ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Road Accident...

    Road Accident: ਦਿੱਲੀ-ਮੁੰਬਈ ਐੱਕਸਪ੍ਰੈਸਵੇਅ ’ਤੇ ਭਿਆਨਕ ਹਾਦਸਾ, ਭੈਣ-ਭਰਾ ਸਮੇਤ 4 ਦੀ ਮੌਤ

    Road Accident
    Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

    ਰਿਸ਼ੀਕੇਸ਼ ਤੋਂ ਅੰਤਿਮ ਸਸਕਾਰ ਕਰਕੇ ਘਰ ਵਾਪਸ ਆ ਰਿਹਾ ਸੀ ਪਰਿਵਾਰ

    • ਟਰੱਕ ਨਾਲ ਹੋਈ ਕਾਰ ਦੀ ਭਿਆਨਕ ਟੱਕਰ

    Road Accident: ਸਵਾਈ ਮਾਧੋਪੁਰ (ਸੱਚ ਕਹੂੰ ਨਿਊਜ਼)। ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਐਤਵਾਰ ਸਵੇਰੇ 7 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸਵਾਈ ਮਾਧੋਪੁਰ ’ਚ ਇੱਕ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ’ਚ ਭੈਣ-ਭਰਾ ਸਮੇਤ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸੁਰਵਾਲ ਥਾਣਾ ਖੇਤਰ ਦੇ ਪਿੰਡ ਤ੍ਰਿਲੋਕਪੁਰਾ ਨੇੜੇ ਹੋਇਆ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

    ਸੀਓ ਸਿਟੀ ਹੇਮੇਂਦਰ ਸ਼ਰਮਾ ਨੇ ਦੱਸਿਆ – ਪਰਿਵਾਰ ਦੀ ਇੱਕ ਮਹਿਲਾ ਰਿਸ਼ੀਕੇਸ਼ (ਉਤਰਾਖੰਡ) ’ਚ ਭਾਗਵਤ ਕਥਾ ਦੇ ਪ੍ਰੋਗਰਾਮ ’ਚ ਗਈ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ਰਿਸ਼ੀਕੇਸ਼ ਗਿਆ ਹੋਇਆ ਸੀ। ਪਰਿਵਾਰ ਨੇ ਲਾਸ਼ ਨੂੰ ਘਰ ਲਿਆਉਣ ਦੀ ਬਜਾਏ ਰਿਸ਼ੀਕੇਸ਼ ’ਚ ਹੀ ਸਸਕਾਰ ਕਰ ਦਿੱਤਾ। ਅੰਤਿਮ ਸਸਕਾਰ ਕਰਨ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਘਰ ਪਰਤ ਰਹੇ ਸਨ। ਇਸ ਦੌਰਾਨ ਡਰਾਈਵਰ ਨੂੰ ਝਪਕੀ ਆ ਗਈ। ਉਹ ਕਾਰ ਦਾ ਸੰਤੁਲਨ ਗੁਆ ਬੈਠਾ ਤੇ ਕਾਰ ਪਿੱਛੇ ਤੋਂ ਟਰੱਕ ਨਾਲ ਜਾ ਟਕਰਾਈ। Road Accident

    Read This : Wayanad Landslide: ਵਾਇਨਾਡ ਤ੍ਰਾਸਦੀ ਤੋਂ ਸਬਕ ਲੈਣ ਦੀ ਲੋੜ

    ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪਰਿਵਾਰ | Road Accident

    ਹਾਦਸੇ ’ਚ ਕਚਰੂਲਾਲ ਪ੍ਰਜਾਪਤ ਦੀ ਪੁੱਤਰੀ ਮੋਨਿਕਾ (24), ਕਚਰੂਲਾਲ ਪ੍ਰਜਾਪਤ ਦਾ ਪੁੱਤਰ ਰਾਜਨ (22), ਈਸ਼ਵਰ ਲਾਲ ਪ੍ਰਜਾਪਤ ਦੀ ਪਤਨੀ ਰੇਖਾ (42) ਤੇ ਹੀਰਾਲਾਲ ਪ੍ਰਜਾਪਤ ਦੀ ਪਤਨੀ ਧਾਪੂ ਦੇਵੀ (65) ਦੀ ਮੌਤ ਹੋ ਗਈ। ਮੋਨਿਕਾ ਤੇ ਰਾਜਨ ਭੈਣ-ਭਰਾ ਸਨ। ਧਾਪੂ ਦੇਵੀ ਤੇ ਰੇਖਾ ਮਾਂ-ਧੀ ਸਨ। ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ। ਪਾਇਲ (26) ਪਤਨੀ ਕਮਲੇਸ਼ ਪ੍ਰਜਾਪਤ, ਕ੍ਰਿਸ਼ਨਾ (40) ਪਤਨੀ ਕਚਰੂਲਾਲ ਪ੍ਰਜਾਪਤ, ਬੁਲਬੁਲ (22) ਪੁੱਤਰੀ ਕਚਰੂਲਾਲ ਪ੍ਰਜਾਪਤ, ਜੋਤੀ (37) ਪਤਨੀ ਅਰਜੁਨ ਪ੍ਰਜਾਪਤ, ਅਨੀਤਾ (1) ਪੁੱਤਰੀ ਅਰਜੁਨ ਤੇ ਸ਼ਕੀਲ ਖਾਨ (24) ਪੁੱਤਰੀ ਨਬੀ ਖਾਨ ਜ਼ਖਮੀ ਹਨ। ਅਰਟਿਗਾ ਕਾਰ ’ਚ ਸਵਾਰ ਸਾਰੇ 10 ਲੋਕ ਮੱਧ ਪ੍ਰਦੇਸ਼ ਦੇ ਵਿਕਰਮਗੜ੍ਹ ਦੇ ਰਹਿਣ ਵਾਲੇ ਹਨ। Road Accident

    LEAVE A REPLY

    Please enter your comment!
    Please enter your name here