ਮੈਕਸਿਕੋ ਰਾਸ਼ਟਰਪਤੀ ਚੋਣ | Abrador
- ਮੀਡ ਨੇ ਆਪਣੀ ਹਾਰ ਸਵੀਕਾਰੀ | Abrador
ਮੈਕਸਿਕੋ ਸਿਟੀ, (ਏਜੰਸੀ)। ਮੈਕਸਿਕੋ ‘ਚ ਐਕਜਿਟ ਪੋਲ ਅਨੁਸਾਰ ਖੱਬੇਪੱਖੀ ਆਗੂ ਆਂਦ੍ਰੇਸ ਮੈਨੂਅਲ ਲੋਪੇਜ ਅੋਬ੍ਰਾਡੋਰ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ। ਉੱਤਰੀ ਅਮਰੀਕੀ ਅਮਰੀਕੀ ਦੇਸ਼ ਮੈਕਸਿਕੋ ‘ਚ ਸੱਤਾਧਾਰੀ ਇੰਸਟੀਟਿਊਸ਼ਨਲ ਰਿਵੋਲਿਊਸ਼ਨਰੀ ਪਾਰਟੀ (ਪੀਆਰਆਈ) ਦੇ ਉਮੀਦਵਾਰ ਜੋਸ ਏਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਸ੍ਰੀ ਮੀਡ ਨੇ ਆਪਣੇ ਖੱਬੇਪੱਖੀ ਵਿਰੋਧੀ ਆਂਦ੍ਰੇਸ ਮੈਨੂਅਲ ਲੋਪੇਜ ਅੋਬ੍ਰਾਡੋਰ ਨੂੰ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। (Abrador)
ਸ੍ਰੀ ਮੀਡ ਨੇ ਆਪਣੇ ਸੰਬੋਧਨ ‘ਚ ਕਿਹਾ, ‘ਮੈਕਸਿਕੋ ਦੀ ਭਲਈ ਲਈ ਮੈਂ ਉਹਨਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ’। ਸ੍ਰੀ ਅੋਬ੍ਰਾਡੋਰ ਦੇ ਹੋਰ ਵਿਰੋਧੀਆਂ ਨੇ ਵੀ ਹਾਰ ਸਵੀਕਾਰ ਕਰ ਲਈ ਹੈ। 64 ਸਾਲਾ ਸ੍ਰੀ ਅੋਬ੍ਰਾਡੋਰ ਮੈਕਸਿਕੋ ਸਿਟੀ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ। ਸ੍ਰੀ ਅੋਬ੍ਰਾਡੋਰ ਮੈਕਸਿਕੋ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਹੋਣਗੇ ਉਹ ਦੇਸ਼ ਨੂੰ ਜ਼ਿਆਦਾ ਤੋਂ ਜ਼ਿਆਦਾ ਰਾਸ਼ਟਰਵਾਦ ਦੀ ਦਿਸ਼ਾ ‘ਚ ਲਿਜਾਣ ਦਾ ਯਤਨ ਕਰਨਗੇ। ਉਹਨਾ ਨੇ ਅਮਰੀਕਾ ‘ਤੇ ਆਰਥਿਕ ਨਿਰਭਰਤਾ ਨੂੰ ਘੱਟ ਕਰਨ ਦਾ ਵਚਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਪਾਰ ਅਤੇ ਪ੍ਰਵਾਸਨ ਦੇ ਮੁੱਦੇ ਨੂੰ ਲੈ ਕੇ ਮੈਕਸਿਕੋ ਦੀ ਵਰਤਮਾਨ ਸਰਕਾਰ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਚੰਗੇ ਰਿਸ਼ਤੇ ਨਹੀਂ ਰਹੇ ਹਨ।