ਕਾਰ ਬੰਬ ਧਮਾਕੇ ‘ਚ 4 ਦੀ ਮੌਤ

4 Dead, Car, Bomb, Blast

-31 ਹੋਰ ਜ਼ਖਮੀ

-ਪਹਿਲਾਂ ਕਾਰ ਬੰਬ ਧਮਾਕਾ ਫਿਰ ਗੋਲੀਬਾਰੀ

(4 Dead In Car Bomb Blast)

ਬਮਾਕੋ, ਏਜੰਸੀ।

ਪੱਛਮੀ ਅਫਰੀਕੀ ਦੇਸ਼ ਮਾਲੀ ‘ਚ ਐਤਵਾਰ ਨੂੰ ਇੱਕ ਫੌਜੀ ਗਸ਼ਤੀ ਦਲ ‘ਤੇ ਹੋਏ ਹਮਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਫਰਾਂਸ ਦੇ ਚਾਰ ਸੈਨਿਕ ਵੀ ਸ਼ਾਮਲ ਹਨ।
ਮਾਲੀ ਦੀ ਸਰਕਾਰ ਅਤੇ ਫਰਾਂਸ ਦੀ ਫੌਜ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਮਾਲੀ ਨੇ ਰੱਖਿਆ ਮੰਤਰੀ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਟਵਿੱਟਰ ‘ਤੇ ਕਿਹਾ ਕਿ ਪਿੰਡ ‘ਚ ਬਰਖਾਨੇ ਫੌਜ ਗਸ਼ਤੀ ਦਲ ‘ਤੇ ਹੋਏ ਹਮਲੇ ‘ਚ ਚਾਰ ਨਾਗਰਿਕਾਂ ਦੀ ਮੌਤ ਹੋ ਗਈ ਅਤੇ 31 ਹੋਰ ਗੰਭੀਰ ਜ਼ਖਮੀ ਹੋ ਗਏ।

ਸ਼ੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ

ਇਸ ਹਮਲੇ ‘ਚ ਪਹਿਲਾਂ ਕਾਰ ਬੰਬ ਧਮਾਕਾ ਹੋਇਆ ਫਿਰ ਉਸ ਤੋਂ ਬਾਅਦ ਗੋਲੀਬਾਰੀ ਕੀਤੀ ਗਈ। ਸ਼ੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ‘ਚ ਇੱਕ ਰੇਤੀਲੀ ਸੜਕ ‘ਤੇ ਮਲਬੇ ‘ਚ ਘਿਰੇ ਇੱਕ ਬਖਤਰਬੰਦ ਵਾਹਨ ‘ਚੋਂ ਕਾਲਾ ਧੂੰਆਂ ਉਡਦਾ ਦਿਖਾਈ ਦੇ ਰਿਹਾ ਹੈ। ਬਰਖਾਨੇ ਚਾਰ ਹਜ਼ਾਰ ਸੈਨਿਕਾਂ ਵਾਲੀ ਮਜਬੂਤ ਫਰਾਂਸੀਸੀ ਫੌਜ ਦੇ ਇੱਕ ਦਲ ਦਾ ਨਾਂਅ ਹੈ। ਜੋ ਸਾਹੇਲ ਖੇਤਰ ‘ਚ ਮੌਜ਼ੂਦ ਫਰਾਂਸ ਦੇ ਸਾਬਕਾ ਉਪਨਿਵੇਸ਼ਾਂ ‘ਚ ਤਾਇਨਾਤ ਹੈ। ਫਰਾਂਸ ਦੀ ਫੌਜ ਦੇ ਬੁਲਾਰੇ ਪੈਟ੍ਰਿਕ ਸਟੀਗਰ ਨੇ ਬਰਖਾਨੇ ਫੌਜ ਗਸ਼ਤੀ ਦਲ ‘ਤੇ ਹੋਏ ਹਮਲੇ ‘ਚ ਚਾਰ ਫੌਜੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਮਾਲੀ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਇੱਕ ਮਹੀਨੇ ਪਹਿਲਾਂ ਖਰਾਬ ਸੁਰੱਖਿਆ ਵਿਵਸਥਾ ਕਾਰਨ ਉਸ ਦੇ ਅੰਤਰਰਾਸ਼ਟਰੀ ਸਹਿਯੋਗੀਆਂ ਨੂੰ ਦੇਸ਼ ‘ਚ ਸ਼ਾਂਤੀ ਬਹਾਲ ਕਰਨ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਲਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਗੁਟਾਂ ਲਈ ਮਾਲੀ ਪੱਛਮੀ ਅਫਰੀਕਾ ‘ਚ ਹਮਲਿਆਂ ਲਈ ਇੱਕ ਲਾਂਚਪੈਡ ਬਣ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।