ਸਾਡੇ ਨਾਲ ਸ਼ਾਮਲ

Follow us

12.1 C
Chandigarh
Monday, January 19, 2026
More
    Home Breaking News Abohar News: ...

    Abohar News: ਹੁਣ ਬਜ਼ੁਰਗ ਜੋੜੇ ਨੂੰ ਨਹੀਂ ਸਤਾਵੇਗਾ ਡਰ, ਡੇਰਾ ਸ਼ਰਧਾਲੂਆਂ ਇੱਕ ਦਿਨ ’ਚ ਹੀ ਕੀਤਾ ਕਾਰਜ ਪੂਰਾ

    Abohar News
    Abohar News: ਬਾਲੂ ਰਾਮ ਵਾਸੀ ਧਰਮਪੁਰਾ ਦਾ ਪੁਰਾਣਾ ਮਕਾਨ, ਨਵਾਂ ਮਕਾਨ ਬਣਾ ਰਹੀ ਸਾਧ-ਸੰਗਤ.

    Abohar News: ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਕਿੱਕਰ ਖੇੜਾ ਦੀ ਸਾਧ-ਸੰਗਤ ਦਿਨ-ਰਾਤ ਮਾਨਵਤਾ ਭਲਾਈ ’ਚ ਲੱਗੀ ਹੋਈ ਹੈ। ਬਲਾਕ ਦੀ ਸਮੂਹ ਸਾਧ-ਸੰਗਤ ਵੱਲੋਂ ਬਲਾਕ ਦੇ ਪਿੰਡ ਧਰਮਪੁਰਾ ਨਿਵਾਸੀ ਇੱਕ ਜ਼ਰੂਰਤਮੰਦ ਬਜ਼ੁਰਗ ਪਤੀ-ਪਤਨੀ ਨੂੰ ਰਹਿਣ ਲਈ ਮਕਾਨ ਬਣਾ ਕੇ ਦਿੱਤਾ ਗਿਆ। ਇਸ ਮਕਾਨ ਵਿੱਚ 2 ਕਮਰੇ, ਰਸੋਈ ਤੇ ਪਖਾਨਾ ਬਣਾ ਕੇ ਦਿੱਤਾ ਗਿਆ। ਬਲਾਕ ਕਿੱਕਰਖੇੜਾ ਦੀ ਸਮੂਹ ਸਾਧ-ਸੰਗਤ ਵੱਲੋਂ ਜ਼ਰੂਰਮੰਦ ਬਜ਼ੁਰਗਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ ’ਤੇ ਪਿੰਡ ਦੇ ਮੋਹਤਬਾਰਾਂ ਨੇ ਭਰਵੀਂ ਸਲਾਘਾ ਕੀਤੀ।

    Abohar News
    Abohar News: ਮਕਾਨ ਬਣਾ ਕੇ ਲੋੜਵੰਦ ਨੂੰ ਸੌਂਪਦੇ ਹੋਏ ਸਾਧ-ਸੰਗਤ ਤੇ ਬਲਾਕ ਦੇ ਜਿੰਮੇਵਾਰ। ਤਸਵੀਰਾਂ: ਮੇਵਾ ਸਿੰਘ

    ਇਸ ਮਕਾਨ ਬਣਾਉਣ ਸਬੰਧੀ ਬਲਾਕ ਦੇ ਪ੍ਰੇਮੀ ਸੇਵਕ ਸੁਖਚੈਨ ਸਿੰਘ ਇੰਸਾਂ, 15 ਮੈਂਬਰ ਮੋਹਨ ਲਾਲ ਇੰਸਾਂ, ਗੁਰਪਵਿੱਤਰ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ, ਜਗਦੀਸ ਕੁਮਾਰ ਇੰਸਾਂ ਤੇ ਪਿੰਡ ਧਰਮਪੁਰਾ ਦੇ ਪ੍ਰੇਮੀ ਸੇਵਕ ਸੂਰਜ ਮੱਲ ਦੇ ਦੱਸਣ ਅਨੁਸਾਰ ਜ਼ਰੂਰਤਮੰਦ ਬਜ਼ੁਰਗ ਬਾਲੂ ਰਾਮ ਪੁੱਤਰ ਕਾਹਨਾ ਰਾਮ ਵਾਸੀ ਧਰਮਪੁਰਾ ਨੇ ਜ਼ਿੰਮੇਵਾਰਾਂ ਨੂੰ ਦੱਸਿਆ ਕਿ ਉਸ ਦਾ ਪੁਰਾਣਾ ਖਸਤਾ ਹਾਲਤ ਮਕਾਨ ਜੋ ਕਿ ਡਿੱਗੂ ਡਿੱਗੂ ਕਰਦਾ ਹੈ। ਉਪਰੋਂ ਬਰਸਾਤਾਂ ਦੇ ਮੌਸਮ ਵਿਚ ਉਨ੍ਹਾਂ ਲਈ ਇਹ ਡਰ ਬਣਿਆ ਹੋਇਆ ਹੈ।

    Abohar News

    ਜੇਕਰ ਖਸਤਾ ਹਾਲਤ ਮਕਾਨ ਡਿੱਗ ਪਿਆ ਤਾਂ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਲਈ ਉਨ੍ਹਾਂ ਬਲਾਕ ਦੀ ਸਮੂਹ ਸਾਧ-ਸੰਗਤ ਅਤੇ ਜ਼ਿੰਮੇਵਾਰਾਂ ਨੂੰ ਆਪਣੇ ਮਕਾਨ ਦੀ ਖਸਤਾ ਹਾਲਤ ਬਾਰੇ ਦੱਸ ਕੇ ਉਸ ਦਾ ਮਕਾਨ ਬਣਾਉਣ ਵਿਚ ਸਹਾਇਤਾ ਦੀ ਮੰਗ ਕੀਤੀ, ਕਿਉਂਕਿ ਬਜ਼ੁਰਗ ਹੋਣ ਕਰਕੇ ਬਾਲੂ ਰਾਮ ਦਾ ਆਪਣਾ ਕੋਈ ਕਮਾਈ ਦਾ ਸਾਧਨ ਨਹੀਂ ਸੀ, ਜਦੋਂ ਕਿ ਉਸ ਦੇ ਲੜਕੇ ਤੇ ਪਰਿਵਾਰ ਉਸ ਤੋਂ ਅਲੱਗ ਰਹਿੰਦੇ ਹਨ ਤੇ ਬਾਲੂ ਰਾਮ ਦੇ ਕਹਿਣ ਅਨੁਸਾਰ ਉਹ ਵੀ ਮਕਾਨ ਬਣਾਉਣ ਵਿਚ ਕੋਈ ਸਹਾਇਤਾ ਨਹੀਂ ਸਨ ਕਰ ਸਕਦੇ।

    Read Also : Panchayat Election: ‘ਨੋ ਡਿਊ’ ’ਚ ਉਲਝੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਲਈ ਰਾਹਤ ਦੀ ਖ਼ਬਰ

    ਬਜ਼ੁਰਗ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਸਾਧ-ਸੰਗਤ ਤੇ ਜ਼ਿੰਮੇਵਾਰਾਂ ਨੇ ਸਾਰੀ ਜਾਂਚ-ਪੜਤਾਲ ਕਰਨ ਅਤੇ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਡੇਰਾ ਸੱਚਾ ਸੌਦਾ ਮਨੇਜਮੈਂਟ ਦੇ ਧਿਆਨ ਵਿੱਚ ਲਿਆ ਕੇ ਜ਼ਰੂਰਤਮੰਦ ਬਜੁਰਗ ਨੂੰ ਸਿਰਫ ਇੱਕ ਦਿਨ ਵਿਚ ਹੀ 2 ਕਮਰੇ, ਇਕ ਰਸੋਈ ਤੇ ਟੁਆਲਿਟ ਬਣਾ ਕੇ ਉਸ ਦੇ ਹਵਾਲੇ ਕਰ ਦਿੱਤਾ। ਮਕਾਨ ਬਣਨ ’ਤੇ ਬਜ਼ੁਰਗ ਬਾਲੂ ਰਾਮ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਨਮਨ ਕਰਦਿਆਂ ਸਮੂਹ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ।

    LEAVE A REPLY

    Please enter your comment!
    Please enter your name here