Homely Shelter: ਅਹਿਮਦਗੜ੍ਹ (ਗੁਰਤੇਜ ਜੋਸ਼ੀ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 170 ਸੇਵਾ ਕਾਰਜਾਂ ਤਹਿਤ ਬਲਾਕ ਅਹਿਮਦਗੜ੍ਹ ਦੇ ਪਿੰਡ ਜਿੱਤਵਾਲ ਖੁਰਦ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਇੱਕ ਜ਼ਰੂਰਤਮੰਦ ਭੈਣ ਮਨਪ੍ਰੀਤ ਕੌਰ ਵਿਧਵਾ ਨੂੰ ਮਕਾਨ ਬਣਾ ਕੇ ਦਿੱਤਾ। ਜਾਣਕਾਰੀ ਅਨੁਸਾਰ ਭੈਣ ਮਨਪ੍ਰੀਤ ਕੌਰ ਜਿਸ ਦੇ ਪਤੀ ਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਦੇ 2 ਬੱਚੇ ਹਨ ਜੋ ਕਿ ਅਜੇ ਪੜ੍ਹ ਰਹੇ ਹਨ, ਪਤੀ ਦੇ ਚਲਾਣਾ ਕਰਨ ਤੋਂ ਬਾਅਦ ਭੈਣ ਮਨਪ੍ਰੀਤ ਕੌਰ ਨੂੰ ਘਰ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸਦੇ ਲਈ ਘਰ ਬਣਾਉਣਾ ਮੁਸ਼ਕਿਲ ਸੀ।
ਭੈਣ ਮਨਪ੍ਰੀਤ ਕੌਰ ਨੇ ਆਪਣੀ ਸਾਰੀ ਸਥਿਤੀ ਬਾਰੇ ਇੱਕ ਅਰਜ਼ੀ ਦੇ ਰੂਪ ਵਿੱਚ ਲਿਖ ਕੇ ਡੇਰਾ ਸੱਚਾ ਸੌਦਾ ਦੇ ਬਲਾਕ ਕਮੇਟੀ ਨੂੰ ਦਿੱਤੀ, ਜਿਸ ਨੂੰ ਬਲਾਕ ਕਮੇਟੀ ਵੱਲੋਂ ਡੇਰਾ ਸੱਚਾ ਸੌਦਾ ਮੁੱਖ ਦਫ਼ਤਰ ਭੇਜਿਆ ਗਿਆ। ਜਿਸ ਮਗਰੋਂ ਪੜਤਾਲ ਕਰਨ ’ਤੇ ਭੈਣ ਮਨਪ੍ਰੀਤ ਕੌਰ ਨੂੰ ਸਹਾਇਤਾ ਯੋਗ ਪਾਇਆ ਗਿਆ ਅਤੇ ਡੇਰਾ ਸੱਚਾ ਸੌਦਾ ਵੱਲੋਂ ਭੈਣ ਮਨਪ੍ਰੀਤ ਕੌਰ ਦਾ ਮਕਾਨ ਬਣਾਉਣ ਲਈ ਬਲਾਕ ਅਹਿਮਦਗੜ੍ਹ ਨੂੰ ਆਖਿਆ ਗਿਆ, ਜਿਸ ਮਗਰੋਂ ਬਲਾਕ ਅਹਿਮਦਗੜ੍ਹ ਦੀ ਸਾਧ-ਸੰਗਤ ਨੇ ਤਨ, ਮਨ, ਧਨ ਲਾ ਕੇ ਮਕਾਨ ਬਣਾਉਣ ਦੀ ਸੇਵਾ ਕੀਤੀ ਅਤੇ ਬਲਾਕ ਅਹਿਮਦਗੜ੍ਹ ਦੀ ਸਾਧ-ਸੰਗਤ ਨੇ ਦੇਖਦੇ ਹੀ ਦੇਖਦੇ ਕੁਝ ਹੀ ਘੰਟਿਆਂ ਵਿੱਚ ਭੈਣ ਮਨਪ੍ਰੀਤ ਕੌਰ ਦੇ ਮਕਾਨ ਜਿਸ ਵਿੱਚ 2 ਕਮਰੇ ਆਦਿ ਪਾ ਦਿੱਤਾ। ਇਸ ਮੌਕੇ ਭੈਣ ਮਨਪ੍ਰੀਤ ਕੌਰ ਨੇ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿੰਨਾ ਦੀ ਮਿਹਰ ਸਦਕਾ ਉਸ ਨੂੰ ਰੈਨ ਬਸੇਰਾ ਮਿਲਿਆ ਹੈ।


ਸਾਧ-ਸੰਗਤ ਦਾ ਧੰਨਵਾਦ ਕਰਦੇ ਹਾਂ : ਪੰਚਾਇਤ
ਇਸ ਮੌਕੇ ਪਿੰਡ ਜਿੱਤਵਾਲ ਖੁਰਦ ਦੀ ਪੰਚਾਇਤ ਨੇ ਭੈਣ ਮਨਪ੍ਰੀਤ ਕੌਰ ਦਾ ਘਰ ਬਣਾਉਣ ਲਈ ਸਾਧ-ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਤੀ ਲੋੜਵੰਦ ਸੀ। ਸਮੁੱਚੀ ਪੰਚਾਇਤ ਵੱਲੋਂ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਲੋੜਵੰਦ ਧੀ ਨੂੰ ਘਰ ਬਣਾ ਕੇ ਦਿੱਤਾ ਹੈ। ਮੌਕੇ ’ਤੇ ਹਾਜ਼ਰ ਸੁਖਵਿੰਦਰ ਕੌਰ ਨੇ ਕਿਹਾ ਕਿ ਸੁਣਿਆ ਸੀ ਅੱਜ ਅੱਖੀਂ ਦੇਖ ਰਹੇ ਹਾਂ। ਇਹ ਕਿਵੇਂ ਕੁਝ ਹੀ ਸਮੇਂ ‘ਚ ਬਿਨਾਂ ਸਵਾਰਥ ਤੋਂ ਘਰ ਬਣਾਉਂਦੇ ਹਨ। ਹੋਰ ਤਾਂ ਹੋਰ ਇਹ ਤਾਂ ਦੁੱਧ-ਪਾਣੀ ਵੀ ਆਪਣਾ ਹੀ ਲੈ ਕੇ ਆਉਂਦੇ ਹਨ। ਇਨ੍ਹਾਂ ਵਰਗੇ ਹੋਰ ਲੋਕਾਂ ਨੂੰ ਵੀ ਬਣਨਾ ਚਾਹੀਦਾ ਹੈ। Homely Shelter
ਕੀ ਕਿਹਾ ਸਰਵਨ ਕੁਮਾਰ ਨੇ:
ਇਸ ਮੌਕੇਂ ਅਹਿਮਦਗੜ੍ਹ ਦੇ ਸੱਚੇ ਨਿਮਰ ਸੇਵਾਦਾਰ ਸਰਵਨ ਕੁਮਾਰ ਨੇ ਕਿਹਾ ਕਿ ਇਸ ਭੈਣ ਮਨਪ੍ਰੀਤ ਵੱਲੋਂ ਮਕਾਨ ਬਣਾਉਣ ਲਈ ਬਲਾਕ ਦੀ ਸਾਧ-ਸੰਗਤ ਨੂੰ ਬੇਨਤੀ ਕੀਤੀ ਸੀ, ਜਿਸ ਦੀ ਡੇਰੇ ਦੇ ਮੁੱਖ ਦਫਤਰ ਤੋਂ ਮਨਜ਼ੂਰੀ ਲੈ ਕੇ ਡੇਰੇ ਦੀ ਮਰਿਯਾਦ ਅਨੁਸਾਰ ਭੈਣ ਮਨਪ੍ਰੀਤ ਕੌਰ ਦਾ ਘਰ ਬਲਾਕ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਬਣਾ ਕੇ ਦਿੱਤਾ ਗਿਆ ਹੈ।













