ਪਟਿਆਲਾ ’ਚ ਆਪ ਦੀ ਰੈਲੀ ਭਲਕੇ, ਪੁਲਿਸ ਛਾਉਣੀ ਬਣਿਆ ਪਟਿਆਲਾ

AAP ßally Patiala

2 ਹਜ਼ਾਰ ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਨੇ ਸੰਭਾਲਿਆ ਮੋਰਚਾ

  • ਰੈਲੀ ’ਚ ਖੱਲਲ ਪਾਉਣ ਵਾਲਿਆਂ ’ਤੇ ਪੁਲਿਸ ਦੀ ਹੋਵੇਗੀ ਬਾਜ਼ ਅੱਖ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਦੇ ਐਵੀਏਸ਼ਨ ਕਲੱਬ ਨੇੜੇ ਨਿਊ ਪੋਲੋ ਗਰਾਉਂਡ ਵਿਖੇ ਸਿਹਤ ਸਹੂਲਤਾ ਦੇ ਨਾਂਅ ’ਤੇ ਕੀਤੀ ਜਾ ਰਹੀ ਵੱਡੀ ਰੈਲੀ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ 2 ਹਜ਼ਾਰ ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਡੱਟ ਚੁੱਕੇ ਹਨ। ਆਲਮ ਇਹ ਹੈ ਕਿ ਰੈਲੀ ਤੋਂ ਇੱਕ ਦਿਨ ਪਹਿਲਾ ਹੀ ਰੈਲੀ ਵਾਲਾ ਸਥਾਨ ਸਮੇਤ ਪਟਿਆਲਾ ਸ਼ਹਿਰ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਇੱਧਰ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਰੈਲੀ ’ਚ ਇਕੱਠ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। (AAP ßally Patiala)

ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, ਵੇਖੋ ਨਵਾਂ ਸ਼ੈਡਊਲ

ਜਾਣਕਾਰੀ ਅਨੁਸਾਰ ਭਲਕੇ ਨੂੰ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਈਸੀਯੂ ਸਮੇਤ ਹੋਰ ਸਿਹਤ ਸਹੂਲਤਾਂ ਦਾ ਅਗਾਜ਼ ਕਰਨਗੇ। ਇਸ ਉਪਰੰਤ ਪਟਿਆਲਾ ਦੇ ਐਵੀਏਸ਼ਨ ਕਲੱਬ ਨੇੜੇ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਵੱਡੀ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਰੈਲੀ ਵਿੱਚ ਮਾਲਵਾ ਖਿੱਤੇ ਤੋਂ ਇਲਾਵਾ ਮਾਝਾ ਅਤੇ ਦੁਆਬਾ ਖਿੱਤੇ ਵਿੱਚੋਂ ਵੀ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਪੁੱਜਣਗੇ। ਰੈਲੀ ਲਈ ਵੱਡਾ ਪੰਡਾਲ ਸਜਾਇਆ ਗਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕੁਰਸੀਆਂ ਲਾਈਆਂ ਹਨ। ਪਟਿਆਲਾ ਵਿਖੇ ਬਾਹਰਲੇ ਜ਼ਿਲ੍ਹਿਆਂ ਦੇ ਪ੍ਰਮੁੱਖ ਆਪ ਆਗੂ ਪਿਛਲੇ ਕਈ ਦਿਨਾਂ ਤੋਂ ਡੇਰੇ ਲਾਈ ਬੈਠੇ ਹਨ। (AAP ßally Patiala)

ਰੈਲੀ ਲਈ ਪਟਿਆਲਾ ਜ਼ਿਲ੍ਹਿਆਂ ਤੋਂ ਇਲਾਵਾ ਨੇੜਲੇ ਜ਼ਿਲ੍ਹਿਆਂ ਦੇ 2000 ਤੋਂ ਵੱਧ ਮੁਲਾਜ਼ਮ ਡਿਊਟੀਆਂ ’ਤੇ ਤਾਇਨਾਤ ਕੀਤੇ ਗਏ ਹਨ ਅਤੇ ਆਈਜੀ ਪਟਿਆਲਾ ਮੁਖਵਿੰਦਰ ਸਿੰਘ ਛੀਨਾ ਸਮੇਤ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਸੁਰੱਖਿਆ ਪ੍ਰਬੰਧਾਂ ਨੂੰ ਦੇਖ ਰਹੇ ਹਨ। ਪਟਿਆਲਾ ਸ਼ਹਿਰ ਅੰਦਰ ਅੱਜ ਵੱਖ-ਵੱਖ ਪੁਆਇੰਟਾਂ ’ਤੇ ਵੱਡੀ ਗਿਣਤੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਜਦਕਿ ਰੈਲੀ ਵਾਲੇ ਸਥਾਨ ’ਤੇ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਸ ਦੇ ਨਾਲ ਹੀ ਵੱਖ-ਵੱਖ ਥਾਈਂ ਪੁਲਿਸ ਦੀਆਂ ਵਿਸ਼ੇਸ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਧਰਨਾਕਾਰੀ ਪ੍ਰਦਰਸ਼ਨ ਕਰਨ ਪੁੱਜਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪੰਡਾਲ ਵਿੱਚ ਵੀ ਵਿਸ਼ੇਸ ਟੀਮਾਂ ਨਿਗਰਾਨੀ ਲਈ ਤਾਇਨਾਤ ਕੀਤੀਆਂ ਗਈਆਂ ਹਨ। (AAP ßally Patiala)

ਜਥੇਬੰਦੀਆਂ ਦਾ ਵਿਰੋਧ ਬਣੇਗਾ ਪੁਲਿਸ ਲਈ ਚੁਣੌਤੀ | AAP ßally Patiala

ਇੱਧਰ ਆਪ ਦੀ ਰੈਲੀ ਨੂੰ ਦੇਖਦਿਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਦਾ ਐਲਾਨ ਵੀ ਕੀਤਾ ਹੋਇਆ ਹੈ, ਜਿਸ ਕਾਰਨ ਪੁਲਿਸ ਵੱਲੋਂ ਅਜਿਹੀਆਂ ਜਥੇਬੰਦੀਆਂ ’ਤੇ ਬਾਜ਼ ਅੱਖ ਰੱਖੀ ਹੋਈ ਹੈ। ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਮੈਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕੋਰੋਨਾ ਵਲੰਟੀਅਰਾਂ, ਪੁਰਾਣਾ ਬੱਸ ਅੱਡਾ ਬੰਦ ਹੋਣ ਕਾਰਨ ਇੱਥੇ ਵੱਸੇ ਦੁਕਾਨਦਾਰਾਂ ਸਮੇਤ ਹੋਰ ਠੇਕਾ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਕਾਰਨ ਪੁਲਿਸ ਲਈ ਇਹ ਧਰਨਾਕਾਰੀ ਵੱਡੀ ਚੁਣੌਤੀ ਹੋਣਗੇ।

ਪੋਸਟਰਾਂ ਨਾਲ ਭਰਿਆ ਪਟਿਆਲਾ | AAP ßally Patiala

ਦੋਵਾਂ ਮੁੱਖ ਮੰਤਰੀਆਂ ਦੀ ਆਮਦ ਅਤੇ ਰੈਲੀ ਨੂੰ ਦੇਖਦਿਆਂ ਪਟਿਆਲਾ ਸ਼ਹਿਰ ਸਮੇਤ ਰੈਲੀ ਵਾਲੇ ਸਥਾਨ ਨੂੰ ਜਾਂਦੇ ਰਸਤੇ ਫਲੈਕਸਾਂ ਅਤੇ ਪੋਸਟਰਾਂ ਨਾਲ ਭਰ ਦਿੱਤੇ ਗਏ ਹਨ। ਲੋਕ ਸਭਾ ਚੋਣਾਂ ਲੜਨ ਦੇ ਚਾਹਵਾਨਾਂ ਦਲਵੀਰ ਗਿੱਲ ਯੂਕੇ, ਬਲਤੇਜ ਪੰਨੂ, ਬਲਜਿੰਦਰ ਢਿੱਲੋਂ, ਰਣਜੋਧ ਹਡਾਣਾ, ਇੰਦਰਜੀਤ ਸੰਧੂ ਆਦਿ ਵਿੱਚ ਪੋਸਟਰ ਵਾਰ ਲੱਗੀ ਹੋਈ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਹੀ ਸੈਂਕੜੇ ਪੋਸਟਰ ਪਟਿਆਲਾ ਵਿੱਚ ਨਜ਼ਰ ਆ ਰਹੇ ਹਨ। ਵਿਰੋਧੀਆਂ ਵੱਲੋਂ ਤੰਜ ਕੱਸੇ ਜਾ ਰਹੇ ਹਨ ਅਤੇ ਅਜਿਹੀਆਂ ਚੀਜ਼ਾਂ ਨੂੰ ਫਾਲਤੂ ਕਹਿ ਕੇ ਭੰਡਣ ਵਾਲੇ ਹੁਣ ਸਾਰੇ ਕੰਮ ਪਹਿਲਾ ਵਾਲੀਆਂ ਸਰਕਾਰਾਂ ਦੇ ਹੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਖਰਚੇ ’ਤੇ ਲੋਕ ਸਭਾ ਚੋਣਾਂ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ। (AAP ßally Patiala)