ਪੰਜਾਬ ਵਿੱਚ ਅੱਗ ਲਗਾਉਣਾ ਚਾਹੁੰਦੀ ਐ ਆਪ, ਗਊਆਂ ਨੂੰ ਸਲਾਟਰ ਹਾਊਸ ਭੇਜਣ ਦਾ ਪ੍ਰਸਤਾਵ ਨਿੰਦਣਯੋਗ

ਪੰਜਾਬ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਦਾ ਅਮਨ ਅਰੋੜਾ ਨੇ ਕੀਤਾ ਐ ਕਤਲ, ਕਰਵਾਉਣਾ ਚਾਹੁੰਦੇ ਹਨ ਦੰਗੇ

ਅਮਨ ਅਰੋੜਾ ਦੇ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਸਣੇ ਆਪ ਨੇ ਵੀ ਠਹਿਰਾਇਆ ਗਲਤ

ਦੁੱਧ ਦੀ ਲੋੜ ਸੀ ਤਾਂ ਅਸੀਂ ਲੈ ਕੇ ਆਏ ਸੀ ਜਰਸੀ ਗਊਆਂ, ਹੁਣ ਅਸੀਂ ਕਰਨਾ ਚਾਹੁੰਦੇ ਹਾਂ ਕੱਤਲ

ਸਾਡੇ ਅਤੇ ਪਾਕਿਸਤਾਨੀਆਂ ਵਿੱਚ ਕੀ ਫਰਕ ਐ : ਰਾਜਾ ਵੜਿੰਗ

ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਪੰਜਾਬ ਵਿੱਚ ਅੱਗ ਲਗਾਉਣਾ ਚਾਹੁੰਦੀ ਹੈ, ਜਿਸ ਕਾਰਨ ਹੀ ਸਦਨ ਦੇ ਅੰਦਰ ਗਊਆਂ ਨੂੰ ਬੁਚੜਖਾਨੇ ਵਿੱਚ ਭੇਜਣ ਦਾ ਮਤਾ ਲੈ ਕੇ ਇਥੇ ਅਮਨ ਅਰੋੜਾ ਆਏ ਹਨ। ਇਹ ਮਤਾ ਨਿੰਦਣਯੋਗ ਹੈ ਅਤੇ ਇਸ ਮਤੇ ਨੂੰ ਵਾਪਸ ਲੈਂਦੇ ਹੋਏ ਅਮਨ ਅਰੋੜਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਉਨਾਂ ਨੇ ਦੇਸ਼ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਉਨਾਂ ਨੂੰ ਭੜਕਾਉਣ ਦੀ ਕੋਸ਼ਸ਼ ਕੀਤੀ ਹੈ। ਦਿੱਲੀ ਵਾਂਗ ਹੀ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੰਗੇ ਕਰਵਾਉਣਾ ਚਾਹੁੰਦੀ ਹੈ, ਜਿਸ ਕਾਰਨ ਹੀ ਅਮਨ ਅਰੋੜਾ ਇਸ ਤਰਾਂ ਦਾ ਪ੍ਰਸਤਾਵ ਸਦਨ ਵਿੱਚ ਲੈ ਕੇ ਆਏ ਹਨ,

ਇਸ ਲਈ ਉਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਦੋਂ ਦੁੱਧ ਦੀ ਲੋੜ ਸੀ ਤਾਂ ਜਰਸੀ ਗਊਆਂ ਦੇਸ਼ ਵਿੱਚ ਲੈ ਆਏ ਅਤੇ ਜਦੋਂ ਉਨਾਂ ਦਾ ਦੁੱਧ ਖ਼ਤਮ ਹੋ ਗਿਆ ਤਾਂ ਉਨਾਂ ਦਾ ਕਤਲ ਕਰਨ ਲਈ ਬੁੱਚੜਖ਼ਾਨੇ ਭੇਜ ਦੇਈਏ। ਇਸ ਸਾਡੇ ਧਰਮ ਵਿੱਚ ਨਹੀਂ ਹੈ, ਇਸ ਲਈ ਇਸ ਪ੍ਰਸਤਾਵ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।

ਉਕਤ ਸ਼ਬਦ ਅਮਨ ਅਰੋੜਾ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਇਸ ਪ੍ਰਸਤਾਵ ਖ਼ਿਲਾਫ਼ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਣੇ ਭਾਜਪਾ ਵਿਧਾਇਕਾਂ ਨੇ ਹੀ ਨਹੀਂ ਵਰਤੇ ਸਗੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਇਸ ਪ੍ਰਸਤਾਵ ਨੂੰ ਗਲਤ ਕਰਾਰ ਦਿੰਦੇ ਹੋਏ ਤੁਰੰਤ ਵਾਪਸ ਲੈਣ ਅਤੇ ਅਮਨ ਅਰੋੜਾ ਨੂੰ ਮੁਆਫ਼ੀ ਮੰਗਣ ਦੀ ਵੀ ਮੰਗ ਕੀਤੀ।

ਸਦਨ ਦੇ ਅੰਦਰ ਵਿਧਾਇਕ ਅਮਨ ਅਰੋੜਾ, ਕੁਲਤਾਰ ਸੰਧਵਾਂ ਅਤੇ ਬਲਜਿੰਦਰ ਕੌਰ ਵਲੋਂ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਕਿ ਦੇਸੀ ਨਸਲ ਦੀਆਂ ਗਾਵਾਂ ਦੀ ਗਊਸ਼ਾਲਾਵਾਂ ਵਿੱਚ ਸੰਭਾਲ ਕੀਤੀ ਜਾਵੇ ਅਤੇ ਅਮਰੀਕੀ/ਐਚ.ਐਫ. ਨਸਲ ਦੇ ਢੱਠਿਆਂ ਨੂੰ ਬੁੱਚੜਖ਼ਾਨੇ ਭੇਜਿਆ ਜਾਵੇ।
ਇਸ ਮਤੇ ‘ਤੇ ਬੋਲਦੇ ਹੋਏ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਦਿੱਕਤ ਆ ਰਹੀਂ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਗਊਆਂ ਨੂੰ ਮਾਰਨ ਦੀ ਇਜਾਜ਼ਤ ਦੇ ਦਿੱਤੀ ਜਾਏਗੀ।

ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਅੱਗ ਲਗਾਉਣਾ ਚਾਹੀਦੀ ਹੈ। ਉਨਾਂ ਕਿਹਾ ਕਿ ਅਸੀਂ ਇੰਨੇ ਮਤਲਬ ਪ੍ਰਸਤ ਹੋ ਗਏ ਕਿ ਦੇਸੀ ਨੇ ਗਊ ਨੇ ਦੁੱਧ ਦਿੱਤਾ ਤਾਂ ਉਹ ਮਾਂ ਹੋ ਗਈ ਅਤੇ ਅਮਰੀਕੀ ਗਊ ਨੇ ਜਿੰਨਾ ਮਰਜ਼ੀ ਦੁੱਧ ਪਿਆ ਦਿੱਤਾ ਉਹ ਮਾਂ ਨਹੀਂ ਰਹੀਂ।  ਉਨਾਂ ਕਿਹਾ ਕਿ ਅਮਨ ਅਰੋੜਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਉਨਾਂ ਨੇ ਪੰਜਾਬ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਦਾ ਕੱਤਲ ਕੀਤਾ ਹੈ।

ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਹਰ ਜੀਵ ਜੰਤੂ ਦਾ ਸਤਿਕਾਰ ਕਰਨਾ ਚਰੀਦਾ ਹੈ। ਭਾਵੇਂ ਉਹ ਵਲੈਤੀ ਜਾਂ ਫਿਰ ਦੇਸੀ ਹੈ। ਇਨਾਂ ਅਵਾਰਾ ਪਸੂਆ ਦਾ ਹਲ਼ ਤਾਂ ਹੋਣਾ ਚਾਹੀਦਾ ਹੈ ਅਤੇ ਇਨਾਂ ਦੀ ਮਰਦਮਸ਼ੁਮਾਰੀ ਕਰਵਾਉਣੀ ਚਾਹੀਦੀ ਹੈ।  ਉਨਾਂ ਕਿਹਾ ਕਿ ਇਹ ਕਾਨੂੰਨ ਨਹੀਂ ਹੈ ਕਿ ਕੋਈ ਤੰਗ ਕਰਦਾ ਹੈ ਤਾਂ ਉਹਨੂੰ ਮਾਰ ਦਿਓ।

ਇਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਬੋਲਦੇ ਹੋਏ ਕਿਹਾ ਕਿ ਜਿਹੜਾ ਪ੍ਰਸਤਾਵ ਆਇਆ ਹੈ, ਉਸ ਪਿੱਛੇ ਮਕਸਦ ਹੈ ਕਿ ਅਵਾਰਾ ਪਸੂਆ ਨਾਲ ਨੁਕਸਾਨ ਹੋ ਰਿਹਾ ਹੈ, ਇਸ ਪ੍ਰਸਤਾਵ ਦੀ ਮਨਸ਼ਾ ਠੀਕ ਹੈ ਪਰ ਇਸ ਦੀ ਸ਼ਬਦਾਵਲੀ ਅਤੇ ਜਿਹੜਾ ਹਲ਼ ਹੈ, ਉਸ ਨਾਲ ਉਹ ਬਿਲਕੁਲ ਸਹਿਮਤ ਨਹੀਂ ਹਨ। ਕਿਉਂਕਿ ਇਹ ਪ੍ਰਸਤਾਵ ਬਹੁਤ ਹੀ ਸੀਰੀਅਸ ਹੈ। ਇਸ ਲਈ ਉਹ ਪਾਰਟੀ ਤੋਂ ਉੱਠ ਕੇ ਗੱਲ ਕਰਨਗੇ।

ਉਨਾਂ ਕਿਹਾ ਕਿ ਅਸੀਂ ਉਨਾਂ ਨਾਲ ਵਿਤਕਰਾ ਕਰਨ ਜਾ ਰਹੇ ਹਾਂ, ਜਿਹੜੇ ਬੇ ਜੁਬਾਨ ਹਨ। ਇਹ ਤਾਂ ਉਹੋ ਹੀ ਗਲ ਹੋ ਗਈ ਕਿ ਜਿਹੜੀ ਕੇਂਦਰ ਸਰਕਾਰ ਸੀਏਏ ਇਨਸਾਨਾਂ ਲਈ ਲੈ ਕੇ ਆਈ ਹੈ, ਅਸੀਂ ਉਹੋ ਚੀਜ਼ ਜਾਨਵਰਾਂ ਨਾਲ ਕਰ ਰਹੇ ਹਾਂ, ਇਹ ਬਹੁਤ ਹੀ ਗਲਤ ਗਲ ਹੈ। ਇਹ ਜਾਨਵਰਾਂ ਨਾਲ ਫਿਰਕਾਪ੍ਰਸਤੀ ਹੈ, ਇਹ ਪ੍ਰਸਤਾਵ ਹਾਉਸ ਵਿੱਚ ਪਾਸ ਨਹੀਂ ਹੋਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਜਿਹੜੇ ਮੇਰੇ ਸਾਥੀ ਪ੍ਰਸਤਾਵ ਲੈ ਕੇ ਆਏ ਹਨ, ਉਨਾਂ ਨੇ ਹੀ ਆਪਣਾ ਡਬਲ ਸਟੈਂਡਰਡ ਦਿਖਾਇਆ ਹੈ। ਜਿਹੜੀ ਜਾਣਕਾਰੀ ਦਿੱਤੀ ਜਾ ਰਹੀਂ ਹੈ, ਉਹ ਬਿਲਕੁਲ ਹੀ ਗਲਤ ਗਲ ਹੈ। ਉਨਾਂ ਕਿਹਾ ਕਿ ਜਦੋਂ ਸਾਨੂੰ ਦੁੱਧ ਦੀ ਲੋੜ ਸੀ ਤਾਂ ਉਦੋਂ ਜਰਸੀ ਗਊਆਂ ਲੈ ਆਏ ਅਤੇ ਆਪਣਾ ਕਾਰੋਬਾਰ ਵੀ ਉਨਾਂ ਨਾਲ ਕੀਤਾ ਪਰ ਉਨਾਂ ਨੂੰ ਬੁੱਚੜਖ਼ਾਨੇ ਵਿੱਚ ਨਹੀਂ ਭੇਜਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਹ ਹੱਲ਼ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।