ਹਾਦਸਾ: ਨਰੇਲਾ ਇੰਡਸਟਰੀਜ਼ ਇਲਾਕੇ ‘ਚ ਡਿੱਗੀ ਇਮਾਰਤ, ਬੱਚਿਆਂ ਸਮੇਤ 6 ਤੋਂ 7 ਲੋਕ ਦੱਬੇ

Building-collapsed-696x394

 ਨਰੇਲਾ ਇੰਡਸਟਰੀਜ਼ ਇਲਾਕੇ ‘ਚ ਡਿੱਗੀ ਇਮਾਰਤ, ਬੱਚਿਆਂ ਸਮੇਤ 6 ਤੋਂ 7 ਲੋਕ ਦੱਬੇ

ਨਵੀਂ ਦਿੱਲੀ। ਦਿੱਲੀ ਦੇ ਨਰੇਲਾ ਇੰਡਸਟਰੀਜ਼ ਖੇਤਰ ਵਿੱਚ ਇੱਕ ਇਮਾਰਤ ਡਿੱਗਣ ਕਾਰਨ ਚਾਰ ਤੋਂ ਪੰਜ ਲੋਕ ਮਲਬੇ ਹੇਠਾਂ ਦੱਬ ਗਏ। ਇਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਹਨ। ਘਟਨਾ ਸਥਾਨ ਦਾ ਪਤਾ ਰਾਜੀਵ ਰਤਨ ਆਵਾਸ ਦਾ ਹੈ, ਜਿਸ ਵਿੱਚ 300 ਤੋਂ 400 ਫਲੈਟ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਜੇਸੀਬੀ ਦੀ ਮੱਦਦ ਨਾਲ ਦੋ ਜ਼ਖਮੀਆਂ ਨੂੰ ਬਾਹਰ ਕੱਢਿਆ।

ਦੋਵੇਂ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪੰਜ ਹੋਰ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੁਪਹਿਰ 2 ਵਜੇ ਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here