ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, February 20, 2026
More
    Home Breaking News ਅਬੋਹਰ ਰੈਲੀ: ਜ...

    ਅਬੋਹਰ ਰੈਲੀ: ਜੇਕਰ ਭਾਜਪਾ ਨੂੰ 5 ਸਾਲ ਦਾ ਮੌਕਾ ਦਿੱਤਾ ਜਾਵੇ ਤਾਂ ਡਰੱਗ ਮਾਫੀਆ ਦੀ ਵਿਦਾਈ ਤੈਅ: ਪ੍ਰਧਾਨ ਮੰਤਰੀ

    Abohar Rally

    ਜੇਕਰ ਭਾਜਪਾ ਨੂੰ 5 ਸਾਲ ਦਾ ਮੌਕਾ ਦਿੱਤਾ ਜਾਵੇ ਤਾਂ ਡਰੱਗ ਮਾਫੀਆ ਦੀ ਵਿਦਾਈ ਤੈਅ (Abohar Rally)

    ਅਬੋਹਰ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਬੋਲਦਿਆਂ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਸੂਬੇ ਦੀ ਨੁਹਾਰ ਬਦਲਣ ਲਈ ਵੱਡੀ ਗਿਣਤੀ ‘ਚ ਮਾਣ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਕਿਉਂਕਿ ਇਹ ਚੋਣਾਂ ਮੌਜੂਦਾ ਸੂਬੇ ਦਾ ਤੇ ਵਰਤਮਾਨ ਤੇ ਭਵਿੱਖ ਤੈਅ ਕਰੇਗਾ। ਪੀਐਮ ਮੋਦੀ ਨੇ ਵੀਰਵਾਰ ਨੂੰ ਪੰਜਾਬ ਦੇ ਫਾਜ਼ਿਲਕਾ ’ਚ ਭਾਜਪਾ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਸਰਹੱਦੀ ਸੂਬਾ ਹੋਣ ਦੇ ਨਾਤੇ, ਪੰਜਾਬ ਇੱਕ ਵਚਨਬੱਧ, ਸਮਰਪਿਤ ਰਾਸ਼ਟਰਵਾਦੀ ਅਤੇ ਮਜ਼ਬੂਤ ​​ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ ਨਾ ਕਿ ਢਿੱਲੇ ਰਵੱਈਏ ਵਾਲੀ ਸਰਕਾਰ ਦੀ। (Abohar Rally)

    ਦੇਸ਼ ਦੀ ਏਕਤਾ, ਅਖੰਡਤਾ ਅਤੇ ਪੰਜਾਬ ਦੀ ਸੁਰੱਖਿਆ ਨੂੰ ਅਜਿਹੇ ਹੱਥਾਂ ਵਿੱਚ ਨਹੀਂ ਸੌਂਪਿਆ ਜਾ ਸਕਦਾ। ਸਰਹੱਦੀ ਸੂਬਾ ਹੋਣ ਕਾਰਨ ਸੂਬੇ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕੁਝ ਤਾਕਤਾਂ ਸੂਬੇ ਨੂੰ ਅਸਥਿਰ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਉਦਯੋਗ ਧੰਦੇ ਪਲਾਇਨ ਕਰ ਰਹੇ ਹਨ। ਅਤੇ ਨਿਵੇਸ਼ ਵਾਪਸ ਪਰਤ ਗਿਆ। ਤੁਸੀਂ ਭਾਜਪਾ ਨੂੰ ਪੰਜ ਸਾਲ ਦਾ ਮੌਕਾ ਦਿਓ ਤਾਂ ਰੇਤ ਮਾਫੀਆ ਤੋਂ ਲੈ ਕੇ ਸ਼ਰਾਬ ਮਾਫੀਆ ਦੀ ਪੰਜਾਬ ਤੋਂ ਵਿਦਾਈ ਤੈਅ ਹੈ। ਨਵੀਂ ਸੋਚ ਅਤੇ ਨਵੇਂ ਵਿਜਨ ਦੀ ਸਰਕਾਰ ਆਉਣ ਨਾਲ ਨਿਵੇਸ਼ ਤੇ ਪਲਾਇਨ ਕਰ ਗਏ ਉਦਯੋਗਾਂ ਨੂੰ ਵਾਪਸ ਲਿਆਂਦਾ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here