ਰਾਜਿੰਦਰਾ ਹਸਪਤਾਲ ਚੋਂ ਹਵਾਲਾਤੀ ਹੋਇਆ ਫਰਾਰ

Heroin Trafficking Case

ਪੁਲੀਸ ਟੀਮਾਂ ਭਾਲ ਚ ਜੁਟੀਆਂ

ਪਟਿਆਲਾ (ਖੁਸ਼ਵੀਰ ਸਿੰਘ ਤੂਰ) ਪਟਿਆਲਾ ਦੇ ਰਾਜਿੰਦਰਾ ਹਸਪਤਾਲ ਚ ਜ਼ੇਰੇ ਇਲਾਜ ਕੇਂਦਰੀ ਜੇਲ੍ਹ ਦਾ ਹਵਾਲਾਤੀ ਰਫੂਚੱਕਰ ਹੋ ਗਿਆ। ਹਵਾਲਾਤੀ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਸੀ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਜੇਲ ਵਿਚ ਅਮਰੀਕ ਦੀ ਇਕ ਹੋਰ ਕੈਦੀ ਨਾਲ ਲੜਾਈ ਹੋਈ ਸੀ, ਇਸ ਦੌਰਾਨ ਇਹ ਜਖ਼ਮੀ ਹੋਇਆ ਸੀ। ਅਮਰੀਕ ਨੂੰ ਸ਼ਨੀਵਾਰ ਸਵੇਰੇ ਰਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ ਸੀ।

ਇਥੇ ਹੀ ਐਕਸਰੇ ਕਰਾਉਣ ਸਮੇਂ ਅਮਰੀਕ ਸਿੰਘ ਸੁਰੱਖਿਆ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ। ਇਸਦੀ ਪੁਸ਼ਟੀ ਕਰਦਿਆਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਹਵਾਲਾਤੀ ਨਾਲ ਗਏ ਮੁਲਾਜ਼ਮਾਂ ਦੀ ਲਾਪਰਵਾਹੀ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪੁਲਿਸ ਟੀਮਾਂ ਹਵਾਲਾਤੀ ਦੀ ਭਾਲ ਵਿੱਚ ਲੱਗ ਗਈਆਂ ਹਨ। ਜੇਲ੍ਹ ਸੁਪਰਡੈਂਟ ਅਨੁਸਾਰ ਜੇਕਰ ਇਸ ਮਾਮਲੇ ਵਿਚ ਅਣਗਹਿਲੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here