ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home ਸੂਬੇ ਪੰਜਾਬ ਟਰੈਕਟਰ ਪਲਟਣ ਕ...

    ਟਰੈਕਟਰ ਪਲਟਣ ਕਾਰਨ ਤਾਏ-ਭਤੀਜੇ ਦੀ ਮੌਤ

    accident

    accident | ਕਣਕ ਦੀ ਫਸਲ ਨੂੰ ਖਾਦ ਪਾਉਣ ਲਈ ਘਰੋਂ ਟਰੈਕਟਰ ‘ਤੇ ਗਏ ਸਨ

    ਫਿਰੋਜ਼ਪੁਰ(ਸਤਪਾਲ ਥਿੰਦ)। ਕਸਬਾ ਮੱਲਾਂਵਾਲਾ ਕੋਲ ਬਸਤੀ ਅਮਰ ਸਿੰਘ ਵਾਲੀ ਦੇ ਖੇਤਾਂ ‘ਚ ਖਾਦ ਪਾ ਕੇ ਆ ਰਹੇ ਇੱਕ ਕਿਸਾਨ ਅਤੇ ਮਾਸੂਮ ਬੱਚੇ ਦੀ ਟਰੈਕਟਰ ਪਲਟਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ, ਜਿਹਨਾਂ ਦਾ ਆਪਸੀ ਰਿਸ਼ਤਾ ਤਾਏ-ਭਤੀਜੇ ਦਾ ਸੀ। ਮ੍ਰਿਤਕਾਂ ਦੀ ਪਛਾਣ ਗੁਰਦੇਵ ਸਿੰਘ (32) ਅਤੇ ਖੁਸ਼ਦੀਪ ਸਿੰਘ (8) ਵਾਸੀ ਬਸਤੀ ਅਮਰ ਸਿੰਘ ਵਾਲੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਵਾਸੀ ਬਸਤੀ ਅਮਰ ਸਿੰਘ ਵਾਲੀ ਨੇ ਦੱਸਿਆ ਕਿ ਉਸਦਾ ਭਰਾ ਅਤੇ ਲੜਕਾ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਖਾਦ ਪਾਉਣ ਲਈ ਘਰੋਂ ਟਰੈਕਟਰ ‘ਤੇ ਗਏ ਸੀ ਤਾਂ ਜਦ ਖਾਦ ਪਾ ਕੇ ਵਾਪਸ ਆ ਰਹੇ ਸਨ ਤਾਂ ਰਸਤੇ ‘ਚ ਕਿਸੇ ਕਾਰਨ ਟਰੈਕਟਰ ਪਲਟ ਗਿਆ, ਜਿਸ ‘ਚ ਤਾਏ-ਭਤੀਜੇ ਦੀ ਮੌਤ ਹੋ ਗਈ। ਗੁਰਦੇਵ ਸਿੰਘ ਅਤੇ ਮਾਸੂਮ ਬੱਚੇ ਖੁਸ਼ਦੀਪ ਸਿੰਘ ਦੀ ਮੌਤ ਕਾਰਨ ਇਲਾਕੇ ‘ਚ ਸੋਗ ਦਾ ਮਾਹੌਲ ਹੈ। accident

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    accident

    LEAVE A REPLY

    Please enter your comment!
    Please enter your name here