ਮੁਕਾਬਲੇ ‘ਚ ਪੁਲਿਸ ਨੇ ਮੁਲਜ਼ਮ ਦੇ ਪੈਰ ‘ਚ ਗੋਲੀ ਮਾਰ ਉਸ ਨੂੰ ਜ਼ਖਮੀ ਕੀਤਾ ਅਤੇ ਜ਼ਖ਼ਮੀ ਹਾਲਤ ‘ਚ ਉਸ ਨੂੰ ਹਸਪਤਾਲ ਲੈ ਜਾਂਦਾ ਗਿਆ। ਇਸ ਕੇਸ ‘ਚ ਹੁਣ ਤਕ ਤਿੰਨ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।

ਬਾਰਾਬੰਕੀ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 38 ਲੋਕ ਬਿਮਾਰ ਪਏ ਹਨ ਬਾਰਾਬੰਕੀ ਦੇ ਪੁਲਿਸ ਅਧਿਕਾਰੀ ਅਜੇ ਸਾਹਨੀ ਨੇ ਦੱਸਿਆ ਕਿ ਕਈ ਲੋਕਾਂ ਨੇ ਸੋਮਵਾਰ ਅਤੇ ਮੰਗਵਾਲ ਨੂੰ ਸ਼ਰਾਬ ਪੀਤੀ ਜਿਸ ਨਾਲ 14 ਲੋਕ ਮਰ ਗਏ। ਇਨ੍ਹਾਂ ਮ੍ਰਿਤਕਾਂ ‘ਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਵੀ ਸ਼ਾਮਲ ਹਨ। ਕਿੰਗ ਜਾਰਜ ਮੈਡੀਕਲ ਕਾਲੇਜ ਟ੍ਰਾਮਾ ਸੈਂਟਰ ਦੇ ਮੁਖੀ ਡਾ. ਸੰਦੀਪ ਤਿਵਾੜੀ ਨੇ ਮੰਗਲਵਾਰ ਸ਼ਾਮ ਨੂੰ ਦੱਸਿਆ ਕਿ ਟ੍ਰਾਮਾ ਸੇਂਟਰ ‘ਚ ਇਲਾਜ਼ ਲਈ ਆਏ ਇਨ੍ਹਾਂ ਮਰੀਜ਼ਾਂ ਚੋਂ 2 ਦੀ ਇਲਾਜ਼ ਦੌਰਾਨ ਹੀ ਮੌਤ ਹੋ ਗਈ। ਟ੍ਰਾਮਾ ਸੈਂਟਰ ‘ਚ ਸ਼ਰਾਬ ਪੀਣ ਨਾਲ ਬੀਮਾਰ 33 ਲੋਕ ਭਰਤੀ ਹਨ ਜਿਨ੍ਹਾਂ ‘ਚ ਦੋ ਦੀ ਹਾਲਤ ਗੰਭੀਰ ਹੈ ਅਤੇ 14 ਦੀ ਹੁਣ ਤਕ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਉਧਰ ਉੱਤਰਪ੍ਰਦੇਸ਼ ਦੀ ਸੂਬਾ ਸਰਕਾ ਨੇ ਇਸ ਘਟਨਾ ‘ਤੇ ਦੁਖ ਜ਼ਾਹਿਰ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਮਾਮਲੇ ‘ਚ ਜ਼ਿਲ੍ਹਾ ਆਬਕਾਰੀ ਅਧਿਕਾਰੀ, ਨੋ ਆਬਕਾਰੀ ਕਰਮੀਆਂ ਅਤੇ ਦੋ ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਯੂਪੀ ਦੇ ਬੁਲਾਰੇ ਅਤੇ ਸਿਹਤ ਮੰਤਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਹੈ, ਜੋ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ 48 ਘੰਟੇ ‘ਚ ਰਿਪੋਰਟ ਸੌਂਪੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here