ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, February 13, 2026
More
    Home Breaking News Crime News Up...

    Crime News Update: ਸੂਟਕੇਸ ’ਚ ਲੜਕੀ ਦੀ ਲਾਸ਼ ਪਾ ਕੇ ਸੁੱਟਣ ਵਾਲਾ ਮੁਲਜ਼ਮ ਕਾਬੂ

    Crime News Update
    ਬਠਿੰਡਾ : ਗ੍ਰਿਫ਼ਤਾਰ ਕੀਤੇ ਗਏ ਮੁਲਜਮ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਤਸਵੀਰ : ਸੱਚ ਕਹੂੰ ਨਿਊਜ਼

    Crime News Update: (ਅਸ਼ੋਕ ਗਰਗ) ਬਠਿੰਡਾ। ਦੋ ਦਿਨ ਪਹਿਲਾਂ ਬਠਿੰਡਾ-ਮਲੋਟ ਰੋਡ ’ਤੇ ਪੈਂਦੇ ਪਿੰਡ ਬਹਿਮਣ ਦੀਵਾਨਾ ਦੇ ਕੋਲ ਮੁੱਖ ਸੜਕ ਮਾਰਗ ’ਤੇ ਇੱਕ ਲਾਲ ਰੰਗ ਦੇ ਸੂਟਕੇਸ ’ਚ ਬੰਦ ਇੱਕ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਬਠਿੰਡ ਪੁਲਿਸ ਨੇ ਛਾਣਬੀਣ ਕਰਦਿਆਂ ਮੁਲਜ਼ਮ ਨੂੰ ਕਾਬੂ ਕੀਤਾ ਹੈ ਮੁਲਜ਼ਮ ਮ੍ਰਿਤਕ ਲੜਕੀ ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ ਹੈ। ਅੱਜ ਇੱਥੇ ਡਾ. ਜਯੋਤੀ ਯਾਦਵ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸਦਰ ਬਠਿੰਡਾ ਨੂੰ 11 ਫਰਵਰੀ ਵਾਲੇ ਦਿਨ ਇਤਲਾਹ ਮਿਲੀ ਸੀ ਪਿੰਡ ਬਹਿਮਣ ਦੀਵਾਨਾ ਕੋਲ ਇੱਕ ਸੂਟ ਕੇਸ ਚ ਲੜਕੀ ਦੀ ਲਾਸ਼ ਪਈ ਹੈ ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਪੁਲਿਸ ਅਧਿਕਾਰੀਆਂ ਜਸਮੀਤ ਸਿੰਘ, ਹਰਵਿੰਦਰ ਸਿੰਘ ਸਰਾਂ ਅਤੇ ਸੰਦੀਪ ਸਿੰਘ ਭਾਟੀ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਲੜਕੀ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ।

    ਇਹ ਵੀ ਪੜ੍ਹੋ: Ferozepur News: ਕਬੱਡੀ ਖਿਡਾਰੀ ਨੇ ਪਤਨੀ ਸਮੇਤ ਆਪਣੇ ਪੁੱਤਰ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾਇਆ

    ਇਸ ਦੌਰਾਨ ਪੁਲਿਸ ਨੇ ਟੀਮਾਂ ਵੱਲੋਂ ਟੈਕਨੀਕਲ ਸੋਰਸਾਂ ਰਾਹੀਂ ਇਸ ਲੜਕੀ ਦੀ ਪਛਾਣ ਸਪਨਾ ਉਰਫ ਮਲਿਕਾ ਵਾਸੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਜੋਂ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਪ੍ਰਿੰਸ ਵਾਸੀ ਗੁਲਾਬਗੜ੍ਹ ਜ਼ਿਲ੍ਹਾ ਬਠਿੰਡਾ ਹਾਲ ਅਬਾਦ ਸੁਰਖਪੀਰ ਰੋਡ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਇਹ ਮੁਲਜ਼ਮ ਲੜਕੀ ਦਾ ਕਰੀਬੀ ਦੋਸਤ ਸੀ ਜਿਸ ਨੇ ਇਸ ਦਾ ਕਤਲ ਕਰਕੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਸ ਤੋਂ ਬਾਅਦ ਇਸ ਨੇ ਲਾਸ਼ ਨੂੰ ਸੂਟਕੇਸ ਵਿੱਚ ਬੰਦ ਕਰਕੇ ਬਹਿਮਣ ਦੀਵਾਨਾ ਕੋਲ ਸੁੱਟ ਦਿੱਤਾ ਤਾਂ ਕਿ ਸਬੂਤ ਖਤਮ ਕੀਤਾ ਜਾ ਸਕੇ। ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਵਿੱਚ ਅਹਿਮ ਖੁਲਾਸਾ ਹੋਣ ਦੀ ਸੰਭਾਵਨਾ ਹੈ।