ਐਂਟੀ ਨਾਰਕੋਟਿਕ ਸੈਲ ਵੱਲੋਂ ਕੈਂਟਰ ਚਾਲਕ ਨੂੰ ਪੋਸਤ ਸਮੇਤ ਕੀਤਾ ਕਾਬੂ

Abohar News

ਮੁਕੱਦਮਾ ਦਰਜ, ਮੁਲਜਮ ਦਾ ਪੁਲਿਸ ਰਿਮਾਂਡ ਲੈਕੇ ਕਰੜੀ ਪੁੱਛਗਿੱਛ ਕੀਤੀ ਜਾਵੇਗੀ : ਡੀਐਸਪੀ | Abohar News

ਅਬੋਹਰ (ਮੇਵਾ ਸਿੰਘ)। Abohar News : ਤਹਿਸੀਲ ਅਬੋਹਰ ਦੇ ਪਿੰਡ ਬਹਾਦਰਖੇੜਾ ਦੇ ਟੀ ਪੁਆਇੰਟ ਤੇ ਬੀਤੀ ਕੱਲ ਸ਼ਾਮ ਐਂਟੀ ਨਾਰਕੋਟਿਕ ਸੈਲ ਦੀ ਪੁਲਿਸ ਟੀਮ ਨੇ ਇਕ ਕੈਂਟਰ ਵਿਚੋਂ 2 ਕੁਵਿੰਟਲ 20 ਕਿਲੋ ਪੋਸਤ ਬਰਾਮਦ ਕਰਕੇ ਕੈੇਂਟਰ ਚਾਲਕ ਨੂੰ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ, ਉਕਤ ਕੇਂਟਰ ਰਾਜਸਥਾਨ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਉਸ ਵਿਚ ਕੁਰਕਰੇ ਅਤੇ ਪਲਾਸਟਿਕ ਦਾ ਸਮਾਨ ਭਰਿਆ ਹੋਇਆ ਸੀ, ਇਸ ਸਮਾਨ ਵਿਚ ਹੀ ਪੋਸਤ ਦੇ ਗੱਟਿਆਂ ਨੂੰ ਛੁਪਾਕੇ ਰੱਖਿਆ ਹੋਇਆ ਸੀ। ਉਧਰ ਥਾਣਾ ਸਦਰ ਦੀ ਪੁਲਿਸ ਨੇ ਕੈਂਟਰ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਡੀਐਸਪੀ ਬੱਲੂਆਣਾ ਸੁਖਵਿੰਦਰ ਸਿੰਘ ਨੇ ਆਪਣੇ ਦਫਤਰ ਵਿਚ ਸੱਦੀ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਰਕੋਟਿਕ ਸੈਲ ਦੇ ਇੰਚਾਰਜ ਮਨਜੀਤ ਸਿੰਘ, ਏ ਐਸ ਆਈ ਬਲਵੀਰ ਅਤੇ ਐਚਟੀ ਲਖਵਿੰਦਰ ਸਿੰਘ ਬੀਤੀ ਰਾਤ 9 ਵਜੇ ਕਰੀਬ ਬਹਾਦਰਖੇੜਾ ਟੀ ਪੁਆਇੰਟ ਦੇ ਨੇੜੇ ਗਸ਼ਤ ਕਰ ਰਹੇ ਸਨ, ਤਾਂ ਉਨ੍ਹਾਂ ਸ਼ਾਦੁਲ ਸ਼ਹਿਰ (ਰਾਜਸਥਾਨ) ਸਾਈਡ ਤੋਂ ਆ ਰਹੇ ਇਕ ਕੈਂਟਰ ਅਸ਼ੋਕਾ ਹੋਲੈਂਡ ਨੂੰ ਸ਼ੱਕ ਦੇ ਅਧਾਰ ਤੇ ਰੋਕਕੇ ਤਲਾਸ਼ੀ ਲਈ ਤਾਂ ਉਸ ਵਿਚ ਰੱਖੇ 11 ਗੱਟਿਆਂ ਵਿਚੋਂ ਕਰੀਬ 2 ਕੁਵਿੰਟਲ 20 ਕਿਲੋ ਪੋਸਤ ਬਰਾਮਦ ਕੀਤਾ। (Abohar News)

Read Also : ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਰਾਜਪਾਲ ਦੀ ਔਰਤਾਂ ਨੂੰ ਖਾਸ ਅਪੀਲ, ਪੜ੍ਹੋ ਕੀ ਕਿਹਾ

ਪਕੜੇ ਗਏ ਕੇਂਟਰ ਚਾਲਕ ਦੀ ਪਹਿਚਾਣ ਗੁਰਪਾਲ ਸਿੰਘ ਪੁੱਤਰ ਬੁੱਧ ਸਿੰਘ ਨਿਵਾਸੀ ਪਿੰਡ ਹਿੰਮਤਪੁਰਾ ਦੇ ਤੌਰ ’ਤੇ ਹੋਈ ਹੈ। ਉਕਤ ਚਾਲਕ ਖਿਲਾਫ ਪੁਲਿਸ ਵੱਲੋਂ ਐਨਡੀਪੀਐਸ ਦੀ ਧਾਰਾ-15ਸੀ,61,85 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਬੱਲੂਆਣਾ ਨੇ ਦੱਸਿਆ ਕਿ ਪਕੜੇ ਗਏ ਮੁਲਜਮ ਦਾ ਪੁਲਿਸ ਰਿਮਾਂਡ ਲੈਕੇ ਕਰੜੀ ਪੁੱਛਗਿੱਛ ਕੀਤੀ ਜਾਵੇਗੀ।