ਬਿਲਾਵਲ ਭੁੱਟੋ ਦੇ ਕਾਫਲੇ ‘ਤੇ ਹਮਲਾ

Attack, Bilawal Bhutto, Convoy

ਹਮਲੇ ‘ਚ ਦੋ ਲੋਕ ਜਖਮੀ | Attack

  • ਕਈ ਗੱਡੀਆਂ ਦਾ ਹੋਇਆ ਨੁਕਸਾਨ | Attack

ਕਰਾਚੀ, (ਏਜੰਸੀ/ਸੱਚ ਕਹੂੰ ਨਿਊਜ਼)। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਗੜ੍ਹ ਲਿਆਰੀ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਪਾਰਟੀ ਪ੍ਰਧਾਨ ਬਿਲਾਵਲ ਭੁੱਟੋ ਦੇ ਕਾਫਿਲੇ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ।। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਬਿਲਾਵਲ ਕੱਲ੍ਹ ਲਿਆਰੀ ਦੇ ਬਗਦਾਦੀ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।। ਉਸੇ ਦੌਰਾਨ ਲਗਭਗ 100 ਪ੍ਰਦਰਸ਼ਨਕਾਰੀਆਂ ਨੇ ‘ਬਿਲਾਵਲ ਵਾਪਸ ਜਾਓ’ ਦੇ ਨਾਅਰੇ ਲਗਾਏ ਅਤੇ ਉਨ੍ਹਾਂ ਦੇ ਕਾਫਿਲੇ ‘ਤੇ ਪੱਥਰਬਾਜ਼ੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਪੀ.ਪੀ.ਪੀ. ਪ੍ਰਧਾਨ ਨੂੰ ਕੋਈ ਚੋਟ ਨਹੀਂ ਲੱਗੀ ਹੈ, ਹਾਲਾਂਕਿ ਹਮਲੇ ਵਿੱਚ ਇੱਕ ਟਰੱਕ ਅਤੇ ਇੱਕ ਕਾਰ ਨੁਕਸਾਨੀ ਗਈ ਹੈ। (Attack)

ਲਿਆਰੀ ਪੀ.ਪੀ.ਪੀ. ਦੀ ਰਵਾਇਤੀ ਸੀਟ ਹੈ ਅਤੇ ਬਿਲਾਵਲ ਐੱਨ.ਏ.-247 ਸੀਟ ਤੋਂ ਚੋਣ ਲੜ ਰਹੇ ਹਨ। ਉਹ ਸਾਬਕਾ ਪੀ.ਐੱਮ. ਬੇਨਜ਼ੀਰ ਭੁੱਟੋ ਦੇ ਇਕਲੌਤੇ ਪੁੱਤਰ ਅਤੇ ਪੀ.ਪੀ.ਪੀ. ਦੇ ਬਾਨੀ ਜ਼ੁਲਫਿਕਾਰ ਅਲੀ ਭੁੱਟੋ ਦੇ ਪੋਤੇ ਹਨ। ਬਿਲਾਵਲ ਪਹਿਲੀ ਵਾਰੀ ਆਮ ਚੋਣਾਂ ਲੜ ਰਹੇ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਸ਼ੁਰੂ ਹੁੰਦੇ ਹੀ ਬਿਲਾਵਲ ਉੱਥੋਂ ਨਿਕਲ ਗਏ ਸਨ। ਪਾਰਟੀ ਨੇਤਾ ਸਈਦ ਗਨੀ ਨੇ ਕਿਹਾ ਕਿ ਹਮਲੇ ਵਿੱਚ ਦੋ ਕਾਰਕੁੰਨ ਜ਼ਖਮੀ ਹੋਏ ਹਨ।। ਉਨ੍ਹਾਂ ਨੇ ਹਿੰਸਾ ਲਈ ਹੋਰ ਦਲਾਂ ਜਿਵੇਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਮੁਤਾਹਿਦਾ ਕੌਮੀ ਮੂਵਮੈਂਟ ਨੂੰ ਜ਼ਿੰਮੇਵਾਰ ਦੱਸਿਆ। (Attack)

ਹਿੰਸਾਂ ਤੋਂ ਨਹੀਂ ਡਰਾਂਗਾ : ਬਿਲਾਵਲ | Attack

ਸ਼ਾਮ ਨੂੰ ਬਿਲਾਵਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਹਿੰਸਾ ਤੋਂ ਨਹੀਂ ਡਰਨਗੇ। ਇੱਕ ਬੁਲਾਰੇ ਅਨੁਸਾਰ ਪੀ.ਪੀ.ਪੀ. ਪ੍ਰਧਾਨ ਨੇ ਕਿਹਾ,’ਲਿਆਰੀ ਮੇਰੇ ਖੂਨ ਵਿੱਚ ਹੈ, ਮੈਂ ਪਾਰਟੀ ਦੇ ਚੋਣ ਮੈਨੀਫੈਸਟੋ ਨਾਲ ਦੇਸ਼ ਦੇ ਕੋਨੇ-ਕੋਨੇ ਤੱਕ ਜਾਵਾਂਗਾ।। ਅਸੀਂ ਇਨ੍ਹਾਂ ਹਿੰਸਕ ਤੱਤਾਂ ਨੂੰ ਹਰਾਉਣਾ ਹੈ, ਉਨ੍ਹਾਂ ਦੇ ਸਾਹਮਣੇ ਗੋਡੇ ਨਹੀਂ ਟੇਕਣੇ ਹਨ,। ਅਜਿਹੀਆਂ ਤਾਕਤਾਂ ਮੈਨੂੰ ਡਰਾ ਨਹੀਂ ਸਕਦੀਆਂ।’