ਸਾਡੇ ਨਾਲ ਸ਼ਾਮਲ

Follow us

13.8 C
Chandigarh
Saturday, February 14, 2026
More
    Home Breaking News ਅੱਧਾ ਦਰਜਨ ਦੇ ...

    ਅੱਧਾ ਦਰਜਨ ਦੇ ਕਰੀਬ ਲੁਟੇਰਿਆਂ ਨੇ ਤਲਵਾਰਾਂ ਮਾਰ ਕੇ ਮਨੀ ਐਕਸਚੇਂਜਰ ਲੁੱਟਿਆ

    Robbery

    (ਰਘਬੀਰ ਸਿੰਘ) ਲੁਧਿਆਣਾ। ਅੱਜ ਸਵੇਰੇ ਅੱਧੀ ਦਰਜਨ ਦੇ ਕਰੀਬ ਲੁਟੇਰਿਆਂ ਨੇ ਇੱਕ ਮਨੀ ਐਕਸਚੇਂਜਰ ਨੂੰ ਤਲਵਾਰਾਂ ਨਾਲ ਜਖ਼ਮੀ ਕਰਕੇ ਢਾਈ ਲੱਖ ਰੁਪਏ ਲੁੱਟ ( Robbery) ਲਏ। ਜਿਵੇਂ ਹੀ ਮਨੀ ਐਕਸਚੇਂਜਰ ਨੇ ਆਪਣੇ ਦਫਤਰ ਦਾ ਸ਼ਟਰ ਚੁੱਕਿਆ ਉਸੇ ਸਮੇਂ ਮੌਕੇ ਦੀ ਤਾਕ ਵਿੱਚ ਬੈਠੇ ਲੁਟੇਰਿਆਂ ਨੇ ਉਸ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ।

    ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਦਰੇਸੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕੇਸ ਦੀ ਤਫਤੀਸ ਸ਼ੁਰੂ ਕੀਤੀ ਹਾਸਲ ਜਾਣਕਾਰੀ ਮੁਤਾਬਿਕ ਸੇਖੇਵਾਲ ਰੋਡ ’ਤੇ ਟਿੰਮੀ ਨਾਂਅ ਦਾ ਵਿਅਕਤੀ ਮਨੀ ਐਕਸਚੇਂਜਰ ਦਾ ਦਫਤਰ ਚਲਾਉਂਦਾ ਅਤੇ ਮੋਬਾਈਲ ਫੋਨ ਦਾ ਕੰਮ ਵੀ ਕਰਦਾ ਹੈ। ਸਵੇਰੇ ਅੱਜ ਉਹ ਬੈਗ ਵਿੱਚ ਨਕਦੀ ਅਤੇ ਮੋਬਾਈਲ ਲੈਣ ਕੇ ਦੁਕਾਨ ’ਤੇ ਆਇਆ ਸੀ। (Robbery)

    7 ਦੇ ਕਰੀਬ ਬਦਮਾਸ਼ਾਂ ਨੇ ਤਲਵਾਰਾਂ ਨਾਲ ਕੀਤਾ ਹਮਲਾ

    ਸਵੇਰੇ ਉਸ ਨੇ ਜਿਸ ਤਰ੍ਹਾਂ ਹੀ ਦਫਤਰ ਖੋਲ੍ਹਿਆ ਤਾਂ ਸ਼ਟਰ ਚੁੱਕਦੇ ਸਮੇਂ ਹਥਿਆਰਾਂ ਨਾਲ ਲੈਸ ਹੋ ਕੇ ਆਏ 7 ਦੇ ਕਰੀਬ ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਢਾਈ ਲੱਖ ਦੀ ਨਕਦੀ ਲੁੱਟ ਲਈ। ਨਕਾਬਪੋਸ਼ ਬਦਮਾਸ਼ ਉਸ ਕੋਲੋਂ 8 ਮੋਬਾਈਲ ਵੀ ਲੁੱਟ ਕੇ ਲੈ ਗਏ। ਗੰਭੀਰ ਰੂਪ ’ਚ ਜਖ਼ਮੀ ਹੋਏ ਕਾਰੋਬਾਰੀ ਨੂੰ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਮੋਟਰਸਾਈਕਲ ਅਤੇ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਦੇ ਹੱਥਾਂ ਵਿਚ ਤਲਵਾਰਾਂ ਅਤੇ ਦਾਤ ਸਨ। ਆਉਂਦਿਆਂ ਹੀ ਉਨ੍ਹਾਂ ਨੇ ਟਿੰਮੀ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here