ਪੁਰਾਤਨ ਪਰੰਪਰਾ ਅਨੁਸਾਰ ਕੈਪਟਨ ਪਰਿਵਾਰ ਵੱਲੋਂ ਵੱਡੀ ਨਦੀ ‘ਚ ਨੱਥ ਚੂੜਾ ਭੇਂਟ

Patiala News

ਅਮਰਿੰਦਰ ਸਿੰਘ ਨਾ ਪੁੱਜੇ, ਪਰਨੀਤ ਕੌਰ ਅਤੇ ਜੈ ਇੰਦਰ ਕੌਰ ਵੱਲੋਂ ਇਹ ਰਸਮ ਨਿਭਾਈ ਗਈ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੁਰਾਤਨ ਪਰੰਪਰਾ ਅਨੁਸਾਰ ਅੱਜ ਕੈਪਟਨ ਪਰਿਵਾਰ ਵੱਲੋਂ ਵੱਡੀ ਨਦੀ ਅੰਦਰ ਨੱਥ ਚੂੜਾ ਭੇਟ ਕੀਤਾ ਗਿਆ । ਇਸ ਰਸਮ ਦੌਰਾਨ ਭਾਂਵੇ ਕੈਪਟਨ ਅਮਰਿੰਦਰ ਸਿੰਘ ਤਾਂ ਨਹੀਂ ਪੁੱਜੇ ਪਰ ਉਨ੍ਹਾਂ ਦੀ ਧਰਮ ਪਤਨੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅਤੇ ਉਨ੍ਹਾਂ ਦੀ ਪੁੱਤਰੀ ਬੀਬਾ ਜੈ ਇੰਦਰ ਕੌਰ ਵੱਲੋਂ ਇਹ ਰਸਮ ਨਿਭਾਈ ਗਈ। ਪੁਰਾਤਨ ਪ੍ਰੰਪਰਾ ਅਨੁਸਾਰ ਇਹ ਧਾਰਨਾ ਬਣੀ ਹੋਈ ਹੈ ਕਿ ਜਦੋਂ ਵੱਡੀ ਨਦੀ ਅੰਦਰ ਪਾਣੀ ਚੜ੍ਹਦਾ ਹੈ ਤਾਂ ਕੈਪਟਨ ਪਰਿਵਾਰ ਦੇ ਪੁਰਖਿਆਂ ਵੱਲੋਂ ਨਦੀ ਅੰਦਰ ਨੱਥ ਚੂੜਾ ਭੇਟ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਇੱਥੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ। (Patiala News)

ਇਹ ਵੀ ਪੜ੍ਹੋ : ਮੀਂਹ ਦਾ ਕਹਿਰ : ਟਾਂਗਰੀ ਨਦੀ ਦੇ ਬੰਨ੍ਹ ਤਿੰਨ ਥਾਵਾਂ ਤੋਂ ਟੁੱਟੇ

ਵੱਡੀ ਨਦੀ ਨੇ ਪਟਿਆਲਾ ਸ਼ਹਿਰ ਅੰਦਰ ਲਗਾਤਾਰ ਕਹਿਰ ਮਚਾਇਆ ਹੋਇਆ ਹੈ ਜਿਸ ਦੇ ਚਲਦਿਆਂ ਕੈਪਟਨ ਪਰਿਵਾਰ ਵੱਲੋਂ ਇਹ ਪਰੰਪਰਾ ਨਿਭਾਈ ਗਈ। ਇਸ ਮੌਕੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਕਿਹਾ ਕਿ ਦੋ ਦਿਨਾਂ ਤੋਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਵੱਡੀ ਨਦੀ ਅੰਦਰ ਨੱਥ ਚੂੜਾ ਭੇਂਟ ਕਰਨ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੁੱਜਣਾ ਸੀ ਪਰ ਰਸਤੇ ਬੰਦ ਹੋਣ ਕਾਰਨ ਉਹ ਨਹੀਂ ਪੁੱਜ ਸਕੇ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਪ੍ਰੰਪਰਾ ਨੂੰ ਪੂਰਾ ਕਰਨ ਲਈ ਸਾਡੀ ਡਿਊਟੀ ਲਾਈ ਗਈ। ਪਰਨੀਤ ਕੌਰ ਨੇ ਦੱਸਿਆ ਕਿ ਇਹ ਪੁਰਾਤਨ ਪਰੰਪਰਾ ਬਾਬਾ ਆਲਾ ਸਿੰਘ ਦੇ ਸਮੇਂ ਤੋਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਰਦਾਸ ਕੀਤੀ ਗਈ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਕਰੋਪੀ ਨੂੰ ਪਰਮਾਤਮਾ ਜਲਦੀ ਦੂਰ ਕਰੇ।