ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 18, 2026
More
    Home Breaking News ਵਿਆਹ ਸਮਾਗਮ ’ਚ...

    ਵਿਆਹ ਸਮਾਗਮ ’ਚ ਅੰਨ੍ਹੇਵਾਹ ਗੋਲੀਬਾਰੀ, ‘ਆਪ’ ਸਰੰਪਚ ਦਾ ਕਤਲ

    Tarn Taran News
    ਵਿਆਹ ਸਮਾਗਮ ’ਚ ਅੰਨ੍ਹੇਵਾਹ ਗੋਲੀਬਾਰੀ, ‘ਆਪ’ ਸਰੰਪਚ ਦਾ ਕਤਲ

    ਸਰੰਪਚ ਦਾ ਭਰਾ ਵੀ ਜ਼ਖਮੀ | Tarn Taran News

    Tarn Taran News: ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਦੇ ਸਰਪੰਚਾਂ ਦੇ ਕਤਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਾਰਟੀ ਨਾਲ ਜੁੜੇ ਇੱਕ ਹੋਰ ਸਰਪੰਚ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਤਰਨਤਾਰਨ ’ਚ ਵਾਪਰੀ। ਤਰਨਤਾਰਨ ਦੇ ਪਿੰਡ ਸ਼ੇਰੋ ਦੇ ਸਿੱਧੂ ਫਾਰਮ ’ਚ ਇੱਕ ਵਿਆਹ ਸਮਾਗਮ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਸਰਪੰਚ ਹਰਬਿੰਦਰ ਸਿੰਘ ਦੀ ਮੌਤ ਹੋ ਗਈ।

    ਇਹ ਖਬਰ ਵੀ ਪੜ੍ਹੋ : Punjab News: ਮਾਲਵੇ ਨੂੰ ਵੱਡਾ ਤੋਹਫਾ, ਸਾਲਾਂ ਪੁਰਾਣੀ ਸਮੱਸਿਆ ਦਾ ਹੋਵੇਗਾ ਹੱਲ, ਮਿਲੇਗੀ ਰਾਹਤ

    ਗੋਲੀਬਾਰੀ ਦੀ ਆਵਾਜ ਨਾਲ ਵਿਆਹ ਸਮਾਗਮ ’ਚ ਭਗਦੜ ਮਚ ਗਈ। ਸਰਪੰਚ ਦੇ ਚਚੇਰੇ ਭਰਾ ਨੂੰ ਵੀ ਗੋਲੀ ਲੱਗੀ ਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਆਨੰਦ ਕਾਰਜ ਤੋਂ ਬਾਅਦ, ਮਹਿਮਾਨ ਡੀਜੇ ਸੰਗੀਤ ’ਤੇ ਨੱਚ ਰਹੇ ਸਨ, ਤੇ ਮਾਹੌਲ ਖੁਸ਼ਨੁਮਾ ਸੀ। ਸਰਪੰਚ ਹਰਬਿੰਦਰ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਖਾਣਾ ਖਾ ਰਹੇ ਸਨ। ਜਾਣਕਾਰੀ ਅਨੁਸਾਰ, ਮੋਟਰਸਾਈਕਲ ’ਤੇ ਦੋ ਨੌਜਵਾਨ ਮਹਿਲ ਬਾਹਰ ਪਹੁੰਚੇ, ਆਪਣੀਆਂ ਬਾਈਕ ਖੜ੍ਹੀਆਂ ਕੀਤੀਆਂ ਤੇ ਅੰਦਰ ਦਾਖਲ ਹੋਏ।

    ਪਿੱਛੇ ਤੋਂ ਸਰਪੰਚ ’ਤੇ ਗੋਲੀਆਂ ਦੀ ਵਰਖਾ ਕੀਤੀ। ਅਚਾਨਕ ਹੋਈ ਗੋਲੀਬਾਰੀ ਨੇ ਘਟਨਾ ਸਥਾਨ ’ਤੇ ਦਹਿਸ਼ਤ ਫੈਲਾ ਦਿੱਤੀ। ਹਮਲੇ ਬਾਅਦ, ਜਦੋਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਸਰਪੰਚ ਦਾ ਚਚੇਰਾ ਭਰਾ ਉਨ੍ਹਾਂ ਨੂੰ ਫੜਨ ਲਈ ਉਨ੍ਹਾਂ ਦੇ ਪਿੱਛੇ ਭੱਜਿਆ, ਪਰ ਮੁਲਜ਼ਮ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ। ਦੋਵਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਰਪੰਚ ਹਰਭਿੰਦਰ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ। Tarn Taran News

    ਜਦੋਂ ਕਿ ਜਖਮੀ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਜਗਬੀਰ ਸਿੰਘ, ਕਮਲਜੀਤ ਸਿੰਘ ਔਲਖ ਤੇ ਸੀਆਈਏ ਸਟਾਫ ਇੰਚਾਰਜ ਪ੍ਰਭਜੀਤ ਸਿੰਘ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਜਾਂਚ ਸੁਰੂ ਕਰ ਦਿੱਤੀ ਹੈ, ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਦੀਆਂ ਕੋਸ਼ਿਸ਼ਾਂਜਾਰੀ ਹਨ। Tarn Taran News