ਸੱਤਾ ‘ਚ ਆਉਣ ‘ਤੇ ਕਾਂਗਰਸ ਹਰ ਇੱਕ ਭਾਰਤੀ ਦੀ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਮਦਨ ਕਰੇਗੀ ਯਕੀਨੀ
ਨਵੀਂ ਦਿੱਲੀ | ਕਾਂਗਰਸ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਜਨਤਾ ਨੂੰ ਲੁਭਾਉਣ ਲਈ ਅੱਜ ਇੱਕ ਵੱਡਾ ਦਾਅਵਾ ਕਰਦਿਆਂ ਹਰ ਇੱਕ ਭਾਰਤੀ ਦੀ 12000 ਰੁਪਏ ਪ੍ਰਤੀ ਮਹੀਨਾ ਆਮਦਨ ਯਕੀਨੀ ਕਰਨ ਤੇ ਪੰਜ ਕਰੋੜ ਪਰਿਵਾਰਾਂ ਨੂੰ ਹਰ ਸਾਲ 72000 ਰੁਪਏ ਦੇਣ ਦਾ ਐਲਾਨ ਕੀਤਾ ਕਾਂਗਰਸ ਕਾਰਜ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਕਾਂਗਰਸ ਨੇ 21 ਸਦੀ ‘ਚ ਭਾਰਤ ‘ਚ ਗਰੀਬੀ ਖਤਮ ਕਰਨ ਦਾ ਸੰਕਲਪ ਲਿਆ ਹੈ ਇਸ ਲਈ ਪਾਰਟੀ ਦੁਨੀਆ ‘ਚ ਬੁਨਿਆਦੀ ਤੇ ਇਤਿਹਾਸਕ ‘ਘੱਟੋ-ਘੱਟ ਆਮਦਨ ਯੋਜਨਾ’ ਲੈ ਕੇ ਆਵੇਗੀ
ਗਾਂਧੀ ਨੇ ਕਿਹਾ ਕਿ ਕਾਂਗਰਸ ਸੱਤਾ ‘ਚ ਆਉਣ ਤੋਂ ਬਾਅਦ ਹਰ ਇੱਕ ਭਾਰਤੀ ਲਈ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਆਮਦਨ ਯਕੀਨੀ
ਕਰੇਗੀ ਉਨ੍ਹਾਂ ਕਿਹਾ ਕਿ ਹਰ ਇੱਕ ਭਾਰਤੀ ਕੁਝ ਨਾ ਕੁਝ ਕੰਮ ਕਰ ਰਿਹਾ ਹੈ ਤੇ ਜੇਕਰ ਉਸ ਦੀ ਆਮਦਨ 12 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਕਾਂਗਰਸ ਉਸ ਨੂੰ 12 ਹਜ਼ਾਰ ਰੁਪਏ ਕਰੇਗੀ ਇਸ ਤੋਂ ਇਲਾਵਾ ਪਾਰਟੀ ਦੇਸ਼ ਦੇ 20 ਫੀਸਦੀ ਸਭ ਤੋਂ ਗਰੀਬ ਪੰਜ ਕਰੋੜ ਪਰਿਵਾਰਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਵੇਗੀ ਇਸ ਨਾਲ ਦੇਸ਼ ਦੇ 25 ਕਰੋੜ ਲੋਕਾਂ ਨੂੰ ਲਾਭ ਮਿਲੇਗਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਯੋਜਨਾਵਾਂ ਨੂੰ ਲਾਭ ਉਸ ਸਮੇਂ ਤੱਕ ਲੋਕਾਂ ਨੂੰ ਮਿਲਦਾ ਰਹੇਗਾ ਜਦੋਂ ਉਹ ਇਸ ਦੇ ਦਾਇਰੇ ‘ਚੋਂ ਬਾਹਰ ਨਹੀਂ ਹੋ ਜਾਂਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।