ਢੋਲ ਢਮੱਕਿਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਿਦਿਆਰਥਣ ਦਾ ਕੀਤਾ ਸਵਾਗਤ
JEE Exam Result: (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਦੇ ਦੋ ਵਿਦਿਆਰਥੀਆਂ ਨੇ ਜੇਈਈ ਮੇਨਜ ਦੀ ਪ੍ਰੀਖਿਆ ਸੈਸ਼ਨ-1, 2026 ਵਿੱਚ ਸੰਗਰੂਰ ਜ਼ਿਲ੍ਹਾ ਸੰਗਰੂਰ ਦਾ ਮਾਣ ਵਧਾਇਆ ਹੈ। ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਸ਼ਹਿਰ ਦੀ ਵਿਦਿਆਰਥਣ ਆਸੀ ਨੇ ਜੇਈਈ ਮੇਨਜ 2026 ਵਿੱਚ ਸ਼ਾਨਦਾਰ 99.9616373 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸੰਗਰੂਰ ਜ਼ਿਲ੍ਹੇ ਵਿੱਚ ਟਾਪ ਕੀਤਾ। ਇਸ ਤੋਂ ਇਲਾਵਾ ਇੱਕ ਹੋਰ ਵਿਦਿਆਰਥੀ ਹਰਪ੍ਰਤਾਪ ਸਿੰਘ ਗਿੱਲ ਨੇ ਵੀ 99.9340162 ਪ੍ਰਤੀਸਤ ਅੰਕ ਪ੍ਰਾਪਤ ਕਰਕੇ ਸੁਨਾਮ ਸ਼ਹਿਰ ਦਾ ਟਾਪਰ ਰਹਿਣ ਦਾ ਮਾਣ ਹਾਸਲ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਆਸ਼ੀ ਗੋਇਲ ਅਤੇ ਹਰਪ੍ਰਤਾਪ ਸਿੰਘ ਨੇ ਕਿਹਾ ਕਿ ਉਨਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿਉਂਕਿ ਅੱਜ ਉਨਾਂ ਦੀ ਮਿਹਨਤ ਦਾ ਨਤੀਜਾ ਆਇਆ ਹੈ। ਉਨਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਉਨਾਂ ਨੇ ਦਿਨ-ਰਾਤ ਪ਼ੜ੍ਹਾਈ ਕੀਤੀ ਅਤੇ ਇੱਕ ਟੀਚਾ ਨਿਰਧਾਰਿਤ ਕਰਕੇ ਤਿਆਰੀ ਕੀਤੀ ਜਿਸਦਾ ਇਹ ਨਤੀਜਾ ਸਾਹਮਣੇ ਆਇਆ ਹੈ। ਆਸ਼ੀ ਗੋਇਲ ਦੇ ਮਾਪਿਆਂ ਜਿਨਾਂ ਵਿੱਚ ਉਨਾਂ ਦੇ ਪਿਤਾ ਬੰਟੀ ਗੋਇਲ ਅਤੇ ਮਾਤਾ ਸੋਨੂੰ ਸਿੰਗਲਾ ਨੇ ਕਿਹਾ ਕਿ ਸਾਨੂੰ ਆਪਣੀ ਧੀ ਦੀ ਪ੍ਰਾਪਤੀ ਤੇ ਬੇਹੱਦ ਮਾਣ ਹੈ। ਉਨਾਂ ਦੱਸਿਆ ਕਿ ਉਨਾਂ ਦੀ ਧੀ ਨੇ ਦਿਨ-ਰਾਤ ਇੱਕ ਕਰਕੇ ਜੇਈਈ ਦੀ ਪ੍ਰੀਖਿਆ ਦੀ ਤਿਆਰੀ ਕੀਤੀ ਸੀ। ਉਨਾਂ ਕਿਹਾ ਕਿ ਸਾਨੂੰ ਆਪਣੀ ਧੀ ’ਤੇ ਮਾਣ ਹੈ। ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀਆਂ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਹੈ ਜੇਕਰ ਦੋਵਾਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਹਰ ਖੇਤਰ ਵਿੱਚ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਦੇ ਹਨ।
ਇਹ ਵੀ ਪੜ੍ਹੋ: T20 World Cup 2026: ਆਸਟ੍ਰੇਲੀਆ ਸੁਪਰ 8 ਤੋਂ ਬਾਹਰ, ਮੀਂਹ ਨਾਲ ਧੋਤਾ ਆਇਰਲੈਂਡ-ਜ਼ਿੰਬਾਬਵੇ ਮੈਚ
ਜ਼ਿਕਰਯੋਗ ਹੈ ਕਿ ਇਹ ਦੋਵੇਂ ਵਿਦਿਆਰਥੀ ਸੰਗਰੂਰ ਦੀ ਐਜੂਕੇਸ਼ਨਲ ਸੰਸਥਾ ਆਈਕੁਐਸਟ ਦੇ ਵਿਦਿਆਰਥੀ ਹਨ। ਇਸ ਸੰਸਥਾ ਦੇ ਸੈਂਟਰ ਡਾਇਰੈਕਟਰ ਅਨੁਰਾਗ ਜਿੰਦਲ ਨੇ ਪੂਰੀ ਫੈਕਲਟੀ ਟੀਮ ਦੇ ਨਾਲ, ਇਹਨਾਂ ਇਤਿਹਾਸਕ ਨਤੀਜਿਆਂ ਲਈ ਸਾਰੇ ਸਫਲ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ, ਅਤੇ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਸਖਤ ਮਿਹਨਤ, ਅਨੁਸਾਸਿਤ ਤਿਆਰੀ, ਮਾਪਿਆਂ ਦੇ ਸਮਰਥਨ ਅਤੇ ਸੰਸਥਾ ਦੇ ਢਾਂਚਾਗਤ ਅਕਾਦਮਿਕ ਪਹੁੰਚ ਨੂੰ ਦਿੱਤਾ। JEE Exam Result














